More

    ਮਾਮਲਾ ਪ੍ਰਾਈਵੇਟ ਸਕੂਲਾਂ ਵੱਲੋਂ ਆਰਟੀਈ ਦੀ ਉਲੰਘਣਾ ਦਾ: ਗ੍ਰਹਿ ਵਿਭਾਗ ਤੇ ਨਿਆਂ ਮਾਮਲੇ ਵਿਭਾਗ ਨੇ ਡੀਜੀਪੀ ਨੂੰ ਸੌਂਪੀ ਸਕੂਲਾਂ ਦੀ ‘ਜਾਂਚ’

    ਅੰਮ੍ਰਿਤਸਰ, 21 ਮਾਰਚ (ਹਰਪਾਲ ਸਿੰਘ) – ਗ੍ਰਹਿ ਵਿਭਾਗ ਤੇ ਨਿਆਂ ਮਾਮਲੇ ਵਿਭਾਗ ਨੇ ਸੂਬੇ ਦੇ ਸਮੂਹ ਮਾਨਤਾ ਪ੍ਰਾਪਤ ਸਕੂਲਾਂ ਦੀ ‘ਜਾਂਚ’ ਹੁਣ ਡੀਜੀਪੀ ਪੰਜਾਬ ਦੇ ਹਵਾਲੇ ਕਰ ਦਿੱਤੀ ਹੈ। ਇਸ ਸਬੰਧੀ ਅਧਿਕਾਰਤ ਤੌਰ ‘ਤੇ ਪੁਸ਼ਟੀ ਘੱਟ ਗਿਣਤੀ ਲੋਕ ਭਲਾਈ ਸੰਸਥਾ ਦੇ ਸੂਬਾਈ ਪ੍ਰਧਾਨ ਸ੍ਰ ਸਤਨਾਮ ਸਿੰਘ ਗਿੱਲ ਨੇ ਕੀਤੀ ਹੈ।ਚੇਤੇ ਰਹੇ ਕਿ ‘ਸੰਸਥਾ’ ਦੇ ਪ੍ਰਧਾਨ ਸ: ਗਿੱਲ ਅੱਜ ਇਥੇਂ ਚੋਣਵੇਂ ਪੱਤਰਕਾਂਰਾਂ ਦੇ ਨਾਲ ਗੱਲਬਾਤ ਕਰ ਰਹੇ ਸਨ। ਪੰਜਾਬ ਸਰਕਾਰ ਦੇ ਗ੍ਰਹਿ ਮਾਮਲੇ ਤੇ ਨਿਆਂ ਵਿਭਾਗ ਤੋਂ ਰਜਿਸਟਰਡ ਡਾਕ ਰਾਹੀਂ ਅੱਜ ਪ੍ਰਾਪਤ ਹੋਏ ਪੱਤਰ (ਮੀਮੋ ਨੰ 04/17/2023-3 ਪਸ1/-) ਦੇ ਹਵਾਲੇ ਨਾਲ ਸ੍ਰ ਸਤਨਾਮ ਸਿੰਘ ਗਿੱਲ ਨੇ ਦੱਸਿਆ ਕਿ ਪੰਜਾਬ ਵਿਚਲੇ ਸਮੂਹ ਮਾਨਤਾ ਪ੍ਰਾਪਤ ਸਕੂਲਾਂ ਦੀ ਜਾਂਚ ਦਾ ਜ਼ਿੰਮਾਂ ਗ੍ਰਹਿ ਵਿਭਾਗ ਨੇ ਸ੍ਰੀ ਗੋਰਵ ਯਾਦਵ ਆਈਪੀਐਸ ਡਾਇਰੈਕਟਰ ਜਨਰਲ ਆਫਿ ਪੰਜਾਬ ਪੁਲੀਸ ਨੂੰ ਦੇ ਦਿੱਤਾ ਹੈ। ਇੱਕ ਸਵਾਲ ਦੇ ਜਵਾਬ ‘ਚ ਘੱਟ ਗਿਣਤੀ ਲੋਕ ਭਲਾਈ ਸੰਸਥਾ ਦੇ ਪ੍ਰਧਾਨ ਸ੍ਰ ਸਤਨਾਮ ਸਿੰਘ ਗਿੱਲ ਨੇ ਦੱਸਿਆ ਹੈ ਕਿ ਪ੍ਰਾਈਵੇਟ ਸਕੂਲਾਂ ਨੂੰ ਜਾਂਚ ਦੇ ਘੇਰੇ ਹੇਠ ਲਿਆਉਂਣ ਲਈ ਵਿਭਾਗੀ ਕਾਰਵਾਈ ਰਾਜਪਾਲ ਪੰਜਾਬ ਚੰਡੀਗੜ੍ਹ ਦੇ ਦਫਤਰ ਤੋਂ ਸ਼ੁਰੂ ਹੋਈ ਹੈ।

