More

    ਮਾਮਲਾ ਮਾਨਤਾ ਪ੍ਰਾਪਤ ਸਕੂਲਾਂ ਨੂੰ ਜਾਂਚ ਦੇ ਘੇਰੇ ਹੇਠ ਲਿਆਉਂਣ ਦਾ

    ਸਰਹਦੀ ਦੌਰੇ ਮੌਕੇ ਘੱਟ ਗਿਣਤੀ ਸੰਸਥਾ ਮਾਪਿਆਂ ਸਮੇਤ ਕਰੇਗੀ ਰਾਜਪਾਲ ਨਾਲ ਮੁਲਾਕਾਤ : ਗਿੱਲ

    ਅੰਮ੍ਰਿਤਸਰ, 25 ਜਨਵਰੀ (ਹਰਪਾਲ ਸਿੰਘ) – ਘੱਟ ਗਿਣਤੀਆਂ ਲੋਕ ਭਲਾਈ ਸੰਸਥਾ (ਰਜਿ) ਦੇ ਪ੍ਰਧਾਨ ਸ੍ਰ ਸਤਨਾਮ ਸਿੰਘ ਗਿੱਲ ਨੇ ਰਾਜਪਾਲ ਪੰਜਾਬ ਤੋਂ ਮੰਗ ਕੀਤੀ ਹੈ ਕਿ ਸਰਹੱਦੀ ਜ਼ਿਿਲ੍ਹਆਂ ਦੇ ਦੌਰੇ ਮੌਕੇ ਪੀੜਤ ਮਾਪਿਆਂ ਦੇ ‘ਵਫਦ’ ਨੂੰ ਮਿਲਣ ਦਾ ਸਮਾ ਦਿੱਤਾ ਜਾਵੇ। ਉਨ੍ਹਾ ਨੇ ਪ੍ਰੈਸ ਨੂੰ ਦੱਸਿਆ ਕਿ ਸਿੱਖਿਆ ਦਾ ਅਧਿਕਾਰ ਕਨੂੰਨ 2009 ਦੀ ਉਲੰਘਣਾ ਕਰਨ ਦੇ ਘੇਰੇ ‘ਚ ਆ ਚੁੱਕੇ ਸੂਬੇ ਦੇ ਸਮੂਹ ਮਾਨਤਾ ਪ੍ਰਾਪਤ ਸਕੂਲਾਂ ਨੂੰ ਪੜਤਾਲ ਅਧੀਨ ਲਿਆਂਉਂਣ ਲਈ ਪੰਜਾਬ ਰਾਜ ਬਾਲ ਅਧਿਕਾਰ ਰੱਖਿਆ ਕਮਿਸ਼ਨ ਦੇ ਦਖਲ਼ ਦੇ ਬਾਵਜੂਦ ਵੀ ਡੀਪੀਆਈ ਐਲੀਮੈਂਟਰੀ ਸਕੂਲਜ਼ ਮੋਹਾਲੀ ਨੇ ਅਜੇ ਤੱਕ ਸਕੂਲਾਂ ਨੂੰ ਜਾਂਚ ਦੇ ਘੇਰੇ ਹੇਠ ਨਾ ਲਿਆਕੇ ਮਾਨਤਾ ਪ੍ਰਾਪਤ ਸਕੂਲਾਂ ਅਤੇ ਜ਼ਿੰਮੇਵਾਰ ਸਿੱਖਿਆ ਅਫਸਰਾਂ ਦੀ ਪੁਸ਼ਤ ਪਨਾਹੀ ਕੀਤੀ ਹੈ।

    ਉਨ੍ਹਾ ਨੇ ਕਿਹਾ ਕਿ ਕੁਝ ਸਮਾਂ ਪਹਿਲਾਂ ਉਕਤ ਮਾਮਲੇ ਦੀ ਜਾਂਚ ਲਈ ਅਸੀ ਰਾਜਪਾਲ ਪੰਜਾਬ ਦੇ ਦਫਤਰ ਨਾਲ ਪੱਤਰ ਵਿਹਾਰ ਕਰਕੇ ਜਾਂਚ ਲਈ ਐਸਆਈਟੀ ਦੇ ਗਠਨ ਦੀ ਮੰਗ ਕੀਤੀ ਸੀ। ਉਨ੍ਹਾ ਨੇ ਕਿਹਾ ਕਿ ਸਾਡਾ ਯਤਨ ਹੈ ਕਿ ਰਾਜਪਾਲ ਪੰਜਾਬ ਜੋ ਕਿ ਸਰਹੱਦੀ ਜ਼ਿਿਲ੍ਹਆ ਦੇ ਦੌਰੇ ਲਈ ਤੈਅਸ਼ੁਦਾ ਪ੍ਰੋਗਰਾਮ ਅਨੁਸਾਰ ਜਦੋਂ ਅੰਮ੍ਰਿਤਸਰ ਆਉਂਣਗੇ ਤਾਂ ਅਸੀ ‘ਵਫਦ’ ਦੇ ਰੂਪ ‘ਚ ਮਾਪਿਆਂ ਨੂੰ ਨਾਲ ਲੈ ਕੇ ਰਾਜਪਾਲ ਪੰਜਾਬ ਨਾਲ ਮੁਲਾਕਾਤ ਕਰਾਂਗੇ।ਉਨ੍ਹਾ ਨੇ ਸੂਬੇ ਦੇ ਸਮੂਹ ਮਾਪਿਆਂ ਨੂੰ ਅਪੀਲ ਕੀਤੀ ਹੈ ਕਿ ਉਹ ਘੱਟ ਗਿਣਤੀਆਂ ਲੋਕ ਭਲਾਈ ਸੰਸਥਾ ਦੀ ਟੀਮ ਦੀ ਅਗਵਾਈ ਹੇਠ ਰਾਜਪਾਲ ਪੰਜਾਬ ਨਾਲ ਮੁਲਾਕਾਤ ਕਰਨ ਲਈ ਸਾਡੇ ਨਾਲ ਸੰਪਰਕ ਕਰਨ।ਇਸ ਮੌਕੇ ਜਨਰਲ ਸਕੱਤਰ ਸ੍ਰ ਗੁਰਪ੍ਰੀਤ ਸਿੰਘ ਜੋਧੇ ਅਤੇ ਪੀਏ ਗੁਰਪ੍ਰੀਤ ਸਿੰਘ ਖਾਲਸਾ ਹਾਜਰ ਸਨ।

    MORE ARTICLS

    - Advertisment -spot_img

    ਸਿਆਸਤ

    ਕਾਰੋਬਾਰ

    spot_img