More

    ਮੁਲਾਜਮਾਂ ਦੀਆਂ ਹੱਕੀ ਮੰਗਾ ਦੀ ਪੂਰਤੀ ਲਈ ਬੱਸ ਅੱਡੇ ਤੇ ਕੀਤਾ ਚੱਕਾ ਜਾਮ

    2022 ਦੀਆਂ ਚੋਣਾਂ ਵਿੱਚ ਸਰਕਾਰ ਨਤੀਜੇ ਭੁਗਤਣ ਲਈ ਰਹੇ ਤਿਆਰ – ਸੰਜੀਵ ਸਰਮਾ

    ਅੰਮ੍ਰਿਤਸਰ, 9 ਜੁਲਾਈ (ਗਗਨ) – ਸੀ ਪੀ ਐਫ ਯੂਨੀਅਨ ਅੰਮ੍ਰਿਤਸਰ ਵੱਲੋਂ ਸੂਬਾ ਇਕਾਈ ਦੇ ਪ੍ਰੋਗਰਾਮ ਅਨੁਸਾਰ ਪੰਜਾਬ ਯੂਟੀ ਮੁਲਾਜਮ ਅਤੇ ਪੈਨਸ਼ਨਰ ਸਾਂਝਾ ਫਰੰਟ ਦੇ ਅੱਜ ਬੱਸ ਅੱਡਾ ਬੰਦ ਕਰਨ ਦੇ ਐਕਸ਼ਨ ਵਿੱਚ ਸ਼ਮੂਲੀਅਤ ਕੀਤਾ ਗਿਆ।ਇਸ ਮੌਕੇ ਧਰਨੇ ਵਿੱਚ ਇਕੱਤਰ ਹੋਏ ਮੁਲਾਜਮਾਂ ਨੂੰ ਸੰਬੋਧਨ ਕਰਦਿਆਂ ਜ਼ਿਲਾ ਪ੍ਰਧਾਨ ਸੰਜੀਵ ਸ਼ਰਮਾ ਨੇ 01/01/2004 ਤੋਂ ਬਾਅਦ ਭਰਤੀ ਸਰਕਾਰੀ ਮੁਲਾਜ਼ਮਾਂ ਤੇ ਐਨ ਪੀ ਐਸ ਨਾਮਕ ਕੋਹੜ ਬਾਰੇ ਚਾਨਣਾ ਪਾਇਆ ਤੇ ਸਰਕਾਰ ਨੂੰ ਵੋਟਾਂ ਤੋਂ ਪਹਿਲਾ ਕੀਤੇ ਵਾਧਿਆ ਦੀਂ ਯਾਦ ਦਿਵਾਉਂਦੇ ਹੋਏ ਕਿਹਾ ਕਿ ਜੇਕਰ ਸਰਕਾਰ ਅਜੇ ਵੀ ਨਾਂ ਜਾਗੀ ਤਾ 2022 ਵਿਚ ਇਸ ਦੇ ਨਤੀਜੇ ਭੁਗਤਣ ਲਈ ਤਿਆਰ ਰਹੇ। ਉਨ੍ਹਾਂ ਕਿਹਾ ਕਿ ਜਿਥੇ ਸਰਕਾਰ ਨੇ ਪੇਅ ਕਮਿਸ਼ਨ ਦੇ ਨਾਮ ਤੇ ਮੁਲਾਜ਼ਮ ਵਰਗ ਨਾਲ ਧੋਖਾ ਕੀਤਾ ਹੈਂ ਉਥੇ ਹੀ ਵੋਟਾਂ ਤੋਂ ਪਹਿਲਾ ਚੋਣ ਮੈਨੀਫੈਸਟੋ ਕਮੇਟੀ ਦੇ ਚੇਅਰਮੈਨ ਤੇ ਮੌਜੂਦਾ ਵਿੱਤ ਮੰਤਰੀ ਵਲੋਂ ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਨ ਦੇ ਕੀਤੇ ਗਏ ਵਾਅਦੇ ਤੋਂ ਮੁਕਰ ਰਹੀ ਹੈਂ। ਇਸ ਮੌਕੇ ਤੇ ਪੰਜਾਬ ਇਰੀਗੇਸਨ ਕਲੈਰੀਕਲ ਐਸੋਸੀਏਸ਼ਨ ਤੋਂ ਜਰਨਲ ਸਕੱਤਰ ਗੁਰਵੈਲ ਸੇਖੋਂ,ਰਾਕੇਸ਼ ਕੌਸ਼ਿਕ, ਰਣਜੀਤ ਸਿੰਘ ਰੰਧਾਵਾ ਮਨਜੀਤ ਸਿੰਘ ਰੰਧਾਵਾ, ਦਰਸ਼ਨ ਮਸੀਹ, ਰਜਤ ਕੁਮਾਰ, ਡੀ ਟੀ ਐਫ ਤੋਂ ਅਸ਼ਵਨੀ ਅਵਸਥੀ, ਗੁਰਬਿੰਦਰ ਖਹਿਰਾ,ਈ ਟੀ ਯੂ ਤੋਂ ਸੂਬਾਾ ਪ੍ਰਧਾਨ ਹਰਜਿੰਦਰ ਸਿੰਘ ਪੰਨੂੰ,ਗੁਰਵਿੰਦਰ ਸਿੰਘ ਘੁਕੇਵਾਲੀ,ਸਤਬੀਰ ਸਿੰਘ ਬੋਪਾਰਾਏ,ਪੰਜਾਬ ਰੋਡਵੇਜ ਤੋਂ ਹਰਜਾਪ ਰੰਧਾਵਾ,ਅਮਰਜੀਤ ਸਿੰਘ,ਪਟਵਾਰ ਯੂਨੀਅਨ ਤੋਂ ਜ਼ਿਲਾ ਪ੍ਰਧਾਨ ਕੁਲਵੰਤ ਸਿੰਘ ਡੇਰੀਵਾਲ,ਹਰਪਾਲ ਸਿੰਘ ਆਦਿ ਵੀ ਹਾਜ਼ਿਰ ਸਨ।

    MORE ARTICLS

    - Advertisment -spot_img

    ਸਿਆਸਤ

    ਕਾਰੋਬਾਰ

    spot_img