More

    ਮਹਾਰਾਸ਼ਟਰ ਦੇ ਸਾਬਕਾ ਗ੍ਰਹਿ ਮੰਤਰੀ ਅਨਿਲ ਦੇਸ਼ਮੁੱਖ ਦੀ ਈਡੀ ਨੇ 4.20 ਕਰੋੜ ਦੀ ਜਾਇਦਾਦ ਕੀਤੀ ਜ਼ਬਤ

    ਮੁੰਬਈ, 17 ਜੁਲਾਈ (ਬੁਲੰਦ ਆਵਾਜ ਬਿਊਰੋ) – ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਮਹਾਰਾਸ਼ਟਰ ਦੇ ਸਾਬਕਾ ਗ੍ਰਹਿ ਮੰਤਰੀ ਅਨਿਲ ਦੇਸ਼ਮੁੱਖ ਦੀ ਚਾਰ ਕਰੋੜ ਤੋਂ ਜ਼ਿਆਦਾ ਦੀ ਜਾਇਦਾਦ ਜ਼ਬਤ ਕਰ ਲਈ। ਇਹ ਕਾਰਵਾਈ ਦੇਸ਼ਮੁੱਖ ’ਤੇ ਚੱਲ ਰਹੇ ਮਨੀ ਲਾਂਡ੍ਰਿੰਗ ਕੇਸ ਤਹਿਤ ਕੀਤੀ ਗਈ ਹੈ। ਦੇਸ਼ਮੁੱਖ ਤੇ ਉਸ ਦਾ ਪਰਿਵਾਰ ਈਡੀ ਵੱਲੋੋਂ ਭੇਜੇ ਕਈ ਸੰਮਨ ਦੇ ਬਾਵਜੂਦ ਈਡੀ ਸਾਹਮਣੇ ਪੇਸ਼ ਨਹੀਂ ਹੋ ਰਿਹਾ ਸੀ। ਈਡੀ ਦੇ ਸੂਤਰਾਂ ਮੁਤਾਬਕ ਪੀਐੱਮਐੱਲਏ ਐਕਟ ਤਹਿਤ ਅਨਿਲ ਦੇਸ਼ਮੁੱਖ ਦੀਆਂ 6 ਇਸ ਤਰ੍ਹਾਂ ਦੀਆਂ ਜਾਇਦਾਦਾਂ ਦੀ ਕੁਰਕੀ ਦੇ ਸ਼ੁਰੂਆਤੀ ਹੁਕਮ ਜਾਰੀ ਕਰ ਦਿੱਤੇ ਹਨ ਜੋ ਕਿ ਸਿੱਧੇ ਤੌਰ ’ਤੇ ਦੇਸ਼ਮੁੱਖ ਦੇ ਨਾਂ ਤਾਂ ਨਹੀਂ ਪਰ ਇਨ੍ਹਾਂ ਜਾਇਦਾਦਾਂ ’ਤੇ ਉਨ੍ਹਾਂ ਦਾ ਕਬਜ਼ਾ ਹੈ। ਇਨ੍ਹਾਂ ਜਾਇਦਾਦਾਂ ਦੀ ਕੁਲ ਕੀਮਤ ਲਗਪਗ 4.20 ਕਰੋੜ ਰੁਪਏ ਲਾਈ ਗਈ ਹੈ। ਇਨ੍ਹਾਂ ’ਚ ਮੁੰਬਈ ਦੇ ਵਰਲੀ ਇਲਾਕੇ ’ਚ ਸਥਿਤ ਇਕ ਫਲੈਟ ਵੀ ਸ਼ਾਮਲ ਹੈ, ਇਹ ਫਲੈਟ ਉਨ੍ਹਾਂ ਦੀ ਪਤਨੀ ਦੇ ਨਾਂ ’ਤੇ ਹੈ। ਇਸ ਦੀ ਕੀਮਤ 1,54 ਕਰੋੜ ਰੁਪਏ ਮੰਨੀ ਗਈ ਹੈ।

    2004 ’ਚ ਖਰੀਦੇ ਗਏ ਇਸ ਫਲੈਟ ਦੀ ਪੂਰੀ ਕੀਮਤ ਨਕਦ ਦਿੱਤੀ ਗਈ ਸੀ ਪਰ ਇਸ ਦੀ ਰਜਿਸਟਰੀ 2020 ’ਚ ਹੋਈ ਜਦੋਂ ਦੇਸ਼ਮੁੱਖ ਮਹਾਰਾਸ਼ਟਰ ਦੇ ਗ੍ਰਹਿ ਮੰਤਰੀ ਸਨ। ਈਡੀ ਨੇ ਦੇਸ਼ਮੁੱਖ ਪਰਿਵਾਰ ਦੀ ਰਾਏਗੜ੍ਹ ਸਥਿਤ ਇਕ ਜਾਇਦਾਦ ਵੀ ਕਬਜ਼ੇ ’ਚ ਲਈ ਹੈ ਜਿਸ ਦੀ ਕੀਮਤ 2.67 ਕਰੋੜ ਰੁਪਏ ਲਾਈ ਗਈ ਹੈ। ਇਹ ਜਾਇਦਾਦ ਉਨ੍ਹਾਂ ਦੇ ਪਰਿਵਾਰ ਦੇ ਹਿੱਸੇਦਾਰੀ ਵਾਲੀ ਕੰਪਨੀ ਪ੍ਰਰੀਮੀਅਮ ਪੋਰਟ ਲਿੰਕਸ ਪ੍ਰਰਾਈਵੇਟ ਲਿਮਟਿਡ ਦੇ ਨਾਂ ’ਤੇ ਹੈ। ਈਡੀ ਦਾ ਕਹਿਣਾ ਹੈ ਕਿ ਇਸ ਕੰਪਨੀ ਦੇ ਕੋਲ ਜ਼ਮੀਨ ਤੇ ਕੁਝ ਦੁਕਾਨਾਂ ਨੂੰ ਮਿਲਾ ਕੇ 5.34 ਕਰੋੜ ਰੁਪਏ ਦੀ ਜਾਇਦਾਦ ਹੈ।

    MORE ARTICLS

    - Advertisment -spot_img

    ਸਿਆਸਤ

    ਕਾਰੋਬਾਰ

    spot_img