More

    ਮਾਣ ਧੀਆਂ ‘ਤੇ ਸੰਸਥਾ ਵੱਲੋਂ ਸਲਾਨਾ ਗਤੀਵਿਧੀ ਕੈਲੰਡਰ ਜ਼ਾਰੀ

    ਸਾਲ ਵਿੱਚ 15 ਗਤੀਵਿਧੀਆਂ ਹੋਣਗੀਆਂ : ਸ਼ਰਮਾ, ਮੱਟੂ

    ਅੰਮ੍ਰਿਤਸਰ, 31 ਜਨਵਰੀ (ਬੁਲੰਦ ਅਵਾਜ਼ ਬਿਊਰੋ) – ਸਕੂਲ ਮੁੱਖੀਆਂ, ਸਮਾਜ ਸੇਵੀਆ ਅਤੇ ਹੋਰ ਪ੍ਰਸਿੱਧ ਸਖ਼ਸ਼ੀਅਤਾਂ ਨੂੰ ਇੱਕ ਮੰਚ ਤੇ ਖੜੇ ਕਰਕੇ ਭਰੂਣ ਹੱਤਿਆ ਖਿਲਾਫ ਹਾਅ ਦਾ ਨਾਅਰਾ ਮਾਰਣ ਵਾਲੀ ਅਤੇ ਸਮਾਜ ਸੇਵਾ ਦੇ ਖੇਤਰ ‘ਚ ਵਿਲੱਖਣ ਪਛਾਣ ਬਣਾ ਕੇ ਇੰਡੀਆ ਬੁੱਕ ਵਿੱਚ ਨਾਂਅ ਦਰਜ ਕਰਵਾਉਣ ਤੋਂ ਇਲਾਵਾ ਕਈ ਕੋਮੀਂ,ਰਾਜ ਅਤੇ ਜ਼ਿਲ੍ਹਾ ਪੱਧਰੀ ਐਵਾਰਡ ਪ੍ਰਾਪਤ ਕਰਨ ਵਾਲੀ ਪੰਜਾਬ ਦੀ ਨਾਮਵਰ ਸਮਾਜ ਸੇਵੀ ਸੰਸਥਾਂ “ਮਾਣ ਧੀਆਂ ‘ਤੇ ਸਮਾਜ ਭਲਾਈ ਸੋਸਾਇਟੀ (ਰਜਿ) ਅੰਮ੍ਰਿਤਸਰ ਦੇ ਵੱਲੋਂ ਅੱਜ ਅਜਨਾਲਾ ਵਿਖ਼ੇ ਸੋਸਾਇਟੀ ਦੇ ਮੁੱਖ ਸਰਪ੍ਰਸਤ ਸ਼੍ਰੀ ਰਾਜੇਸ਼ ਕੁਮਾਰ ਸ਼ਰਮਾ (ਐਸਡੀਐਮ ਅਜਨਾਲਾ) ਅਤੇ ਪ੍ਰਧਾਨ ਗੁਰਿੰਦਰ ਸਿੰਘ ਮੱਟੂ (ਇੰਡੀਆ ਬੁੱਕ ਰਿਕਾਰਡ ਹੋਲਡਰ) ਤੋਂ ਇਲਾਵਾ ਬਲਦੇਵ ਇੰਦਰ ਸਿੰਘ (ਕਾਨਗੋ),ਗੁਰਪ੍ਰੀਤ ਸਿੰਘ ਰਿਆੜ (ਪ੍ਰਧਾਨ ਮਾਸਟਰ ਕੇਡਰ ਯੂਨੀਅਨ),ਪ੍ਰਿੰਸੀਪਲ ਗੁਰਦਿਆਲ ਸਿੰਘ (ਸ਼੍ਰੀ ਗੁਰੂ ਹਰਿ ਕ੍ਰਿਸ਼ਨ ਸੀਨੀਅਰ ਸੈਕੰਡਰੀ ਸਕੂਲ, ਅਜਨਾਲਾ),ਅਤੇ ਮੈਮਬਰ ਜਸਬੀਰ ਸਿੰਘ ਨਿੱਜਰ,ਦੀਪਕ ਕੁਮਾਰ ਚੈਨਪੁਰੀਆ (ਪ੍ਰਧਾਨ ਸ਼ਹਿਰੀ), ਕੰਵਲਜੀਤ ਸਿੰਘ ਵਾਲੀਆ ਅਤੇ ਦਮਨਪ੍ਰੀਤ ਕੌਰ ਵੱਲੋਂ ਸਲਾਨਾ ਗਤੀਵਿਧੀਆਂ ਦਾ ਕੈਲੰਡਰ ਜ਼ਾਰੀ ਕੀਤਾ ਗਿਆ l

