More

    ਮਾਨਵ ਅਧਿਕਾਰ ਸੰਘਰਸ਼ ਕਮੇਟੀ ਵਲੋਂ ਐਡਵੋਕੇਟ ਮਨਮੋਹਿਤ ਸਿੰਘ ਨੂੰ ਕੀਤਾ ਪੰਜਾਬ ਲੀਗਲ ਸੈੱਲ ਦਾ ਉਪ ਮੁਖੀ ਨਿਯੁਕਤ

    ਅੰਮ੍ਰਿਤਸਰ 18 ਮਾਰਚ (ਰਾਜੇਸ਼ ਡੈਨੀ) -ਮਨੁੱਖੀ ਅਧਿਕਾਰਾਂ ਤੋਂ ਅਣਜਾਣ ਲੋਕਾਂ ਨੂੰ ਸੇਧ ਦੇਣ ਵਾਲੀ ਮਾਨਵ ਅਧਿਕਾਰ ਸੰਘਰਸ਼ ਕਮੇਟੀ ਵਲੋਂ ਅੱਜ ਜ਼ਿਲ੍ਹਾ ਕਚਹਿਰੀ ਕੰਪਲੈਕਸ ਵਿਖੇ ਸਮਾਗਮ ਕਰਵਾਇਆ ਗਿਆ। ਜਿਸ ਵਿੱਚ ਜਥੇਬੰਦੀ ਦੇ ਕੌਮੀ ਪ੍ਰਧਾਨ ਡਾ: ਹਰੀਸ਼ ਸ਼ਰਮਾ, ਬਾਰ ਐਸੋਸੀਏਸ਼ਨ ਦੇ ਪ੍ਰਧਾਨ ਐਡਵੋਕੇਟ ਪ੍ਰਦੀਪ ਸੈਣੀ, ਐਡਵੋਕੇਟ ਇੰਦਰਜੀਤ ਸਿੰਘ ਐਰੀ ਵਿਸ਼ੇਸ਼ ਤੌਰ ‘ਤੇ ਹਾਜ਼ਰ ਹੋਏ |ਸਮਾਗਮ ਦੌਰਾਨ ਐਡਵੋਕੇਟ ਮਨਮੋਹਿਤ ਸਿੰਘ ਬਮਰਾਹ ਦੀਆਂ ਸਮਾਜ ਸੇਵੀ ਸੇਵਾਵਾਂ ਨੂੰ ਦੇਖਦੇ ਹੋਏ ਉਨ੍ਹਾਂ ਨੂੰ ਸੰਸਥਾ ਦੀ ਤਰਫ਼ੋਂ ਲੀਗਲ ਸੈੱਲ ਦੇ ਪੰਜਾਬ ਉਪ ਮੁਖੀ ਦੀ ਜ਼ਿੰਮੇਵਾਰੀ ਸੌਂਪੀ ਗਈ। ਡਾ: ਹਰੀਸ਼ ਸ਼ਰਮਾ ਨੇ ਸੰਸਥਾ ਦੀਆਂ ਪ੍ਰਾਪਤੀਆਂ ‘ਤੇ ਚਾਨਣਾ ਪਾਉਂਦਿਆਂ ਕਿਹਾ ਕਿ ਮਾਨਵ ਅਧਿਕਾਰ ਸੰਘਰਸ਼ ਕਮੇਟੀ ਪਿਛਲੇ ਲੰਮੇ ਸਮੇਂ ਤੋਂ ਗਰੀਬ ਤੇ ਬੇਸਹਾਰਾ ਲੋਕਾਂ ਨੂੰ ਇਨਸਾਫ਼ ਦਿਵਾਉਣ ਲਈ ਕੰਮ ਕਰ ਰਹੀ ਹੈ।ਬਾਰ ਐਸੋਸੀਏਸ਼ਨ ਦੇ ਮੁਖੀ ਪ੍ਰਦੀਪ ਸੈਣੀ ਨੇ ਸੰਸਥਾ ਦੇ ਕਾਰਜਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਕਤ ਸੰਸਥਾ ਭਾਰਤ ਤੋਂ ਇਲਾਵਾ ਹੋਰ ਦੇਸ਼ਾਂ ਵਿੱਚ ਵੀ ਮਨੁੱਖੀ ਅਧਿਕਾਰਾਂ ਪ੍ਰਤੀ ਲੋਕਾਂ ਨੂੰ ਜਾਗਰੂਕ ਕਰ ਰਹੀ ਹੈ ਅਤੇ ਸਭ ਤੋਂ ਵੱਡੀ ਗੱਲ ਡਾ: ਹਰੀਸ਼ ਸ਼ਰਮਾ ਦੇ ਸਾਫ਼ ਸੁਥਰੇ ਅਕਸ ਦੀ ਬਦੌਲਤ ਹੈ ਕਿ ਵਕੀਲ ਵੀ ਲੋਕਾਂ ਦੀ ਮਦਦ ਲਈ ਅੱਗੇ ਆ ਰਹੇ ਹਨ।ਇਸ ਮੌਕੇ ਬਾਰ ਐਸੋਸੀਏਸ਼ਨ ਦੇ ਸਕੱਤਰ ਐਡਵੋਕੇਟ ਸਨਪ੍ਰੀਤ ਮਾਨ, ਐਡਵੋਕੇਟ ਪ੍ਰਕਾਸ਼ ਦੀਪ ਕੌਰ, ਪ੍ਰਭਜੀਤ ਕੌਰ, ਐਡਵੋਕੇਟ ਕਪਿਲ, ਐਡਵੋਕੇਟ ਗੁਰਪ੍ਰੀਤ ਕਾਂਡਾ, ਐਡਵੋਕੇਟ ਮਨੀਸ਼ ਪਰਾਸ਼ਰ, ਐਡਵੋਕੇਟ ਸਮਰਿਤੀ, ਐਡਵੋਕੇਟ ਕੁਲਦੀਪ ਸਿੰਘ, ਤਰਸੇਮ ਲਾਲ ਨਿਰੰਜਨ ਸਿੰਘ, ਸੁਰੇਸ਼ ਖੰਨਾ, ਡਾ: ਹਰੀਓਮ ਮਹਿਤਾ ਆਦਿ ਹਾਜ਼ਰ ਸਨ

    MORE ARTICLS

    - Advertisment -spot_img

    ਸਿਆਸਤ

    ਕਾਰੋਬਾਰ

    spot_img