More

    ਮੁੱਖ ਮੰਤਰੀ ਵੱਲੋਂ ਮੋਗਾ ਵਿਖੇ 100% ਖਰਾਬ ਹੋਈਆਂ ਕਣਕਾ ਦਾ 15 ਹਜਾਰ ਅਤੇ 50% ਕਣਕਾਂ ਦੇ ਹੋਏ ਨੁਕਸਾਨ ਦਾ 67 ਸੌ ਮੁਆਵਜੇ ਦਾ ਐਲਾਨ ਕਿਸਾਨਾਂ ਨਾਲ ਕੋਜਾ ਮਜਾਕ – ਸੁੱਖ ਗਿੱਲ

    ਧਰਮਕੋਟ, 26 ਮਾਰਚ (ਤਲਵਿੰਦਰ ਗਿੱਲ) – ਅੱਜ ਭਾਰਤੀ ਕਿਸਾਨ ਯੂਨੀਅਨ ਪੰਜਾਬ ਦੇ ਜਿਲ੍ਹਾ ਯੂਥ ਪ੍ਰਧਾਨ ਅਤੇ ਕੌਮੀ ਜਨਰਲ ਸਕੱਤਰ ਪੰਜਾਬ ਸੁੱਖ ਗਿੱਲ ਤੋਤਾ ਸਿੰਘ ਵਾਲਾ ਨੇ ਖਰਾਬ ਹੌਈਆਂ ਕਣਕਾਂ ਦਾ ਜਾਇਜਾ ਲੈਣ ਲਈ ਪਿੰਡ ਬੱਡੂ ਵਾਲਾ,ਢੋਲੇਵਾਲਾ,ਤੋਤਾ ਸਿੰਘ ਵਾਲਾ,ਭੈਣੀ,ਕੰਨੀਆਂ ਖਾਸ,ਰਾਜਾਂਵਾਲਾ ਅਤੇ ਰਾਮਗੜ੍ਹ ਦੇ ਕਿਸਾਨਾਂ ਨਾਲ ਮਿਲ ਕੇ ਉਹਨਾਂ ਦੀਆਂ ਫਸਲਾਂ ਦਾ ਹਾਲ ਜਾਣਿਆ,ਪਿੰਡ ਬੱਡੂ ਵਾਲਾ ਦੇ ਕਿਸਾਨ ਜੀਤ ਸਿੰਘ,ਮਨਦੀਪ ਸਿੰਘ ਗੁਰਦੀਪ ਸਿੰਘ,ਗੁਰਪ੍ਰੇਮ ਸਿੰਘ,ਸੁਖਦੇਵ ਸਿੰਘ,ਨਿਰਮਲ ਸਿੰਘ,ਬਲਦੇਵ ਸਿੰਘ,ਜਗਸੀਰ ਸਿੰਘ ਅਤੇ ਬਾਬਾ ਭੋਲਾ ਸਿੰਘ ਨੇ ਦੱਸਿਆ ਕੇ ਉਹਨਾਂ ਦੇ ਪਿੰਡ ਕਣਕ ਅਤੇ ਆਲੂਆਂ ਦੀ ਫਸਲ ਦਾ 50% ਤੋਂ 70% ਨੁਕਸਾਨ ਹੋਇਆ ਹੈ,ਕਿਸਾਨ ਆਗੂ ਸੁੱਖ ਗਿੱਲ ਨੇ ਦੱਸਿਆ ਕੇ ਪਿੰਡ ਵਾਸੀਆਂ ਨੇ ਸਰਕਾਰ ਤੋੰ ਮੰਗ ਕੀਤੀ ਹੈ ਕੇ ਜਲਦ ਤੋਂ ਜਲਦ ਸਬੰਧਿਤ ਅਧਿਕਾਰੀਆਂ ਨੂੰ ਗਿਰਦਾਵਰੀ ਦੇ ਹੁਕਮ ਦੇ ਕੇ ਕਿਸਾਨਾਂ ਨੂੰ ਜਲਦ ਮੁਆਵਜਾ ਦਿੱਤਾ ਜਾਵੇ,

