More

    ਮਜਦੂਰ ਜੱਥੇਬੰਦੀਆਂ ਦੇ ਮੋਰਚਾ 9 ਫਰਵਰੀ ਨੂੰ ਕੈਬਨਿਟ ਮੰਤਰੀ ਡਾਂ ਬਲਜੀਤ ਕੌਰ ਦੇ ਮਲੋਟ ਘਰ ਵਲ ਰੋਸ ਮਾਰਚ ਦੀ ਤਿਆਰੀ ਸਬੰਧੀ ਪੰਜਾਬ ਖੇਤ ਮਜ਼ਦੂਰ ਯੂਨੀਅਨ ਵੱਲੋਂ ਕੀਤੀ ਗਈ ਮੀਟਿੰਗ

    ਸ੍ਰੀ ਮੁਕਤਸਰ ਸਾਹਿਬ 21 ਜਨਵਰੀ (ਅਵਤਾਰ ਮਰਾੜ੍ਰ) – ਪੇਡੂ ਅਤੇ ਖੇਤ ਮਜ਼ਦੂਰ ਜਥੇਬੰਦੀਆਂ ਦੇ ਸਾਂਝੇ ਮੋਰਚੇ ਦੇ ਸੱਦੇ , “ਮੁੱਖ ਮੰਤਰੀ ਹਾਜ਼ਰ ਹੋ” ਦੇ ਤਹਿਤ 9 ਫਰਵਰੀ ਨੂੰ ਕੈਬਨਿਟ ਮੰਤਰੀ ਬਲਜੀਤ ਕੌਰ ਦੇ ਮਲੋਟ ਘਰ ਵਲ ਵਿਸ਼ਾਲ ਰੋਸ ਮਾਰਚ ਕਰਕੇ ਯਾਦ ਪੱਤਰ ਦੇਣ ਦੀ ਤਿਆਰੀ ਸਬੰਧੀ ਪਿੰਡ ਥਾਦੇਵਾਲਾ ਵਿਚ ਮੀਟਿੰਗ ਕੀਤੀ ਗਈ।ਇਸ ਸਮੇਂ ਇਕੱਠ ਨੂੰ ਸੰਬੋਧਨ ਕਰਦਿਆਂ ਬਲਾਕ ਪ੍ਰਧਾਨ ਕਾਕਾ ਸਿੰਘ ਖੁੰਡੇ ਹਲਾਲ ਅਤੇ ਜਸਵਿੰਦਰ ਸਿੰਘ ਸੰਗੂਧੌਣ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸਾਂਝੇ ਮੋਰਚੇ ਨਾਲ ਸ਼ਘਰਸ ਦੇ ਜੋਰ ਮਿਲਿਆਂ ਮੀਟਿੰਗਾਂ ਵਿੱਚ ਮਜਦੂਰ ਮੰਗਾਂ ਦੇ ਨਿਪਟਾਰੇ ਦੀ ਥਾਂ ਵਾਰ ਵਾਰ ਸਮਾਂ ਦੇ ਕੇ ਮੁਕਰਨ ਤੇ ਤਿੱਖਾ ਰੋਸ ਜਾਹਰ ਕਿਹਾ ਕਿ ਆਮ ਆਦਮੀ ਦੇ ਨਾ ਤੇ ਲੋਕਾਂ ਦੀਆਂ ਮੰਗਾਂ ਮੰਨਣ ਦੀ ਥਾਂ ਕਾਰਪੋਰੇਟ ਪੱਖੀ ਨੀਤੀਆਂ ਲਾਗੂ ਕੀਤੀਆਂ ਜਾ ਰਹੀਆਂ ਹਨ । ਉਨ੍ਹਾਂ ਕਿਹਾ ਕਿ ਸਾਂਝੇ ਮੋਰਚੇ ਦੇ ਸੂਬੇ ਦੇ ਸੱਦੇ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਬੇਜ਼ਮੀਨੇ ਸਾਧਨਹੀਨ ਪੇਂਡੂ ਕਿਰਤੀਆਂ ਦੀਆਂ ਹੱਕੀ ਮੰਗਾਂ ਪ੍ਰਤੀ ਮੁਜ਼ਰਮਾਨਾ ਅਣਗਹਿਲੀ ਅਤੇ ਦਲਿਤ ਵਿਰੋਧੀ ਮਾਨਸਿਕਤਾ ਖਿਲਾਫ਼ ਅਤੇ ਮਜਦੂਰਾਂ ਦੀਆਂ ਮੰਗਾਂ ਦਾ ਯਾਦ ਪੱਤਰ ਦਿੱਤਾ ਜਾਵੇਗਾ । ਪੰਜਾਬ ਸਰਕਾਰ ਦੀਆਂ ਕਿਰਤੀ ਦੋਖੀ ਨੀਤੀਆਂ ਖਿਲਾਫ ਇਹ ਤੈਅ ਕੀਤਾ ਗਿਆ ਕੇ ਜੇ ਮਜ਼ਦੂਰ ਮੰਗਾਂ ਪ੍ਰਤੀ ਮੁੱਖ ਮੰਤਰੀ ਦਾ ਨਾਂਹ ਪੱਖੀ ਰਵੱਈਆ ਇਉਂ ਹੀ ਜਾਰੀ ਰਿਹਾ ਤਾਂ ਮਾਰਚ ਮਹੀਨੇ ‘ਚ ਪੱਕਾ ਮੋਰਚਾ ਲਾਇਆ ਜਾਵੇਗਾ।ਆਗੂਆਂ ਨੇ ਐਲਾਨ ਕੀਤਾ ਕਿ 700 ਰੁਪਏ ਮਨਰੇਗਾ ਦਿਹਾੜੀ ਕਰਵਾਉਣ, ਰਿਹਾਇਸ਼ੀ ਪਲਾਟ ਲੈਣ, ਮਜ਼ਦੂਰਾਂ ਦੇ ਸਾਰੇ ਕਰਜ਼ੇ ਮਾਫ ਕਰਵਾਉਣ, ਪੱਕਾ ਰੁਜ਼ਗਾਰ ਲੈਣ, ਚੋਣਾਂ ਦੌਰਾਨ ਐਲਾਨੀਆਂ ਗਰੰਟੀਆਂ ਲਾਗੂ ਕਰਾਉਣ, ਜ਼ਮੀਨੀ ਸੁਧਾਰ ਕਾਨੂੰਨ ਲਾਗੂ ਕਰਕੇ ਵਾਧੂ ਨਿਕਲਦੀ ਜ਼ਮੀਨ ਬੇਜ਼ਮੀਨਿਆਂ ‘ਚ ਵੰਡੇ ਜਾਣ ਆਦਿ ਮੰਗਾਂ ਪੂਰੀਆਂ ਕਰਵਾਉਣ ਲਈ ਸੰਘਰਸ਼ ਹਰ ਹਾਲਤ ਜਾਰੀ ਰੱਖਿਆ ਜਾਵੇਗਾ। ਇਸ ਸਮੇਂ ਵਿਜੇ ਕੁਮਾਰ , ਹੈਪੀ ਸਿੰਘ, ਪਰਮਜੀਤ ਕੌਰ, ਰਣਜੀਤ ਕੌਰ, ਮੇਜਰ ਸਿੰਘ ,ਸੂਬਾ ਸਿੰਘ ਅਦਿ ਸ਼ਾਮਿਲ ਸਨ।

    MORE ARTICLS

    - Advertisment -spot_img

    ਸਿਆਸਤ

    ਕਾਰੋਬਾਰ

    spot_img