ਅੰਮ੍ਰਿਤਸਰ, 16 ਸਤੰਬਰ (ਬੁਲੰਦ ਆਵਾਜ਼):- ਮਹਾਤਮਾ ਗਾਂਧੀ ਰਾਸ਼ਟਰੀ ਦਿਹਾਤੀ ਰੋਜ਼ਗਾਰ ਸਕੀਮ ਤਹਿਤ ਪੇਡੂ ਲੋਕਾਂ ਨੂੰ ਰੋਜ਼ੀ ਰੋਟੀ ਦੀ ਸੁਰੱਖਿਆ ਪ੍ਰਦਾਨ ਕਰਨਾ ਹੈ ਅਤੇ ਇਸ ਤਹਿਤ ਹਰੇਕ ਜਾਬ ਹੋਲਡਰ ਨੂੰ ਸਾਲ ਵਿਚ 100ਦਿਨ ਦਾ ਰੋਜ਼ਗਾਰ ਮੁਹੱਈਆ ਕਰਵਾਇਆ ਜਾਂਦਾ ਹੈ ਤਾਂ ਜੋ ਉਹ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਠੀਕ ਢੰਗ ਨਾਲ ਕਰ ਸਕਣ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਡਿਪਟੀ ਕਮਿਸ਼ਨਰ ਮੈਡਮ ਸਾਕਸ਼ੀ ਸਾਹਨੀ ਨੇ ਦੱਸਿਆ ਕਿ ਮਗਨਰੇਗਾ ਸਕੀਮ ਤਹਿਤ 60 ਸਾਂਝੇ ਜਲ ਤਲਾਬ ਮੁਕੰਮਲ ਹੋ ਚੁੱਕੇ ਹਨ ਅਤੇ 57 ਆਂਗਨਵਾੜੀ ਬਿਲਡਿੰਗਾਂ ਵਿਚੋ 8 ਮੁਕੰਮਲ ਹੋ ਚੁੱਕੀਆਂ ਹਨ ਅਤੇ ਬਾਕੀ ਤੇ ਕੰਮ ਚੱਲ ਰਿਹਾ ਹੈ ਉਨ੍ਰਾਂ ਦੱਸਿਆ ਕਿ ਮਗਨਰੇਗਾ ਸਕੀਮ ਅਧੀਨ ਜਿਲ੍ਹਾ ਅੰਮ੍ਰਿਤਸਰ ਵੱਲੋ ਵਿੱਤੀ ਸਾਲ 2024-25 ਦੌਰਾਨ ਮਹੀਨਾ ਅਪ੍ਰੈਲ 2024 ਤੋ ਹੁਣ ਤੱਕ ਲਗਭਗ 29 ਕਰੋੜ ਰੁਪਏ ਖਰਚ ਕੀਤੇ ਜਾ ਚੁੱਕੇ ਹਨ ਜਿਸ ਵਿੱਚੋ ਲਗਭਗ 22 ਕਰੋੜ ਰੁਪਏ ਲੇਬਰ ਅਤੇ 7 ਕਰੋੜ ਰੁਪਏ ਮਟੀਰਿਅਲ ਦੇ ਕੰਮਾਂ ਤੇ ਖਰਚ ਕੀਤਾ ਜਾ ਚੁੱਕਾ ਹੈ। ਵਧੇਰੇ ਜਾਣਕਾਰੀ ਦਿੰਦੇ ਹੋਏ ਵਧੀਕ ਡਿਪਟੀ ਕਮਿਸ਼ਨਰ ਪੇਡੂ ਵਿਕਾਸ ਸ਼੍ਰੀਮਤੀ ਪਰਮਜੀਤ ਕੌਰ ਨੇ ਦੱਸਿਆ ਕਿ ਇਸ ਸਕੀਮ ਅਧੀਨ ਕੁੱਲ 103481 ਪਰਿਵਾਰਾਂ ਦੇ 128634 ਮੈਂਬਰ ਰਜਿਸਟਰਡ ਹਨ ਅਤੇ ਵਿੱਤੀ ਸਾਲ 2024-25 ਦੌਰਾਨ ਹੁਣ ਤੱਕ 25262 ਪਰਿਵਾਰਾਂ ਨੂੰ ਰੋਜ਼ਗਾਰ ਮੁਹੱਈਆ ਕਰਵਾਇਆ ਜਾ ਚੁੱਕਾ ਹੈ ਅਤੇ 1113 ਪਰਿਵਾਰਾਂ ਵੱਲੋ ਲਗਭਗ 80 ਦਿਨਾਂ ਤੋ ਵੱਧ ਦਿਨਾਂ ਦਾ ਰੋਜ਼ਗਾਰ ਵੱਜੋ ਲਾਭ ਲਿਆ ਗਿਆ ਹੈ। ਮ.ਗ ਨਰੇਗਾ ਸਕੀਮ ਅਧੀਨ ਜਿਲ੍ਹਾ ਅੰਮ੍ਰਿਤਸਰ ਵਿਖੇ ਵੱਖ-ਵੱਖ ਗ੍ਰਾਮ ਪੰਚਾਇਤਾਂ ਵਿੱਚ ਸਾਂਝਾ ਜਲ ਤਲਾਬ ਦੀ ਉਸਾਰੀ, ਆਂਗਨਵਾੜੀ ਬਿਲਡਿੰਗ ਦੀ ਉਸਾਰੀ, ਪਲਾਟੇਸ਼ਨ ਦੇ ਕੰਮ, ਪੇਂਡੂ ਲਿੰਕ ਸੜਕਾਂ ਦੇ ਬਰਮਾਂ ਦੇ ਕੰਮ,ਪਸ਼ੂ ਸੈੱਡ ਦੀ ਉਸਾਰੀ ਅਤੇ ਨਹਿਰਾਂ/ਡਰੇਨਾਂ ਦੀ ਖਲਾਈ ਦੇ ਕੰਮ ਕਰਵਾਏ ਗਏ ਹਨ।ਉਨ੍ਹਾਂ ਦੱਸਿਆ ਕਿ ਮਗਨਰੇਗਾ ਤਹਿਤ ਹਰੇਕ ਵਿਅਕਤੀ ਨੂੰ 322/- ਰੁਪਏ ਦਿਹਾੜੀ ਵਜੇ ਦਿੱਤੇ ਜਾਂਦੇ ਹਨ।