More

    ਮਨੋਹਰ ਵਾਟਿਕਾ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਦਾ 10ਵੀਂ ਦਾ ਨਤੀਜਾ ਰਿਹਾ ਸ਼ਾਨਦਾਰ

    ਜੰਡਿਆਲਾ ਗੁਰੂ 27 ਮਈ (ਹਰਪਾਲ ਸਿੰਘ) –  ਜੰਡਿਆਲਾ ਗੁਰੂ ਸ਼ਹਿਰ ਦੀ ਨਾਮੀ ਸੰਸਥਾ ਮਨੋਹਰ ਵਾਟਿਕਾ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਦਾ ਨਤੀਜਾ ਹਰ ਵਾਰ ਦੀ ਤਰ੍ਹਾਂ ਇਸ ਸਾਲ ਵੀ 100% ਰਿਹਾ। ਦਸਵੀਂ ਵਿੱਚੋਂ ਚਾਹਤਪ੍ਰੀਤ ਕੌਰ ਨੇ 607/650 ਅੰਕ ਪ੍ਰਾਪਤ ਕਰਕੇ ਸਕੂਲ ਦੇ ਵਿੱਚ ਪਹਿਲਾ ਸਥਾਨ ਹਾਸਿਲ ਕੀਤਾ। ਸਹਿਜਪ੍ਰੀਤ ਕੌਰ ਨੇ 595/650 ਅੰਕ ਪ੍ਰਾਪਤ ਕਰਕੇ ਸਕੂਲ ਦੇ ਵਿੱਚ ਦੂਜਾ ਸਥਾਨ, ਮੁਸਕਾਨ ਅਤੇ ਹਰਸ਼ਦੀਪ ਸਿੰਘ ਨੇ 587/650 ਅੰਕ ਪ੍ਰਾਪਤ ਕਰਕੇ ਸਕੂਲ ਦੇ ਵਿੱਚ ਤੀਜਾ ਸਥਾਨ ਹਾਸਿਲ ਕੀਤਾ। ਸਿਮਰਨ ਕੌਰ ਨੇ 584/650 ਅੰਕ, ਭੁਪਿੰਦਰ ਸਿੰਘ ਨੇ 582/650 ਅੰਕ, ਸਵਨੀਤ ਕੌਰ ਨੇ 559/650 ਅੰਕ, ਅਦਿਤੀ ਨੇ 558/650 ਅੰਕ, ਨੇਹਾ ਕੁਮਾਰੀ ਨੇ 557/650 ਪ੍ਰਾਪਤ ਕਰਕੇ ਸਕੂਲ ਦਾ ਆਪਣੇ ਮਾਪਿਆਂ ਦਾ ਅਤੇ ਜੰਡਿਆਲਾ ਗੁਰੂ ਦਾ ਨਾਂ ਰੌਸ਼ਨ ਕੀਤਾ। ਦਸਵੀ ਦੇ ਵਿੱਚ ਕੁੱਲ 45 ਵਿਦਿਆਰਥੀ ਵਿੱਚੋਂ 2 ਬੱਚਿਆਂ ਨੂੰ 90% ਤੋਂ ਜਿਆਦਾ ਅੰਕ ਪ੍ਰਾਪਤ ਕੀਤੇ ਅਤੇ 19 ਬੱਚਿਆ ਨੇ 80% ਤੋਂ ਜਿਆਦਾ ਅੰਕ ਪ੍ਰਾਪਤ ਕੀਤੇ।

    ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਮੈਡਮ ਸਵਿਤਾ ਕਪੂਰ ਅਤੇ ਡੀਨ ਮੈਡਮ ਨਿਸ਼ਾ ਜੈਨ ਜੀ ਨੇ ਬੱਚਿਆਂ ਦਾ ਮੂੰਹ ਮਿੱਠਾ ਕਰਵਾਉਂਦੇ ਹੋਏ ਬੱਚਿਆਂ, ਸਟਾਫ ਅਤੇ ਬੱਚਿਆਂ ਦੇ ਮਾਤਾ – ਪਿਤਾ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਇਸ ਸਕੂਲ ਦੇ ਵਿਦਿਆਰਥੀ ਹਰ ਖੇਤਰ ਵਿੱਚ ਆਪਣਾ ਅਤੇ ਆਪਣੇ ਸਕੂਲ ਦਾ ਨਾਂ ਰੋਸ਼ਨ ਕਰਦੇ ਹਨ, ਅਤੇ ਸਕੂਲ ਦੇ ਡਾਇਰੈਕਟਰ ਸੁਰੇਸ਼ ਕੁਮਾਰ ਜੀ ਨੇ ਵੀ ਬੱਚਿਆਂ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਅਸੀਂ ਸਕੂਲ ਦੇ ਬੱਚਿਆਂ ਨੂੰ ਵਿਦਿਆ ਦੇ ਖੇਤਰ ਵਿੱਚ ਹੋਰ ਅੱਗੇ ਲੈ ਕੇ ਜਾਵਾਂਗੇ ਅਗਾਂਹ ਵਧਣ ਦੀ ਪ੍ਰੇਰਨਾ ਦੇਵਾਂਗੇ ਤਾਂ ਜੋ ਇਸੇ ਤਰ੍ਹਾਂ ਹੀ ਬੱਚੇ ਆਪਣਾ, ਆਪਣੇ ਮਾਪਿਆਂ ਦਾ ਅਤੇ ਸਕੂਲ ਦਾ ਨਾਂ ਰੋਸ਼ਨ ਕਰਨ

    MORE ARTICLS

    - Advertisment -spot_img

    ਸਿਆਸਤ

    ਕਾਰੋਬਾਰ

    spot_img