More

    ਮਾਰਕਫੈਡ ਵੱਲੋਂ ਮਨੁੱਖਤਾ ਦੀ ਸੇਵਾ ਵਿਚ ਆਕਸੀਜਨ ਦੀ ਸਪਲਾਈ ਨਿਰੰਤਰ ਜਾਰੀ

    ਅੰਮ੍ਰਿਤਸਰ, 24 ਮਈ (ਰਛਪਾਲ , ਇੰਦ੍ਰਜੀਤ) – ਸੂਬਾ ਸਰਕਾਰ ਵੱਲੋਂ ਕੋਵਿਡ ਮਹਾਂਮਾਰੀ ਨਾਲ ਨਜਿੱਠਣ ਲਈ ਕੀਤੇ ਜਾ ਰਹੇ ਵਿਸ਼ੇਸ਼ ਉਪਰਾਲਿਆਂ ਦੇ ਮੱਦੇਨਜਰ ਮਾਰਕਫੈਡ ਵੱਲੋਂ ਆਕਸੀਜਨ ਸਪੈਸ਼ਲ ਟਰੇਨਾਂ ਰਾਹੀਂ ਸਪਲਾਈ ਕੀਤੀ ਜਾ ਰਹੀ ਹੈ। ਇਸ ਸਮੇਂ ਜਨਰਲ ਮੈਨੇਜਰ ਮਾਰਕਫੈਡ ਸ: ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਪਹਿਲਾਂ ਇਹ ਆਕਸੀਜਨ ਗੈਸ ਵਾਇਆ ਰੋਡ ਆਉਂਦੀ ਸੀ। ਜਿਸਨੂੰ ਪਹੁੰਚਣ ਵਿੱਚ 4-5 ਦਿਨ ਲੱਗ ਜਾਂਦੇ ਸੀ। ਪਰ ਹੁਣ ਇਹ ਰੇਲਗੱਡੀਆਂ ਰਾਹੀਂ ਸਿਰਫ ਇਕ ਦਿਨ ਵਿੱਚ ਇਥੇ ਪਹੁੰਚ ਜਾਂਦੀ ਹੈ। ਉਨਾਂ ਦੱਸਿਆ ਕਿ ਸਮੇਂ ਸਿਰ ਪਹੁੰਚਣ ਨਾਲ ਇਸ ਆਕਸਜੀਨ ਨੂੰ ਜ਼ਰੂਰਤ ਵਾਲੀ ਥਾਂ ਤੇ ਤੁਰੰਤ ਭੇਜ ਦਿੱਤਾ ਜਾਂਦਾ ਹੈ। ਸ: ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਹੁਣ ਤੱਕ 35 ਮੀਟਰਕ ਟਨ ਆਕਸੀਜਨ ਸਪਲਾਈ ਕੀਤੀ ਜਾ ਚੁੱਕੀ ਹੈ ਅਤੇ ਇਸਦੀ ਅਦਾਇਗੀ ਵੀ ਮਾਰਕਫੈਡ ਵੱਲੋਂ ਕਰ ਦਿੱਤੀ ਗਈ ਹੈ। ਉਨਾਂ ਦੱਸਿਆ ਕਿ ਇਸਦੀ ਬਣਦੀ ਅਦਾਇਗੀ ਬਾਅਦ ਵਿੱਚ ਸਬੰਧਤਾਂ ਕੋਲੋਂ ਲਈ ਜਾਂਦੀ ਹੈ। ਉਨਾਂ ਦੱਸਿਆ ਕਿ ਮਾਰਕਫੈਡ ਦੇ ਇਸ ਉਪਰਾਲੇ ਨਾਲ ਆਕਸਜੀਨ ਦੀ ਕਮੀ ਨੂੰ ਦੂਰ ਕੀਤਾ ਜਾ ਸਕਿਆ ਹੈ। ਉਨਾਂ ਦੱਸਿਆ ਕਿ ਮਾਰਕਫੈਡ ਦੀ ਟੀਮ ਸ: ਸਵਿੰਦਰ ਸਿੰਘ, ਸ: ਗੁਰਚਰਨ ਸਿੰਘ ਅਤੇ ਸ੍ਰੀ ਸੁਰਿੰਦਰ ਪਠਾਨੀਆ ਵੱਲੋਂ ਵਿਸ਼ੇਸ਼ ਸਹਿਯੋਗ ਦਿੱਤਾ ਗਿਆ ਹੈ।

    MORE ARTICLS

    - Advertisment -spot_img

    ਸਿਆਸਤ

    ਕਾਰੋਬਾਰ

    spot_img