    ਇਸ ਸੰਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਪ੍ਰਧਾਨ ਗੁਰਿੰਦਰ ਸਿੰਘ ਮੱਟੂ ਨੇ ਕਿਹਾ ਕਿ 11 ਫਰਵਰੀ ਨੂੰ ਸਲਾਨਾ ਇਨਾਮ ਵੰਡ ਸਮਾਰੋਹ,8 ਮਾਰਚ ਅੰਤਰਾਸ਼ਟਰੀ ਮਹਿਲਾ ਦਿਵਸ ਮੌਂਕੇ ਉੱਦਮੀ ਮਹਿਲਾਵਾ ਦਾ ਸਨਮਾਨ,8 ਅਪ੍ਰੈਲ ਨੂੰ ਮਾਣ ਧੀਆਂ ‘ਤੇ ਐਵਾਰਡ ਸਮਾਰੋਹ, 14 ਮਈ ਨੂੰ ਮਦਰ-ਡੇ ਦਿਵਸ, 5 ਜੂਨ ਨੂੰ ਵਿਸ਼ਵ ਵਾਤਾਵਰਣ ਦਿਵਸ, 29 ਅਗਸਤ ਰਾਸ਼ਟਰੀ ਖੇਡ ਦਿਵਸ ਮੌਂਕੇ ਖੇਡ ਸਖ਼ਸੀਂਅਤਾਂ ਦਾ ਸਨਮਾਨ, 5 ਸਤੰਬਰ ਅਧਿਆਪਕ ਦਿਵਸ ਮੌਂਕੇ ਉੱਦਮੀ ਅਧਿਆਪਕਾਂ ਦਾ ਹੋਵੇਗਾ ਸਨਮਾਨ,13 ਤੋਂ 14 ਅਕਤੂਬਰ ਨੂੰ 15ਵੀਂ ਇੰਟਰ-ਸਕੂਲ ਐਥਲੇਟਿਕਸ ਚੈਮਪੀਅਨਸ਼ਿੱਪ ਕਰਵਾਈ ਜਾਵੇਗੀ,23 ਦਸੰਬਰ ਦੂਸਰਾ ਵੀਰ ਬਾਲ ਦਿਵਸ ਖੇਡ ਮੇਲਾ ਕਰਵਾਇਆ ਜਾਵੇਗਾ,ਆਖ਼ਿਰ ਵਿੱਚ ਉਹਨਾਂ ਕਿਹਾ ਇਸ ਸਾਲ ਭਰ ਵਿੱਚ ਹੋਣ ਵਾਲੀਆਂ ਗਤੀਵਿਧੀਆਂ ਨੂੰ ਸਫਲਤਾਪੂਰਵਕ ਨੇਪਰੇ ਚਾੜ੍ਹਨ ਲਈ ਮੁੱਖ ਸਰਪ੍ਰਸਤ ਸ਼੍ਰੀ ਰਾਜੇਸ਼ ਕੁਮਾਰ ਸ਼ਰਮਾ (ਐਸਡੀਐਮ ਅਜਨਾਲਾ), ਚੇਅਰਪਰਸਨ ਰੋਬਿਨਜੀਤ ਕੌਰ ਗਿੱਲ (ਤਹਿਸੀਲਦਾਰ ਅਜਨਾਲਾ), ਬਲਦੇਵ ਇੰਦਰ ਸਿੰਘ (ਕਾਨਗੋ), ਵੋਇਸ ਚੇਅਰਮੈਨ ਹਰਦੇਸ ਸ਼ਰਮਾ, ਸੀਨੀਅਰ ਮੀਤ ਪ੍ਰਧਾਨ ਤੇਜਿੰਦਰ ਕੁਮਾਰ ਛੀਨਾ,ਅਜੇ ਕੁਮਾਰ ਵਰਮਾਨੀ (ਐਡਵੋਕੇਟ), ਪ੍ਰਿੰਸੀਪਲ ਰਾਜੇਸ਼ ਪ੍ਰਭਾਕਰ, ਕੰਵਲਜੀਤ ਕੌਰ ਟੀਂਨਾ, ਕਰਮਜੀਤ ਕੌਰ ਜੱਸਲ, ਸੀਮਾ ਚੋਪੜਾ, ਗੁਰਜੀਤ ਕੌਰ, ਨਰਿੰਦਰ ਕੌਰ, ਵੀਨਾ, ਪੀਆਰਓ ਗੁਰਮੀਤ ਸਿੰਘ ਸੰਧੂ, ਬਲਜਿੰਦਰ ਸਿੰਘ ਮੱਟੂ, ਕੰਵਲਜੀਤ ਸਿੰਘ ਵਾਲੀਆ, ਅਮਨਦੀਪ ਸਿੰਘ ਅਤੇ ਦਮਨਪ੍ਰੀਤ ਕੌਰ ਦਾ ਵਿਸ਼ੇਸ਼ ਸਹਿਯੋਗ ਰਹੇਗਾl

    MORE ARTICLS

    - Advertisment -spot_img

    ਸਿਆਸਤ

    ਕਾਰੋਬਾਰ

    spot_img