More

    ਮੀਂਹ ਅਤੇ ਗੜੇਮਾਰੀ ਨਾਲ ਕਿਸਾਨਾਂ ਦੀਆਂ ਖਰਾਬ ਹੋਈਆਂ ਫਸਲਾਂ ਦਾ ਤੁਰੰਤ ਗਰਦਾਵਰੀ ਕਰਵਾ ਕੇ ਮੁਆਵਜਾ ਦੇਵੇ ਸਰਕਾਰ – ਸੁੱਖ ਗਿੱਲ ਕਿਸਾਨ ਆਗੂ

    ਧਰਮਕੋਟ, ਮੋਗਾ 25 ਮਾਰਚ (ਤਲਵਿੰਦਰ ਗਿੱਲ) – ਬੀਤੀ ਰਾਤ ਮੀਂਹ, ਹਨੇਰੀ ਅਤੇ ਗੜੇਮਾਰੀ ਨਾਲ ਪੂਰੇ ਪੰਜਾਬ ਚ ਖਰਾਬ ਹੋਈਆਂ ਫਸਲਾਂ ਕਣਕ, ਮੱਕੀ, ਮੂੰਗੀ ਆਦਿ ਦੀ ਜਲਦ ਤੋਂ ਜਲਦ ਗਿਰਦਾਵਰੀ ਕਰਵਾਕੇ ਕਿਸਾਨਾਂ ਨੂੰ ਮੁਆਵਦਾ ਦੇਵੇ ਸਰਕਾਰ,ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਭਾਰਤੀ ਕਿਸਾਨ ਯੂਨੀਅਨ ਪੰਜਾਬ ਜਿਲ੍ਹਾ ਮੋਗਾ ਦੇ ਯੂਥ ਪ੍ਰਧਾਨ ਅਤੇ ਕੌਮੀ ਜਨਰਲ ਸਕੱਤਰ ਪੰਜਾਬ ਨੇ ਚੋਣਵੇਂ ਪੱਤਰਕਾਰਾਂ ਨਾਲ ਮੁਲਾਕਾਤ ਦੌਰਾਨ ਕੀਤੇ,ਉਹਨਾਂ ਕਿਹਾ ਕੇ ਪਿਛਲੇ ਕੁਝ ਦਿਨਾਂ ਤੋਂ ਹੋ ਰਹੀ ਬਰਸਾਤ ਅਤੇ ਹਨੇਰੀ ਨੇ ਕਣਕਾਂ ਲੰਮੀਆਂ ਪਾ ਦਿੱਤੀਆਂ ਹਨ ਜਿਸ ਕਾਰ ਡਿੱਗੀਆਂ ਹੋਈਆਂ ਕਣਕਾਂ ਦੇ ਦਾਣੇ ਕਾਲੇ ਪੈਣ ਅਤੇ ਦੋਧਾ ਖਰਾਬ ਹੋਣ ਦਾ ਵੀ ਖਦਸ਼ਾ ਹੈ,ਸੁੱਖ ਗਿੱਲ ਤੋਤਾ ਸਿੰਘ ਵਾਲਾ ਨੇ ਕਿਹਾ ਕੇ ਕਿਸਾਨ ਤਾਂ ਪਹਿਲਾਂ ਹੀ ਗਰਜੇ ਦੀ ਮਾਰ ਝੱਲ ਰਿਹਾ ਹੈ ਅਤੇ ਹੁਣ ਕੁਦਰਤ ਦੀ ਮਾਰ ਪੈ ਗਈ ਹੈ,ਸੁੱਖ ਗਿੱਲ ਨੇ ਆਪ ਸਰਕਾਰ ਅਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੋਂ ਮੰਗ ਕੀਤੀ ਹੈ ਕੇ ਪੰਜਾਬ ਵਿੱਚ ਜਿੱਥੇ-ਜਿੱਥੇ ਵੀ ਮੀਂਹ,ਹਨੇਰੀ ਅਤੇ ਗੜੇਮਾਰੀ ਦੀ ਫਸਲਾਂ ਤੇ ਮਾਰ ਪਈ ਹੈ ਉਹਨਾਂ ਫਸਲਾਂ ਦੀ ਜਲਦ ਤੋਂ ਜਲਦ ਗਿਰਦਾਵਰੀ ਕਰਵਾ ਕੇ ਕਿਸਾਨਾਂ ਨੂੰ ਬਣਦਾ ਮੁਆਵਜਾ ਦਿੱਤਾ ਜਾਵੇ,ਸੁੱਖ ਗਿੱਲ ਨੇ ਦੱੱਸਿਆ ਕੇ ਉਹਨਾਂ ਦੇ ਪਿੰਡ ਤੋਤਾ ਸਿੰਘ ਵਾਲਾ, ਭੈਣੀ, ਮੰਦਰ-ਮੇਲਕ,ਅਕਾਲੀਆਂ ਵਾਲਾ, ਰਾਊਵਾਲ,ਖੰਬੇ, ਰਾਜਾਂਵਾਲਾ, ਰਾਮਗੜ੍ਹ, ਕੰਨੀਆਂ, ਦੌਲੇ ਵਾਲਾ, ਸ਼ੇਰੇਵਾਲਾ, ਬੱਗੇ, ਸ਼ੇਰਪੁਰ ਤਾਇਬਾਂ, ਮੂਸੇ ਵਾਲਾ, ਜਾਫਰ ਵਾਲਾ, ਬਾਜੇ ਕੇ,ਰਸੂਲਪੁਰ,ਬਾਕਰ ਵਾਲਾ, ਸੱਦਾ ਸਿੰਘ ਵਾਲਾ, ਕੜਾਹੇਵਾਲਾ, ਫਤਿਹਗੜ੍ਹ ਪੰਜਤੂਰ,ਫਤਿਹ ਉੱਲਾ ਸ਼ਾਹ ਵਾਲਾ,ਦਾਨੇ ਵਾਲਾ ਅਤੇ ਸ਼ਾਹਬੌਕਰ ਸਭ ਪਿੰਡਾਂ ਤੋਂ ਉਹਨਾਂ ਨੂੰ ਕਿਸਾਨਾਂ ਦੀਆਂ ਫੋਨ ਕਾਲ ਆਈਆਂ ਹਨ ਕੇ ਕਣਕਾਂ ਦਾ ਬਹੁਤ ਜਿਆਦੇ ਨੁਕਸਾਨ ਹੋਇਆ ਹੈ!

    MORE ARTICLS

    - Advertisment -spot_img

    ਸਿਆਸਤ

    ਕਾਰੋਬਾਰ

    spot_img