More

    ਮਮਦੋਟ ਦੇ ਕਾਂਗਰਸੀਆਂ ਨੇ ਫਿਰੋਜ਼ਪੁਰ ਦਿਹਾਤੀ ਦੇ ਇਨਚਾਰਜ ਆਸ਼ੂ ਬੰਗੜ ਦੀ ਅਗਵਾਈ ਵਿੱਚ ਸਾੜਿਆ ਮੋਦੀ ਦਾ ਪੁਤਲਾ

    ਬਲਾਕ ਮਮਦੋਟ ਦੇ ਕਾਂਗਰਸ ਦੇ ਪ੍ਰਧਾਨ ਸਰਪੰਚ ਗੁਰਬਖਸ਼ ਸਿੰਘ ਭਾਵੜਾ ਵੀ ਸੀ ਹਾਜ਼ਰ

    ਮਮਦੋਟ 6 ਫਰਵਰੀ (ਲਛਮਣ ਸਿੰਘ ਸੰਧੂ) – ਵਿਧਾਨ ਸਭਾ ਹਲਕਾ ਫਿਰੋਜਪੁਰ ਦਿਹਾਤੀ ਤੋਂ ਕਾਂਗਰਸ ਪਾਰਟੀ ਦੀ ਟਿਕਟ ਤੇ ਚੋਣ ਲੜ ਚੁੱਕੇ ਹਲਕਾ ਇੰਚਾਰਜ ਆਸ਼ੂ ਬੰਗੜ ਤੇ ਮਮਦੋਟ ਕਾਂਗਰਸ ਕਮੇਟੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪੁਤਲਾ ਚਪਾਤੀ ਚੌਕ ਮਮਦੋਟ ਵਿਖੇ ਸਾੜਿਆ ਗਿਆ ਇਸ ਮੌਕੇ ਆਸ਼ੂ ਬੰਗੜ ਨੇ ਕਿਹਾ ਕਿ ਦੇਸ਼ ਵਿੱਚ ਦਾ ਛੋਟਾ ਵਪਾਰੀ, ਦੁਕਾਨਦਾਰ, ਕਿਸਾਨ ਸਮੇਤ ਹਰੇਕ ਵਰਗ ਦੇ ਲੋਕਾਂ ਦਾ ਕਾਰੋਬਾਰ ਠੱਪ ਹੋ ਕੇ ਰਹਿ ਗਿਆ ਹੈ ਤੇ ਮੋਦੀ ਸਰਕਾਰ ਡਿਟੀਟਲ ਇੰਡੀਆ ਦੇ ਝੂਠੇ ਸੁਪਨੇ ਦਿਖਾਉਣ ਵਿੱਚ ਲੱਗੀ ਹੋਈ ਹੈ। ਉਨ੍ਹਾਂ ਕਿਹਾ ਕਿ ਦੇਸ਼ ਵਿੱਚ ਮਹਿੰਗਾਈ ਮੂੰਹ ਅੱਡੀ ਖੜੀ ਹੈ ਤੇ ਸਰਕਾਰ ਹਿੰਦੂਤਵ ਦਾ ਰਾਗ ਆਲਾਪ ਕੇ ਲੋਕਾਂ ਦਾ ਧਿਆਨ ਅਸਲ ਮੁੱਦਿਆਂ ਤੋਂ ਹਟਾਉਣ ਦੀ ਕੋਸ਼ਿਸ਼ ਕਰ ਰਹੀ ਹੈ। । ਇਸ ਮੌਕੇ ਗੁਰਬਖਸ਼ ਸਿੰਘ ਭਾਵੜਾ ਬਲਾਕ ਪ੍ਰਧਾਨ, ਪ੍ਰੇਮ ਸਾਹਨ ਕੇ, ਬਾਜ ਸਿੰਘ ਐਮ ਸੀ, ਮਹਿੰਦਰਪਾਲ ਗਿੱਲ, ਮਹਿਤਾਬ ਸਿੰਘ ਐਮ ਸੀ, ਕਾਲੀ ਮਨਚੰਦਾ, ਪੁਸ਼ਪਿੰਦਰ ਸਾਹਨ ਕੇ, ਬਲਜਿੰਦਰ ਸਿੰਘ ਸੇਠਾਂ ਵਾਲਾ ਆਦਿ ਮੌਜੂਦ ਸਨ।

    MORE ARTICLS

    - Advertisment -spot_img

    ਸਿਆਸਤ

    ਕਾਰੋਬਾਰ

    spot_img