    ਉਨ੍ਹਾ ਨੇ ਦੱਸਿਆ ਕਿ ਪਿਛਲੇ 13 ਸਾਲਾਂ ਤੋਂ (2010 ਤੋਂ ਲੈ ਕੇ ਚਾਲੂ ਵਰੇ੍ਹ 2023 ਤੱਕ) ਮਾਨਤਾ ਪ੍ਰਾਪਤ ਸਕੂਲ ਸਿੱਖਿਆ ਦਾ ਅਧਿਕਾਰ ਕਨੂੰਨ 2009 ਦੀ ਉਲੰਘਣਾ ਕਰਦੇ ਆ ਰਹੇ ਹਨ।ਫਿਰ ਵੀ ਆਰਟੀਈ ਐਕਟ ਤਹਿਤ ਹਰ ਸਾਲ ਮਾਨਤਾ ‘ਚ ਵਾਧਾ ਲੈਣ ਦਾ ਮਾਮਲਾ ਸ਼ੱਕੀ ਹੋਣ ਕਰਕੇ ਇਸ ਸੰਗੀਨ ਮਾਮਲੇ ਦੀ ਪਾਰਦਰਸ਼ੀ ਢੰਗ ਨਾਲ ਜਾਂਚ ਕਰਵਾਉਂਣ ਲਈ ਘੱਟ ਗਿਣਤੀ ਲੋਕ ਭਲਾਈ ਸੰਸਥਾ ਦੇ ਵਫਦ ਨੇ ਮਿਤੀ 1/1/2023 ਨੂੰ ਅੰਮ੍ਰਿਤਸਰ ‘ਚ ਸ੍ਰੀ ਬਨਵਾਰੀ ਲਾਲ ਪਰੋਹਿਤ ਰਾਜਪਾਲ ਪੰਜਾਬ ਨਾਲ ਬੰਦ ਕਮਰਾ ਮੀਟਿੰਗ ਕਰਕੇ ਸੂਬੇ ਦੇ ਸਮੂਹ ਮਾਨਤਾ ਪ੍ਰਾਪਤ ਸਕੂਲਾਂ ਦੁਆਰਾ ਕਿ ਸਿੱਖਿਆ ਦਾ ਅਧਿਕਾਰ ਕਨੂੰਨ 2009 ਦੀ ਉਲੰਘਣਾ ਦੇ ਕਾਰਨਾ ਦਾ ਪਤਾ ਲਗਾਉਂਣ ਅਤੇ ਕੋਟੇ ਦੀਆਂ ਸੀਟਾਂ ‘ਵੇਚਣ’ ਦੇ ਅਪਰਾਧਿਕ ਮਾਮਲੇ ਦੀ ਜਾਂਚ ਕਰਨ ਲਈ ਲੋੜੀਂਦੀ ਵਿਭਾਗੀ ਕਾਰਵਾਈ ਨੂੰ ਅਮਲ ‘ਚ ਲਿਆਉਂਣ ਦੀ ਅਪੀਲ ਕੀਤੀ ਸੀ।

