More

    ਮੁੱਖ ਮੰਤਰੀ ਮਮਤਾ ਬੈਨਰਜੀ ਦੇ ਵਿਰੁੱਧ ਚੋਣ ਲੜੇਗੀ ਵਕੀਲ ਪ੍ਰਿਅੰਕਾ ਟਿਬਰੇਵਾਲ

    ਕੋਲਕਾਤਾ, 10 ਸਤੰਬਰ (ਬੁਲੰਦ ਆਵਾਜ ਬਿਊਰੋ) – ਬੰਗਾਲ ਵਿਚ ਭਵਾਨੀਪੁਰ ਸੀਟ ’ਤੇ ਵਿਧਾਨ ਸਭਾ ਦੀ ਜ਼ਿਮਨੀ ਚੋਣ ਦਿਲਚਸਪ ਹੋਣ ਜਾ ਰਹੀ ਹੈ। ਇਸ ਸੀਟ ’ਤੇ ਮੁੱਖ ਮੰਤਰੀ ਮਮਤਾ ਬੈਨਰਜੀ ਦੇ ਖ਼ਿਲਾਫ਼ ਭਾਰਤੀ ਜਨਤਾ ਪਾਰਟੀ ਨੇ ਵਕੀਲ ਪ੍ਰਿਅੰਕਾ ਟਿਬਰੇਵਾਲ ਨੂੰ ਉਤਾਰਨ ਦਾ ਫੈਸਲਾ ਕੀਤਾ ਹੈ। ਭਾਜਪਾ ਨੇ ਅਧਿਕਾਰਤ ਤੌਰ ’ਤੇ ਭਵਾਨੀਪੁਰ ਸੀਟ ਤੋਂ ਉਮੀਦਵਾਰ ਦੇ ਰੂਪ ਵਿਚ ਪ੍ਰਿਅੰਕਾ ਦੇ ਨਾਂ ਦਾ ਐਲਾਨ ਕੀਤਾ। ਉਂਜ ਪਹਿਲਾਂ ਤੋਂ ਹੀ ਉਨ੍ਹਾਂ ਦੇ ਨਾਂ ਦੀ ਚਰਚਾ ਚਲ ਰਹੀ ਸੀ। ਪ੍ਰਿਅੰਕਾ ਬੰਗਾਲ ਹਿੰਸਾ ਪੀੜਤਾਂ ਦਾ ਕੇਸ ਲੜ ਰਹੀ ਹੈ। ਮਮਤਾ ਦੇ ਮੁਕਾਬਲੇ ਪ੍ਰਿਅੰਕਾ ਨੂੰ ਉਤਾਰ ਕੇ ਭਾਜਪਾ ਨੇ ਸਪਸ਼ਟ ਸੰਕੇਤ ਦਿੱਤਾ ਹੈ ਕਿ ਉਹ ਮੁੱਖ ਮੰਤਰੀ ਨੂੰ ਸਖ਼ਤ ਟੱਕਰ ਦੇਣ ਜਾ ਰਹੀ ਹੈ। ਨਾਲ ਹੀ ਮਹਿਲਾ ਦੇ ਖ਼ਿਲਾਫ਼ ਮਹਿਲਾ ਉਮੀਦਵਾਰ ਉਤਾਰ ਕੇ ਭਾਜਪਾ ਨੇ ਵੱਡਾ ਦਾਅ ਚਲਿਆ।

    ਭਵਾਨੀਪੁਰ ਤੋਂ ਇਲਾਵਾ ਦੋ ਹੋਰ ਵਿਧਾਨ ਸਭਾ ਸੀਟਾਂ ਜੰਗੀਪੁਰ ਅਤੇ ਸ਼ਮਸ਼ੇਰਗੰਜ ਵਿਧਾਨ ਸਭਾ ਸੀਟ ’ਤੇ ਹੋਣ ਵਾਲੀ ਚੋਣਾਂ ਦੇ ਲਈ ਵੀ ਭਾਜਪਾ ਨੇ ਉਮੀਦਵਾਰ ਦੇ ਨਾਂ ਦਾ ਐਲਾਨ ਕੀਤਾ ਹੈ। ਜੰਗੀਪੁਰ ਤੋਂ ਸੁਜੀਤ ਦਾਸ ਜਦ ਕਿ ਸ਼ਮਸ਼ੇਰਗੰਜ ਤੋਂ ਮਿਲਨ ਘੋਸ਼ ਨੂੰ ਪਾਰਟੀ ਨੇ ਉਮੀਦਵਾਰ ਬਣਾਇਆ ਹੈ। ਇਨ੍ਹਾਂ ਦੋਵੇਂ ਸੀਟਾਂ ਦੇ ਲਈ ਸਿਰਫ ਰਸਮੀ ਕਾਰਵਾਈ ਲਈ ਪਾਰਟੀ ਨੇ ਉਮੀਦਵਾਰ ਬਣਾਇਆ ਹੈ ਕਿਉਂਕਿ ਦੋਵਾਂ ਦੀ ਨਾਮਜ਼ਦਗੀ ਪਹਿਲਾਂ ਹੀ ਹੋ ਚੁੱਕੀ ਹੈ। ਗੌਰਤਲਬ ਹੈ ਕਿ ਮਾਰਚ-ਅਪ੍ਰੈਲ ਵਿਚ ਹੋਏ ਵਿਧਾਨ ਸਭਾ ਚੋਣਾਂ ਦੌਰਾਨ ਇਨ੍ਹਾਂ ਦੋਵੇਂ ਸੀਟਾਂ ’ਤੇ ਕੋਵਿਡ 19 ਦੇ ਕਾਰਨ ਇੱਕ ਇੱਕ ਉਮੀਦਵਾਰ ਦੀ ਮੌਤ ਹੋਣ ਕਾਰਨ ਚੋਣਾਂ ਨੂੰ ਟਾਲ ਦਿੱਤਾ ਗਿਆ ਸੀ। ਇਧਰ ਬੰਗਾਲ ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਸੁਵੇਂਦੂ ਨੇ ਕਿਹਾ ਕਿ ਭਵਾਨੀਪੁਰ ਦੀ ਜਨਤਾ ਭਾਜਪਾ ਦੇ ਨਾਲ ਹੈ। ਭਾਜਪਾ ਨੇ ਉਨ੍ਹਾਂ ਨੰਦੀਗਰਾਮ ਵਿਚ ਹਰਾਇਆ, ਪਾਰਟੀ ਇਸ ਸੀਟ ’ਤੇ ਵੀ ਉਨ੍ਹਾਂ ਹਰਾਵੇਗੀ।

    MORE ARTICLS

    - Advertisment -spot_img

    ਸਿਆਸਤ

    ਕਾਰੋਬਾਰ

    spot_img