More

    ਮੀਰਾਬਾਈ ਚਾਨੂ ਦਾ ਚਾਂਦੀ ਦਾ ਤਗਮਾ ਸੋਨੇ ਵਿੱਚ ਬਦਲਿਆ ਜਾ ਸਕਦਾ ਹੈ : ਮੱਟੂ

    ਗੋਲਡ ਮੈਡਲ ਜਿੱਤਣ ਵਾਲੀ ਚੀਨ ਦੀ ਵੇਟਲਿਫਟਰ ਦਾ ਡੋਪ ਟੈਸਟ ਹੋਵੇਗਾ

    ਅੰਮ੍ਰਿਤਸਰ, 28 ਜੁਲਾਈ (ਗਗਨ) – ਜ਼ਿਲ੍ਹੇ ਦੇ ਪ੍ਰਸਿੱਧ ਸਮਾਜ ਸੇਵਕ ਅਤੇ ਖੇਡ ਪ੍ਰੋਮੋਟਰ,ਸਰਹੱਦ-ਏ-ਪੰਜਾਬ ਸਪੋਰਟਸ ਕਲੱਬ (ਰਜਿ) ਅੰਮ੍ਰਿਤਸਰ ਦੇ ਪ੍ਰਧਾਨ ਗੁਰਿੰਦਰ ਸਿੰਘ ਮੱਟੂ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਟੋਕੀਓ ਵਿਖ਼ੇ ਚੱਲ ਰਹੀਆਂ 32ਵੀਆਂ ਓਲੰਪਿਕ ਖੇਡਾਂ ਵਿੱਚ ਭਾਰਤੀ ਮਹਿਲਾ ਭਾਰਤ ਦੇ ਚੌਥੇ ਸਰਵਉਚ ਨਾਗਰਿਕ ਸਨਮਾਨ ਪਦਮ ਸ੍ਰੀ ਅਤੇ ਸਭ ਤੋਂ ਵੱਡੇ ਖੇਡ ਸਨਮਾਨ ਰਾਜੀਵ ਗਾਂਧੀ ਖੇਲ ਰਤਨ ਪੁਰਸਕਾਰ ਨਾਲ ਸਨਮਾਨਿਤ ਪ੍ਰਾਪਤ ਕਰ ਚੁੱਕੀ ਵੇਟਲਿਫਟਰ ਸਾਈਖੋਮ ਮੀਰਾਬਾਈ ਚਾਨੂ ਨੇ ਟੋਕੀਓ ਓਲੰਪਿਕ ਖੇਡਾਂ ਵਿੱਚ 48 ਕਿੱਲੋ ਭਾਰ ਗਰੁੱਪ ਵਿੱਚ ਕੁੱਲ 202 ਕਿੱਲੋ ਭਾਰ ਚੁੱਕ ਕੇ ਸਿਲਵਰ ਮੈਡਲ ਜਿੱਤਿਆ। ਚਾਨੂ ਨੇ ਸਨੈਚ ਵਿੱਚ 87 ਕਿੱਲੋ ਭਾਰ ਚੁੱਕ ਕੇ ਦੂਜੀ ਪੁਜ਼ੀਸ਼ਨ ਬਣਾਈ ਸੀ। ਕਲੀਨ ਜਰਕ ਵਿੱਚ ਚਾਨੂ ਨੇ 115 ਕਿਲੋ ਭਾਰ ਚੁੱਕਿਆ। ਓਲੰਪਿਕ ਇਤਿਹਾਸ ਵਿੱਚ ਚਾਨੂ ਦੂਜੀ ਭਾਰਤੀ ਵੇਟਲਿਫਟਰ ਬਣ ਗਈ ਜਿਸ ਨੇ ਸਿਲਵਰ ਮੈਡਲ ਜਿੱਤਕੇ ਇਤਿਹਾਸ ਰਚਿਆ ਹੈ l ਹੁਣ ਸ਼ਾਇਦ ਉਸਦੀ ਕਿਸਮਤ ਬਦਲ ਜਾਵੇਗੀ l ਕਿਉਂਕਿ ਟੋਕੀਓ ਓਲੰਪਿਕ ਖੇਡਾਂ ਵਿੱਚ ਸੋਨ ਤਮਗਾ ਜੇਤੂ, ਚੀਨ ਦੀ ਵੇਟਲਿਫਟਰ ਹਉ ਜ਼ਿਹੁ ਨੂੰ ਡੋਪ ਟੈਸਟ ਲਈ ਰੋਕ ਦਿੱਤਾ ਗਿਆ ਹੈ. ਜੇ ਐਂਟੀ ਡੋਪਿੰਗ ਅਥਾਰਟੀ ਦੁਆਰਾ ਕਰਵਾਏ ਗਏ ਇਸ ਟੈਸਟ ਵਿਚ ਚੀਨੀ ਵੇਟਲਿਫਟਰ ਹਉ ਝੀਹੁ ਅਸਫਲ ਹੋ ਜਾਂਦੀ ਹੈ, ਤਾਂ ਮੀਰਾਬਾਈ ਚਾਨੂ ਦੀ ਚਾਂਦੀ ਸੋਨੇ ਵਿਚ ਬਦਲ ਜਾਵੇਗੀ. ਵੇਟਲਿਫਟਰਾਂ ਨੂੰ ਟੋਕਿਓ ਵਿਚ ਰਹਿਣ ਲਈ ਕਿਹਾ ਜਾਂਦਾ ਹੈ ਜਦੋਂ ਤਕ ਟੈਸਟ ਨਹੀਂ ਹੋ ਜਾਂਦਾ ਅਤੇ ਨਤੀਜੇ ਬਾਹਰ ਨਹੀਂ ਆ ਜਾਂਦੇ.

    MORE ARTICLS

    - Advertisment -spot_img

    ਸਿਆਸਤ

    ਕਾਰੋਬਾਰ

    spot_img