More

    ਮੇਅਰ ਰਿੰਟੂ ਵੱਲੋਂ ਮੁਸਤਫਾਬਾਦ ਵਿਖੇ 10 ਵਾਰਡਾਂ ਨੂੰ ਜੋੜਨ ਵਾਲੀ ਸੜਕ ਬਣਾਉਣ ਦੇ ਕੰਮ ਦਾ ਕੀਤਾ ਉਦਘਾਟਨ

    ਅੰਮ੍ਰਿਤਸਰ, 7 ਜੁਲਾਈ (ਗਗਨ) – ਮੇਅਰ ਕਰਮਜੀਤ ਸਿੰਘ ਰਿੰਟੂ ਵੱਲੋਂ ਲਗਾਤਾਰ ਸ਼ਹਿਰ ਦੀ ਨੁਹਾਰ ਬਦਲਣ ਲਈ ਵਿਕਾਸ ਕਾਰਜਾਂ ਦੇ ਚਾਰ ਚੰਨ ਲਗਾਏ ਗਏ ਹਨ। ਮੇਅਰ ਕਰਮਜੀਤ ਸਿੰਘ ਰਿੰਟੂ ਦੇ ਅਣਥੱਕ ਯਤਨਾਂ ਸਦਕਾ ਅੱਜ ਗੁਰੂ ਦੀ ਨਗਰੀ ਅੰਮ੍ਰਿਤਸਰ ’ਚ ਕਰੋੜਾਂ ਦੇ ਵਿਕਾਸ ਕਾਰਜ ਹੋਏ ਹਨ ਅਤੇ ਕਰੋੜਾਂ ਦੇ ਵਿਕਾਸ ਪ੍ਰੋਜੈਕਟ ਵੀ ਚਲ ਰਹੇ ਹਨ। ਇਸੇ ਲੜੀ ਤਹਿਤ ਅੱਜ ਵਿਧਾਨ ਸਭਾ ਹਲਕਾ ਉੱਤਰੀ ਦੇ ਵਾਰਡ ਨੰ. 19 ਦੇ ਮੁਸਤਫਾਬਾਦ ਵਿਖੇ ਸੜਕ ਬਣਾਉਣ ਦੇ ਕੰਮ ਦਾ ਉਦਘਾਟਨ ਕੀਤਾ। ਇਹ ਸੜਕ ਵਿਧਾਨ ਸਭਾ ਹਲਕਾ ਉੱਤਰੀ ਦੇ 10 ਵਾਰਡਾਂ ਨੂੰ ਜੋੜਦੀ ਹੈ ਜੋ ਕਿ ਵਾਰਡ ਨੰ. 13, 14, 15, 19 ਦੇ ਇਲਾਕੇ ਨੂੰ ਇਹ ਸੜਕ ਜੋੜਦੀ ਹੈ। ਇਸ ਦੇ ਨਾਲ ਹੀ ਇਹ ਸੜਕ ਮਜੀਠਾ ਰੋਡ ਬਾਈਪਾਸ ਤੋਂ ਹੁੰਦੀ ਹੋਈ ਸ੍ਰੀ ਮਹਾਂਕਾਲੀ ਮੰਦਿਰ, ਗੁਰਦੁਆਰਾ ਬਾਬਾ ਸ੍ਰੀ ਚੰਦ ਜੀ, ਲਕਸ਼ਮੀ ਵਿਹਾਰ, ਦੱਤਾ ਇਨਕਲੇਵ, ਗ੍ਰੀਨਲੈਂਡ, ਨੰਦ ਵਿਹਾਰ, ਮੁਸਤਫਾਬਾਦ, ਮੇਨ ਬਟਾਲਾ ਰੋਡ ਨਾਲ ਇਹ ਸੜਕ ਮਿਲਦੀ ਹੈ।

