More

    ਮੁਕਤਸਰ ਵਿਕਾਸ ਮਿਸ਼ਨ ਨੇ ਜੈ ਚੰਦ ਭੰਡਾਰੀ ਨਾਲ ਪੁੱਤਰ ਦੀ ਮੌਤ ਦਾ ਕੀਤਾ ਦੁੱਖ ਸਾਂਝਾ

    ਸ੍ਰੀ ਮੁਕਤਸਰ ਸਾਹਿਬ, 19 ਮਾਰਚ (ਮਿੱਤਲ) – ਪੰਜਾਬ ਗੌਰਮਿੰਟ ਪੈਨਸ਼ਨਰਜ਼ ਐਸੋਸੀਏਸ਼ਨ ਦੇ ਸੀਨੀਅਰ ਮੈਂਬਰ ਅਤੇ ਜਨ ਸਿਹਤ ਵਿਭਾਗ ਵਿੱਚੋਂ ਸੇਵਾ ਮੁਕਤ ਹੋਏ ਜੈ ਚੰਦ ਭੰਡਾਰੀ ਦੇ ਨੌਜਵਾਨ ਸ਼ਾਦੀ ਸ਼ੁਦਾ ਪੁੱਤਰ ਕਿਰਨਦੀਪ ਭੰਡਾਰੀ (38) ਬੀਤੇ ਦਿਨੀਂ ਅਕਾਲ ਚਲਾਣਾ ਕਰ ਗਏ ਸਨ। ਉਹ ਆਪਣੇ ਪਿਛੇ ਪਤਨੀ ਪੂਨਮ ਭੰਡਾਰੀ, ਪੁੱਤਰੀ ਅਦਿੱਤੀ ਭੰਡਾਰੀ ਅਤੇ ਪੁੱਤਰ ਸਿਮਾਂਸ਼ੂ ਭੰਡਾਰੀ ਛੱਡ ਗਏ ਹਨ। ਸਵ. ਕਿਰਨਦੀਪ ਭੰਡਾਰੀ ਤਿੰਨ ਭੈਣ ਭਰਾ (ਦੋ ਭਰਾ ਅਤੇ ਇੱਕ ਭੈਣ) ਸਨ। ਸਮਾਜ ਦੇ ਭਲੇ ਅਤੇ ਵਿਕਾਸ ਨੂੰ ਸਮਰਪਿਤ ਪ੍ਰਮੁੱਖ ਗੈਰ ਸਰਕਾਰੀ ਸਮਾਜ ਸੇਵੀ ਸੰਸਥਾ ਮੁਕਤਸਰ ਵਿਕਾਸ ਮਿਸ਼ਨ ਦੇ ਆਗੂਆਂ ਅਤੇ ਮੈਂਬਰਾਂ ਵੱਲੋਂ ਆਪਣੇ ਪ੍ਰਧਾਨ ਪ੍ਰਸਿਧ ਸਮਾਜ ਸੇਵਕ ਜਗਦੀਸ਼ ਰਾਏ ਢੋਸੀਵਾਲ ਦੀ ਅਗਵਾਈ ਹੇਠ ਜੋਧੂ ਕਲੋਨੀ ਸਥਿਤ ਭੰਡਾਰੀ ਦੇ ਗ੍ਰਹਿ ਵਿਖੇ ਜਾ ਕੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ।

    ਇਸ ਮੌਕੇ ਮਿਸ਼ਨ ਦੇ ਚੇਅਰਮੈਨ ਇੰਜ. ਅਸ਼ੋਕ ਕੁਮਾਰ ਭਾਰਤੀ, ਸੀਨੀਅਰ ਮੀਤ ਪ੍ਰਧਾਨ ਨਿਰੰਜਣ ਸਿੰਘ ਰੱਖਰਾ, ਡਾ. ਸੁਰਿੰਦਰ ਗਿਰਧਰ, ਚੌ. ਬਲਬੀਰ ਸਿੰਘ ਅਤੇ ਰਾਮ ਸਿੰਘ ਪੱਪੀ ਸਾਬਕਾ ਕੌਂਸਲਰ (ਤਿੰਨੋਂ ਉਪ ਪ੍ਰਧਾਨ) ਜਨਰਲ ਸਕੱਤਰ ਡਾ. ਜਸਵਿੰਦਰ ਸਿੰਘ, ਸਹਾਇਕ ਸਕੱਤਰ ਗੁਰਪਾਲ ਸਿੰਘ ਪਾਲੀ, ਲੋਕ ਸੰਪਰਕ ਵਿੰਗ ਦੇ ਡਾਇਰੈਕਟਰ ਵਿਜੇ ਸਿਡਾਨਾ ਅਤੇ ਸਹਾਇਕ ਲੋਕ ਸੰਪਰਕ ਅਧਿਕਾਰੀ ਸਾਹਿਲ ਕੁਮਾਰ ਹੈਪੀ ਆਦਿ ਸ਼ਾਮਿਲ ਸਨ। ਮਿਸ਼ਨ ਵੱਲੋਂ ਨੌਜਵਾਨ ਪੁੱਤਰ ਦੇ ਬੇਵਕਤੀ ਵਿਛੋੜੇ ’ਤੇ ਜੈ ਚੰਦ ਭੰਡਾਰੀ ਨਾਲ ਦੁੱਖ ਸਾਂਝਾ ਕਰਦੇ ਹੋਏ ਇਸ ਨੂੰ ਪਰਿਵਾਰ ਲਈ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਅਤੇ ਅਸਹਿ ਸਦਮਾ ਦੱਸਿਆ ਹੈ। ਮਿਸ਼ਨ ਵੱਲੋਂ ਸਵ. ਦੀ ਆਤਮਾ ਦੀ ਸ਼ਾਂਤੀ ਅਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖ਼ਸ਼ਣ ਦੀ ਕਾਮਨਾ ਕੀਤੀ ਗਈ। ਸਵ. ਕਿਰਨਦੀਪ ਭੰਡਾਰੀ ਨਮਿਤ ਅੰਤਿਮ ਅਰਦਾਸ ਅਤੇ ਪਾਠ ਦਾ ਭੋਗ ਕੱਲ 20 ਮਾਰਚ ਸੋਮਵਾਰ ਨੂੰ ਦੁਪਹਿਰ 12:00 ਤੋਂ 1:00 ਵਜੇ ਤੱਕ ਸਥਾਨਕ ਬਠਿੰਡਾ ਰੋਡ ਸਥਿਤ ਸ਼ਾਂਤੀ ਭਵਨ ਵਿਖੇ ਪਾਇਆ ਜਾਵੇਗਾ। ਜਿੱਥੇ ਪਰਿਵਾਰਕ ਮੈਂਬਰ ਅਤੇ ਹੋਰ ਸੱਜਣ ਸਨੇਹੀ ਸਵਰਗਵਾਸੀ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਨਗੇ।

    MORE ARTICLS

    - Advertisment -spot_img

    ਸਿਆਸਤ

    ਕਾਰੋਬਾਰ

    spot_img