    ਇਸ ਤੋਂ ਇਲਾਵਾ ਸੁੱਖ ਗਿੱਲ ਦੀ ਟੀਮ ਨੇ ਪਿੰਡ ਬੱਡੂ ਵਾਲਾ ਤੋਂ ਬਾਅਦ ਪਿੰਡ ਸ਼ਾਹਬੌਕਰ ਅਤੇ ਤੋਤਾ ਸਿੰਘ ਵਾਲਾ ਵਿਖੇ ਕਿਸਾਨਾਂ ਦੀਆਂ ਫਸਲਾਂ ਦਾ ਹਾਲ ਜਾਨਿਆਂ ਤਾਂ ਜੋਗਿੰਦਰ ਸਿੰਘ ਸ਼ਾਹਬੌਕਰ ਨੇ ਦੱਸਿਆ ਕੇ ਉਸ ਨੇ 40 ਏਕੜ ਜਮੀਨ ਠੇਕੇ ਤੇ ਤੋਤਾ ਸਿੰਘ ਵਾਲਾ ਵਿਖੇ 66 ਹਜਾਰ ਨੂੰ ਲਈ ਹੈ,ਅਤੇ ਕਣਕ ਦੀ ਫਸਲ ਦਾ ਬਾਰਿਸ਼ ਨਾਲ ਤਕਰੀਬਨ 90% ਤੋਂ ਵੱਧ ਨੁਕਸਾਨ ਹੋਇਆ ਹੈ,ਉਹਨਾਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕੇ ਉਹਨਾਂ ਦੀ ਖਰਾਬ ਹੋਈ ਫਸਲ ਦਾ ਉਹਨਾਂ ਨੂੰ ਜਲਦ ਮੁਆਵਜ ਦਿੱਤਾ ਜਾਵੇ,ਸੁੱਖ ਗਿੱਲ ਨੇ ਕਿਹਾ ਕੇ ਮੁੱਖ ਮੰਤਰੀ ਪੰਜਾਬ ਅੱਜ ਮੋਗਾ ਜਿਲ੍ਹੇ ਦੇ ਵੱਖ-ਵੱਖ ਪਿੰਡਾਂ ਵਿੱਚ ਖਰਾਬ ਹੋਈਆਂ ਫਸਲਾਂ ਦਾ ਜਾਇਜਾ ਲੈਣ ਲਈ ਪਹੁੰਚੇ ਹੋਏ ਸਨ ਅਤੇ ਉਹਨਾਂ ਨੇ 100% ਨੁਕਸਾਨ ਦਾ 15000/ ਰੁਪੈ ਅਤੇ 50% ਨੁਕਸਾਨ ਦਾ 6700/ ਰੁਪੈ ਮੁਆਵਜਾ ਦੇਣ ਦਾ ਐਲਾਨ ਕੀਤਾ ਹੈ ਸੁੱਖ ਗਿੱਲ ਨੇ ਕਿਹਾ ਕੇ ਮੁਆਵਜੇ ਦੀ ਇਹ ਰਕਮ ਬਿਲਕੁਲ ਨਾਮਾਤਰ ਹੈ ਅਤੇ ਸੁੱਖ ਗਿੱਲ ਤੋਤਾ ਸਿੰਘ ਵਾਲਾ ਬੀ.ਕੇ.ਯੂ ਪੰਜਾਬ ਦੇ ਆਗੂ ਨੇ ਕਿਹਾ ਕੇ ਕਿਸਾਨਾਂ ਦੀ ਫਸਲ ਜਿਸ ਦਾ 100% ਨੁਕਸਾਨ ਹੋਇਆ ਹੈ ਉਸ ਨੂੰ 50 ਹਜਾਰ ਪ੍ਰਤੀ ਏਕੜ ਅਤੇ ਜਿਨਾਂ ਕਿਸਾਨਾਂ ਦਾ 50% ਨੁਕਸਾਨ ਹੋਇਆ ਹੈ ਉਹਨਾਂ ਕਿਸਾਨਾਂ ਨੂੰ 25 ਹਜਾਰ ਮੁਆਵਜਾ ਦਿੱਤਾ ਜਾਵੇ,ਇਸ ਮੌਕੇ ਚੰਨਣ ਸਿੰਘ ਗਿੱਲ,ਲਖਵਿੰਦਰ ਸਿੰਘ ਢੋਲੇ ਵਾਲਾ,ਲਖਵਿੰਦਰ ਸਿੰਘ ਫੌਜੀ ਤੋਤਾ ਸਿੰਘ ਵਾਲਾ,ਗੁਰਸਾਹਿਬ ਸਿੰਘ ਢਿੱਲੋਂ ਹਾਜਰ ਸਨ!

    MORE ARTICLS

    - Advertisment -spot_img

    ਸਿਆਸਤ

    ਕਾਰੋਬਾਰ

    spot_img