    ਉਨ੍ਹਾ ਨੇ ਕਿਹਾ ਕਿ ਅਸੀ ਪੰਜਾਬ ਦੇ ਰਾਜਪਾਲ ਦੇ ਧਿਆਨ ‘ਚ ਲਿਆ ਸੀ ਕਿ ਸਿੱਖਿਆ ਦਾ ਅਧਿਕਾਰ ਕਨੂੰਨ 2009 ਦੀ ਪਾਲਣਾ ਨਾ ਕਰਨ ‘ਚ ਵਰਤੀ ਜਾ ਰਹੀਂ ਕੌਤਾਹੀ ਦਾ ਪਤਾ ਕਰਨ ਅਤੇ ਮਾਨਤਾ ਪ੍ਰਾਪਤ ਸਕੂਲਾਂ ਦੁਆਰਾ ਮਾਨਤਾ ਨੂੰ ਨਵਿਆਉਂਣ ਲਈ ਦਿੱਤੇ ਜਾਦੇਂ ਸਵੈ-ਘੋਸ਼ਣਾ ਪੱਤਰਾਂ ਅਤੇ ਪ੍ਰਾਸਪੈਕਟਾਂ ਨੂੰ ਸ਼ਾਮਲ ਤਫਤੀਸ਼ ਕੀਤਾ ਜਾਵੇ ਜਿਸ ਤੋਂ ਬਾਦ ਰਾਜਪਾਲ ਨੇ ਮੇਰੀ ਸ਼ਿਕਾਇਤ ਦਾ ਨਿਪਟਾਰਾ ਕਰਨ ਲਈ ਪੰਜਾਬ ਸਰਕਾਰ ਦੇ ਗ੍ਰਹਿ ਮਾਮਲੇ ਵਿਭਾਗ ਦੇ ਦਖਲ ਨਾਲ ਡਾਇਰੈਕਟਰ ਜਨਰਲ ਆਫ਼ ਪੰਜਾਬ ਪੁਲੀਸ ਨੂੰ ਸਕੂਲਾਂ ਦੀ ਜਾਂਚ ਸੌਂਪੀ ਹੈ। ਇੱਕ ਸਵਾਲ ਦੇ ਜਵਾਬ ‘ਚ ਘੱਟ ਗਿਣਤੀਆਂ ਲੋਕ ਭਲਾਈ ਸੰਸਥਾ (ਰਜਿ) ਦੇ ਪ੍ਰਧਾਨ ਸ੍ਰ ਸਤਨਾਮ ਸਿੰਘ ਗਿੱਲ ਨੇ ਕਿਹਾ ਭਾਵੇਂ ‘ਜਾਂਚ’ ਡੀਜੀਪੀ ਪੰਜਾਬ ਨੂੰ ਸੌਪੀ ਜਾ ਚੁੱਕੀ ਹੈ,ਪਰ ਅਜੇ ਤੱਕ ਡੀਜੀਪੀ ਪੰਜਾਬ ਦੇ ਦਫ਼ਤਰ ਨੇ ਮੇਰੇ ਨਾਲ ਕੋਈ ਸੰਪਰਕ ਨਹੀਂ ਕੀਤਾ ਜਦੋਂ ਵੀ ਡੀਜੀਪੀ ਮੇਰੇ ਤੋਂ ਕੋਈ ਜਵਾਬ ਮੰਗਣਗੇ ਮੈਂ ਜਾਂਚ ਅਧਿਕਾਰੀ ਦੇ ਪੇਸ਼ ਹੋ ਕੇ ਸਾਰੇ ਤੱਥ ਉਨ੍ਹਾ ਦੇ ਸਾਹਮਣੇ ਰੱਖਾਂਗਾ।

    MORE ARTICLS

    - Advertisment -spot_img

    ਸਿਆਸਤ

    ਕਾਰੋਬਾਰ

    spot_img