More

    ਮੁੱਖ ਅਧਿਆਪਕਾ ਨੇ ਸਕੂਲ ਦੇ ਪ੍ਰਿੰਸੀਪਲ ਤੇ ਮੈਬਰ ਇੰਚਾਰਜ ‘ਤੇ ਪ੍ਰੇਸ਼ਾਨ ਕਰਨ ਤੇ ਧਮਕੀਆ ਦੇਣ ਦੇ ਲਗਾਏ ਦੋਸ਼

    ਅੰਮ੍ਰਿਤਸਰ, 24 ਜੁਲਾਈ (ਗਗਨ) – ਚੀਫ ਖਾਲਸਾ ਦੀਵਾਨ ਦੀ ਰਹਿਨਮਾਈ ਹੇਠ ਚੱਲ਼ ਰਹੇ ਸ੍ਰੀ ਗੁਰੂ ਹਰਕ੍ਰਿਸ਼ਨ ਸੀਨੀਅਰ ਸੰਕੈਡਰੀ ਸਕੂਲ ਝਬਾਲ ਵਿਖੇ ਬਤੌਰ ਮੁੱਖ ਅਧਿਆਪਕਾ ਵਜੋ ਤਾਇਨਾਤ ਬਲਵਿੰਦਰ ਕੌਰ ਨੇ ਸਕੂਲ ਦੀ ਪ੍ਰਿੰਸੀਪਲ ਤੇ ਇਕ ਮੈਬਰ ਇੰਚਾਰਜ ਵਲੋ ਉਨਾਂ ਨੂੰ ਦਫਤਰ ਵਿੱਚ ਬੁਲਾਕੇ ਜਬਰੀ ਅਸਤੀਫਾ ਦੇਣ ਤੇ ਮਾੜੀ ਸ਼ਬਦਾਵਲੀ ਵਰਤਣ ਦੇ ਦੋਸ਼ ਲਗਾਉਦਿਆ ਕਿਹਾ ਕਿ ਉਸ ਨੂੰ ਇੰਨਾ ਟਾਰਚਰ ਕੀਤਾ ਗਿਆ ਕਿ ਉਹ ਦਫਤਰ ਵਿੱਚੋ ਬਾਹਰ ਨਿਕਲਦਿਆਂ ਹੀ ਬੇਹੋਸ਼ ਹੋਕੇ ਡਿੱਗ ਪਈ , ਜਿਸ ਤੇ ਸਾਥੀ ਸਟਾਫ ਮੈਬਰਾਂ ਨੇ ਉਸ ਨੂੰ ਨਜਦੀਕੀ ਹਸਪਤਾਲ ਵਿੱਚ ਮੁੱਢਲੀ ਡਾਕਟਰੀ ਸਹਾਇਤਾ ਦੁਆਈ। ਜਿਸ ਦਾ ਪਤਾ ਲੱਗਣ ਤੇ ਉਸ ਦੇ ਪ੍ਰੀਵਾਰਕ ਮੈਬਰ ਝਬਾਲ ਵਿਖੇ ਪੁੱਜੇ ਇਥੇ ਹਸਤਪਾਲ ਵਿੱਚ ਭਰਤੀ ਕਰਾਇਆ।ਜਿਸ ਤੋ ਬਾਅਦ ਉਨਾਂ ਵਲੋ ਥਾਣਾਂ ਝਬਾਲ ਵਿਖੇ ਲਿਖਤੀ ਦਰਖਾਸਤਾਂ ਦੇਣ ਤੋ ਇਲਾਵਾ ਉਚ ਅਧਿਕਾਰੀਆ ਨੂੰ ਸੂਚਿਤ ਕੀਤਾ ਗਿਆ।

