More

    ਮਾਣ ਧੀਆਂ ‘ਤੇ ਐਵਾਰਡ ਸਮਾਰੋਹ ਦਾ ਪੋਸਟਰ ਰਲੀਜ਼

    20 ਨੂੰ ਹੋਵੇਗਾ ਸਨਮਾਨ : ਵਿਧਾਇਕ ਸੰਧੂ/ਮੱਟੂ

    ਅੰਮ੍ਰਿਤਸਰ 29 ਜੂਨ (ਬੁਲੰਦ ਆਵਾਜ਼ ਬਿਊਰੋ):- ਮੁੱਖ ਸਰਪ੍ਰਸਤ ਆਈਪੀਐਸ ਹਰਮਬੀਰ ਸਿੰਘ ਗਿੱਲ, ਸਰਪ੍ਰਸਤ ਪੀਸੀਐਸ ਸ਼੍ਰੀ ਰਾਜੇਸ਼ ਸ਼ਰਮਾ,ਪ੍ਰਧਾਨ ਗੁਰਿੰਦਰ ਸਿੰਘ ਮੱਟੂ, ਚੈਅਰਮੈਨ ਹਰਦੇਸ ਸ਼ਰਮਾ,ਵਾਇਸ ਚੈਅਰਮੈਨ ਮਖਤੂਲ ਸਿੰਘ ਔਲਖ ਦੀ ਯੋਗ ਅਗਵਾਈ ਹੇਠ ਚੱਲਣ ਵਾਲੀ ਪੰਜਾਬ ਦੀ ਨਾਮਵਰ ਖੇਡ ਸੰਸਥਾ ਸਰਹੱਦ-ਏ-ਪੰਜਾਬ ਸਪੋਰਟਸ ਕਲੱਬ (ਰਜਿ) ਅਤੇ ਮਾਣ ਧੀਆਂ ‘ਤੇ ਸਮਾਜ ਭਲਾਈ ਸੋਸਾਇਟੀ (ਰਜਿ) ਅੰਮ੍ਰਿਤਸਰ ਵੱਲੋਂ ਸਾਂਝੇ ਤੋਂਰ 20 ਜੁਲਾਈ ਨੂੰ ਵਿਰਸਾ ਵਿਹਾਰ (ਗਾਂਧੀ ਗਰਾਊਂਡ) ਅੰਮ੍ਰਿਤਸਰ ਵਿਖ਼ੇ ਕਰਵਾਏ ਜਾਣ ਵਾਲੇ 21ਵੇਂ ਸਾਲਾਨਾ ਇਨਾਮ ਵੰਡ ਸਮਾਰੋਹ ਦਾ ਪੋਸਟਰ ਅੱਜ ਹਲਕਾ ਪੱਛਮੀ ਦੇ ਵਿਧਾਇਕ ਡਾਕਟਰ ਜਸਬੀਰ ਸਿੰਘ ਸੰਧੂ ਵੱਲੋਂ ਜਾਰੀ ਕੀਤਾ ਗਿਆ। ਇਸ ਮੌਕੇ ਜ਼ਿਲ੍ਹੇ ਦੇ ਪ੍ਰਸਿੱਧ ਖੇਡ ਪ੍ਰੋਮੋਟਰ ਅਤੇ ਸਮਾਜ ਸੇਵਕ ਗੁਰਿੰਦਰ ਸਿੰਘ ਮੱਟੂ ਨੇ ਵਧੇਰੇ ਜਾਣਕਾਰੀ ਦਿੰਦਿਆਂ ਕਿਹਾ ਕੇ ਇਸ ਵਰ੍ਹੇ ਹੋਣ ਵਾਲੇ ਸਮਾਰੋਹ ਵਿੱਚ ਮੈਰਿਟ ਹੋਲਡਰ ਲੜਕੀਆਂ ਨੂੰ ਮਾਣ ਧੀਆਂ ‘ਤੇ ਐਵਾਰਡ ਦੇਣ ਤੋਂ ਇਲਾਵਾ ਵਿਦਿਆ ਦੇ ਖੇਤਰ ਵਿੱਲਖਣ ਪ੍ਰਾਪਤੀਆਂ ਕਰਨ ਵਾਲੇ ਪ੍ਰਿੰਸੀਪਲ ਅਧਿਆਪਕ ਲਿਖਾਰੀ, ਵਾਤਾਵਰਨ ਪ੍ਰੇਮੀ, ਖਿਡਾਰੀ, ਸਮਾਜ ਸੇਵਕ ਅਤੇ ਸਮਾਜ ਸੇਵਕਾਂ ਨੂੰ ਵੱਖ-ਵੱਖ ਖੇਤਰਾਂ ਵਿੱਚ ਬੇਹਤਰੀਨ ਪ੍ਰਦਰਸ਼ਨ ਕਰਨ ਵਾਲੀਆਂ ਸਖ਼ਸੀਅਤਾਂ ਨੂੰ ਸਨਮਾਨਿਤ ਕੀਤਾ ਜਾਵੇਗਾ। ਇਸ ਮੌਕੇ ਡਾ. ਜਸਬੀਰ ਸਿੰਘ ਸੰਧੂ, ਪ੍ਰਧਾਨ ਗੁਰਿੰਦਰ ਸਿੰਘ ਮੱਟੂ ,ਡਿੱਮਲ ਅਰੋੜਾ, ਪੀਏ ਅਮਰਜੀਤ ਸਿੰਘ, ਵਿੱਕੀ ਖੰਨਾ ਮੌਜੂਦ ਸੀ। ਇਸ ਸਮਾਰੋਹ ਨੂੰ ਸਫਲਤਾ ਪੂਰਵਕ ਨੇਪਰੇ ਚਾੜ੍ਹਨ ਲਈ ਹਰਦੇਸ਼ ਸ਼ਰਮਾ, ਲੈਕਚਰਾਰ ਕੰਵਲਜੀਤ ਕੌਰ ਟੀਨਾ, ਕਰਮਜੀਤ ਕੌਰ ਜੱਸਲ,ਸੀਮਾ ਚੋਪੜਾ, ਗੁਰਮੀਤ ਸਿੰਘ ਸੰਧੂ, ਬਲਜਿੰਦਰ ਸਿੰਘ ਮੱਟੂ, ਦਮਨਪ੍ਰੀਤ ਕੌਰ, ਕੰਵਲਜੀਤ ਸਿੰਘ ਵਾਲੀਆ ਅਤੇ ਅਮਨਦੀਪ ਸਿੰਘ ਦਾ ਸਹਿਯੋਗ ਰਹੇਗਾ।

    MORE ARTICLS

    - Advertisment -spot_img

    ਸਿਆਸਤ

    ਕਾਰੋਬਾਰ

    spot_img