    ਮੇਅਰ ਕਰਮਜੀਤ ਸਿੰਘ ਰਿੰਟੂ ਨੇ ਇਸ ਮੌਕੇ ਸੰਬੋਧਨ ਕਰਦਿਆਂ ਕਿਹਾ ਕਿ ਅੱਜ ਵਿਧਾਨ ਸਭਾ ਹਲਕਾ ਉੱਤਰੀ ਦੇ ਵਾਰਡ ਨੰ. 19 ਦੇ ਮੁਸਤਫਾਬਾਦ ਇਲਾਕੇ ਵਿਖੇ ਇਸ ਮਹੱਤਵਪੂਰਨ ਸੜਕ ਬਣਾਉਣ ਦੇ ਕੰਮਾਂ ਦੀ ਸ਼ੁਰੂਆਤ ਕੀਤੀ ਹੈ ਜੋ ਕਿ ਇਹ ਸੜਕ ਤਿੰਨ ਵਿਧਾਨ ਸਭਾ ਹਲਕਿਆਂ ਨੂੰ ਲਿੰਕ ਕਰਦੀ ਹੈ ਅਤੇ ਘੱਟੋਂ ਘੱਟ 10 ਵਾਰਡਾਂ ਨੂੰ ਇਹ ਸੜਕ ਆਪਸ ਵਿੱਚ ਜੋੜਦੀ ਹੈ। ਮੇਅਰ ਕਰਮਜੀਤ ਸਿੰਘ ਰਿੰਟੂ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ਵੱਲੋਂ ਇਸ ਇਲਾਕੇ ਵੱਲ ਵਿਸ਼ੇਸ਼ ਧਿਆਨ ਨਹੀਂ ਦਿੱਤਾ ਗਿਆ ਅਤੇ ਇਸ ਇਲਾਕੇ ਨੂੰ ਅੱਖੋ ਪਰੋਖੇ ਕੀਤਾ ਗਿਆ। ਜਿਸ ਨਾਲ ਇਹ ਇਲਾਕਾ ਕਾਫੀ ਪਛੜਿਆਂ ਹੋਇਆ ਸੀ। ਮੇਅਰ ਨੇ ਕਿਹਾ ਕਿ ਜਦੋਂ ਤੋਂ ਸਾਡੇ ਧਿਆਨ ਵਿੱਚ ਇਸ ਸੜਕ ਦਾ ਮਸਲਾ ਆਇਆ ਹੈ ਅਸੀਂ ਪਹਿਲ ਦੇ ਆਧਾਰ ਤੇ ਇਸ ਸੜਕ ਦਾ ਕੰਮ ਚਾਲੂ ਕਰਵਾਇਆ ਹੈ, ਕਾਫੀ ਹੱਦ ਤੱਕ ਇਹ ਸੜਕ ਬੰਨ ਚੁੱਕੀ ਹੈ ਜੋ ਕਿ ਇਸ ਦਾ ਚਾਰ-ਪੰਜ ਫੇਜਾਂ ਵਿੱਚ ਸੜਕ ਬਣਾਉਣ ਦਾ ਕੰਮ ਮੁਕੰਮਲ ਕਰ ਦਿੱਤਾ ਹੈ ਅਤੇ ਇਸ ਅਖੀਰਲੇ ਫੇਜ ਵਿੱਚ ਅੱਜ ਇਸ ਸੜਕ ਨੂੰ ਬਣਾਇਆ ਜਾ ਰਿਹਾ ਹੈ।

    ਮੇਅਰ ਕਰਮਜੀਤ ਸਿੰਘ ਰਿੰਟੂ ਨੇ ਕਿਹਾ ਕਿ ਮੁਸਤਫਾਬਾਦ ਦੇ ਇਲਾਕੇ ਨੂੰ ਸ਼ਹਿਰ ਦਾ ਖੂਬਸੂਰਤ ਇਲਾਕਾ ਬਣਾਇਆ ਜਾ ਰਿਹਾ ਹੈ ਅਤੇ ਇਸ ਇਲਾਕੇ ਦੇ ਵਿੱਚ ਕਰੋੜਾਂ ਦੇ ਵਿਕਾਸ ਕਾਰਜ ਕਰਵਾਏ ਗਏ ਹਨ। ਉਨ੍ਹਾਂ ਕਿਹਾ ਕਿ ਇਸ ਇਲਾਕੇ ਦੇ ਲੋਕਾਂ ਦੀ ਸਹੂਲਤ ਲਈ ਨਵੇਂ ਟਿਊਬਵੈੱਲ ਲਗਾਏੇ ਗਏ ਹਨ ਤਾਂ ਜੋ ਇਲਾਕਾ ਨਿਵਾਸੀਆਂ ਨੂੰ ਪਾਣੀ ਦੀ ਸਮੱਸਿਆ ਨਾ ਆ ਸਕੇ। ਇਸ ਦੇ ਨਾਲ ਹੀ ਇਲਾਕੇ ਦੀ ਪੁਰਾਣੀ ਹੋ ਚੁੱਕੀ ਸੀਵਰੇਜ ਪ੍ਰਣਾਲੀ ਨੂੰ ਵੀ ਦਰੁਸਤ ਕੀਤਾ ਗਿਆ ਹੈ। ਮੇਅਰ ਰਿੰਟੂ ਨੇ ਕਿਹਾ ਕਿ ਇਸ ਇਲਾਕੇ ਵੱਲ ਵਿਸ਼ੇਸ਼ ਧਿਆਨ ਦਿੰਦਿਆਂ ਹੋਇਆਂ ਇਲਾਕੇ ਦੀ ਹਰ ਗਲੀ, ਮੁਹੱਲੇ ਦੀ ਸੜਕ ਨੂੰ ਪੱਕਿਆਂ ਕੀਤਾ ਗਿਆ ਹੈ, ਇਲਾਕੇ ਦੀ ਹਰ ਗਲੀ ਸਮਾਰਟ ਐਲ.ਈ.ਡੀ. ਲਾਈਟਾਂ ਨਾਲ ਜਗਮਗਾਂ ਰਹੀ ਹੈ।