    ਬਲਵਿੰਦਰ ਕੌਰ ਨੇ ਕਿਹਾ ਕਿ ਉਸ ਨਾਲ ਅਜਿਹਾ ਵਰਤਾਰਾ ਪਿਛਲੇ ਇਕ ਸਾਲ ਤੋ ਕੀਤਾ ਜਾ ਰਿਹਾ ਕਿ ਮੈ ਅਸਤੀਫਾ ਦੇਕੇ ਇਥੋ,ਚਲੀ ਜਾਵਾਂ ਤਾਂ ਕਿ ਉਹ ਆਪਣੇ ਕਿਸੇ ਚਹੇਤੇ ਨੂੰ ਇਥੇ ਤਾਇਨਾਤ ਕਰ ਸਕਣ ।ਉਚ ਅਧਿਕਾਰੀਆਂ ਨੂੰ ਲਿਖੇ ਪੱਤਰ ਦੀਆਂ ਨਕਲਾਂ ਪੱਤਰਕਾਰਾਂ ਨੂੰ ਸੌਪਦਿਆ ਬਲਵਿੰਦਰ ਕੌਰ ਨੇ ਕਿਹਾ ਕਿ ਉਹ ਇਥੇ ਪਿਛਲੇ 26 ਸਾਲਾਂ ਤੋ ਇਸ ਸਕੂਲ ਵਿੱਚ ਸੇਵਾਵਾਂ ਨਿਭਾਅ ਰਹੇ ਹਨ ਤੇ ਪ੍ਰਬੰਧਕੀ ਕਮੇਟੀ ਆਦੇਸ਼ਾ ਤੇ ਦੀਵਾਨ ਦੇ ਨਿਯਮਾਂ ਮੁਤਾਬਿਕ ਤਨਦੇਹੀ ਨਾਲ ਡਿਊਟੀ ਕਰਦੇ ਆਏ ਹਨ, ਪਰ ਅਜਿਹਾ ਕਰਕੇ ਉਸ ਨਾਲ ਘੋਰ ਬੇਇਨਸਾਫੀ ਕੀਤੀ ਜਾ ਰਹੀ ਹੈ। ਜਦੋ ਇਸ ਸਬੰਧੀ ਸਕੂਲ ਦੀ ਪ੍ਰਬੰਧਕੀ ਕਮੇਟੀ ਦੇ ਮੈਬਰ ਸ: ਗੁਰਪ੍ਰੀਤ ਸਿੰਘ ਸੇਠੀ ਨਾਲ ਗੱਲ ਕੀਤੀ ਗਈ ਤਾਂ ਉਨਾਂ ਨੇ ਕਿਹਾ ਕਿ ਅਜਿਹਾ ਹੋਣ ਤੋ ਅਣਜਾਨਤਾ ਪ੍ਰਗਟ ਕਰਦਿਆ ਕਿਹਾ ਕਿ ਉਹ ਬਾਕੀ ਮੈਬਰਾਂ ਨਾਲ ਰੁਟੀਨ ਦੀ ਮੀਟਿੰਗ ਕਰਨ ਗਏ ਸਨ।ਉਨਾਂ ਦੇ ਆਉਣ ਤੋ ਬਾਅਦ ਕੀ ਵਾਪਰਿਆ ਉਸ ਬਾਰੇ ਉਹ ਕੁਝ ਨਹੀ ਜਾਣਦੇ ਪਰ ਪ੍ਰੈਸ ਰਾਹੀ ਇਸ ਮਾਮਲੇ ਦਾ ਪਤਾ ਲੱਗਾ ਹੈ ਉਹ ਖੁਦ ਜਾਂ ਉਨਾ ਦਾ ਕੋਈ ਨੁਮਾਇੰਦਾ ਜਰੂਰ ਉਨਾਂ ਦਾ ਪਤਾ ਲੈਣ ਜਏਗਾ। ਜਦੋ ਕਿ ਥਾਣਾਂ ਮੁਖੀ ਝਬਾਲ ਇੰਸ: ਗੁਰਚਰਨ ਸਿੰਘ ਨੇ ਪੀੜਤ ਬਲਵਿੰਦਰ ਕੌਰ ਦੀ ਦਰਖਾਸਤ ਪ੍ਰਾਪਤ ਹੋਣ ਦੀ ਪੁਸ਼ਟੀ ਕਰਦਿਆ ਕਿਹਾ ਕਿ ਇਸ ਦੀ ਜਾਂਚ ਕੀਤੀ ਜਾ ਰਹੀ ਹੈ।

    MORE ARTICLS

    - Advertisment -spot_img

    ਸਿਆਸਤ

    ਕਾਰੋਬਾਰ

    spot_img