More

    ਮਨਜਿੰਦਰ ਸਿੰਘ ਸਿਰਸਾ ਸਿੱਖ ਕੌਮ ਦਾ ਨਹੀ, ਕੌਮ ਵਿਰੋਧੀ ਜਮਾਤਾਂ ਦਾ ਆਗੂ : ਮਾਨ

    ਨਵੀਂ ਦਿੱਲੀ 23 ਮਾਰਚ (ਮਨਪ੍ਰੀਤ ਸਿੰਘ ਖਾਲਸਾ) – ਮਨਜਿੰਦਰ ਸਿੰਘ ਸਿਰਸਾ ਜੋ ਬੀਤੇ ਲੰਮੇ ਸਮੇ ਤੋਂ ਸੈਟਰ ਦੇ ਪੰਜਾਬ ਅਤੇ ਸਿੱਖ ਕੌਮ ਵਿਰੋਧੀ ਜਮਾਤਾਂ ਤੇ ਆਗੂਆਂ ਦੇ ਹੱਥਠੌਕੇ ਬਣਕੇ ਆਪਣੇ ਸਿਆਸੀ ਤੇ ਮਾਲੀ ਸਵਾਰਥਾਂ ਦੀ ਪੂਰਤੀ ਕਰਦੇ ਆ ਰਹੇ ਹਨ ਅਤੇ ਆਪਣੇ ਕਾਰੋਬਾਰਾਂ ਨੂੰ ਵਧਾਉਣ ਵਿਚ ਲੱਗੇ ਹੋਏ ਹਨ, ਉਨ੍ਹਾਂ ਵੱਲੋ ਦਿੱਲੀ ਵਿਖੇ ਕੁਝ ਗੁੰਮਰਾਹ ਕੀਤੇ ਗਏ ਸਿੱਖਾਂ ਨੂੰ ਇਕੱਤਰ ਕਰਕੇ ਹੱਥ ਵਿਚ ਉਹ ਤਿਰੰਗੇ ਝੰਡੇ, ਜਿਨ੍ਹਾਂ ਨੇ 1984 ਵਿਚ ਦਿੱਲੀ ਵਿਚ ਸਿੱਖ ਕਤਲੇਆਮ ਕੀਤਾ ਅਤੇ ਬਲਿਊ ਸਟਾਰ ਦਾ ਫ਼ੌਜੀ ਹਮਲਾ ਕਰਕੇ ਸਾਡੇ ਸ੍ਰੀ ਅਕਾਲ ਤਖ਼ਤ ਸਾਹਿਬ, ਸ੍ਰੀ ਦਰਬਾਰ ਸਾਹਿਬ ਅਤੇ ਹੋਰ 36 ਗੁਰੂਘਰਾਂ ਉਤੇ ਹਮਲੇ ਕਰਕੇ ਢਹਿ-ਢੇਰੀ ਕੀਤੇ। 25 ਹਜਾਰ ਦੇ ਕਰੀਬ ਨਿਰਦੋਸ਼ ਸਰਧਾਲੂਆ ਨੂੰ ਮੌਤ ਦੇ ਮੂੰਹ ਵਿਚ ਧਕੇਲਿਆ, ਉਸ ਤਿਰੰਗੇ ਝੰਡੇ ਦੀ ਗੁਲਾਮੀ ਕਰਨ ਵਾਲੇ ਮਨਜਿੰਦਰ ਸਿੰਘ ਸਿਰਸਾ ਸਿੱਖ ਕੌਮ ਦਾ ਕੋਈ ਆਗੂ ਨਹੀ। ਇਹ ਆਪ ਬਣੇ ਅਤੇ ਮੁਤੱਸਵੀ ਹੁਕਮਰਾਨਾਂ ਦੇ ਪੈਦਾ ਕੀਤੇ ਗਏ ਉਹ ਪੱਗੜੀਧਾਰੀ ਸਿੱਖ ਆਗੂ ਹਨ ਜਿਨ੍ਹਾਂ ਨੂੰ ਹੁਕਮਰਾਨ ਆਪਣੇ ਆਪ ਨੂੰ ਸਹੀ ਤੇ ਸੱਚੇ ਸਾਬਤ ਕਰਨ ਲਈ ਸਮੇ-ਸਮੇ ਤੇ ਦੁਰਵਰਤੋ ਕਰਦੇ ਰਹਿੰਦੇ ਹਨ ਅਤੇ ਸਿੱਖ ਕੌਮ ਦੇ ਅਕਸ ਨੂੰ ਦਾਗੀ ਕਰਨ ਲਈ ਦੁਰਵਰਤੋ ਕਰਦੇ ਰਹਿੰਦੇ ਹਨ।

    MORE ARTICLS

    - Advertisment -spot_img

    ਸਿਆਸਤ

    ਕਾਰੋਬਾਰ

    spot_img