    ਮੇਅਰ ਰਿੰਟੂ ਨੇ ਕਿਹਾ ਕਿ ਅੰਮ੍ਰਿਤਸਰ ਸ਼ਹਿਰ ਦੇ ਹਰ ਵਾਰਡ, ਹਰ ਇਲਾਕੇ ਦੇ ਵਿੱਚ ਕਰੋੜਾਂ ਦੇ ਬਹੁਪੱਖੀ ਵਿਕਾਸ ਕਰਵਾਏ ਗਏ ਹਨ। ਅੱਜ ਅੰਮ੍ਰਿਤਸਰ ਸ਼ਹਿਰ ਦਾ ਹਰ ਇਲਾਕਾ ਬੁਨਿਆਦੀ ਸਹੂਲਤਾਂ ਪੱਖੋਂ ਦਰੁਸਤ ਕੀਤਾ ਗਿਆ ਹੈ। ਮੇਅਰ ਰਿੰਟੂ ਨੇ ਕਿਹਾ ਕਿ ਅਸੀਂ ਖੁਦ ਆਪਣੇ ਅਧਿਕਾਰੀਆਂ ਸਮੇਤ ਸ਼ਹਿਰ ਦੀ ਹਰ ਗਲੀ, ਹਰ ਇਲਾਕੇ ਆਪ ਪਹੁੰਚ ਕੇ ਇਲਾਕਾ ਨਿਵਾਸੀਆਂ ਦੀਆਂ ਸਮੱਸਿਆਵਾਂ ਸੁਣ ਰਹੇ ਹਾਂ ਅਤੇ ਮੌਕੇ ਤੇ ਹੱਲ ਕਰਵਾ ਰਹੇ ਹਾਂ ਪਰ ਫਿਰ ਵੀ ਕਿਸੇ ਵੀ ਇਲਾਕੇ ਵਿੱਚ ਕੋਈ ਵੀ ਵਿਕਾਸ ਕਾਰਜ ਦਾ ਕੰਮ ਰਹਿੰਦਾ ਹੋਵੇ ਤਾਂ ਇਲਾਕਾ ਨਿਵਾਸੀ ਉਨ੍ਹਾਂ ਦੇ ਧਿਆਨ ਵਿੱਚ ਜ਼ਰੂਰ ਲਿਆਉਣ ਤਾਂ ਕਿ ਉਨ੍ਹਾਂ ਦੇ ਇਲਾਕੇ ਦਾ ਵਿਕਾਸ ਪਹਿਲ ਦੇ ਆਧਾਰ ਤੇ ਕੀਤਾ ਜਾਵੇ।

    ਇਸ ਮੌਕੇ ਕੌਂਸਲਰ ਗੁਰਜੀਤ ਕੌਰ, ਅਨੇਕ ਸਿੰਘ, ਅਮਨਦੀਪ ਸਿੰਘ, ਬਾਹਲ ਸਿੰਘ, ਸੁਰਿੰਦਰ ਸਿੰਘ, ਬਾਬਾ ਲਖਵਿੰਦਰ ਲੱਕੀ, ਵਿਜੈ ਮਸੀਹ, ਮਨਜੀਤ ਗ੍ਰੀਨਲੈਂਡ, ਬਲਜੀਤ ਸਿੰਘ ਬੱਲੀ, ਸੂਰਜ, ਸੀਤਾ ਰਾਮ, ਜੇ.ਈ. ਅਨੁਦੀਪਕ ਸਿੰਘ, ਮਨਪ੍ਰੀਤ ਸਿੰਘ ਜੱਸੀ ਆਦਿ ਹਾਜ਼ਰ ਸਨ।

     

    MORE ARTICLS

    - Advertisment -spot_img

    ਸਿਆਸਤ

    ਕਾਰੋਬਾਰ

    spot_img