ਭਾਰਤ ਨੇ ਸੋਮਵਾਰ ਨੂੰ ਉੜੀਸਾ ਦੇ ਬਾਲਾਸੋਰ ਵਿੱਚ ਏਪੀਜੇ ਅਬਦੁਲ ਕਲਾਮ ਪ੍ਰੀਖਣ ਰੇਂਜ ਤੋਂ ਇਕ ਹਾਈਪਰਸੋਨਿਕ ਟੈਕਨਾਲੋਜੀ ਡਿਮਾਂਸਟ੍ਰੇਟਰ ਵਹੀਕਲ(ਐਚਐਟੀਡੀਵੀ) ਦੀ ਸਫ਼ਲ ਅਜਮਾਇਸ਼ ਕੀਤੀ। ਇਸ ਨੂੰ ਡੀਆਰਡੀਓ ਵੱਲੋਂ ਵਿਕਸਿਤ ਕੀਤਾ ਗਿਆ ਹੈ। ਡੀਆਰਡੀਓ ਨੇ ਆਪਣੇ ਟਵੀਟ ਵਿੱਚ ਕਿਹਾ, ‘ਇਸ ਸਫਲ ਅਜਮਾਇਸ਼ ਦੇ ਨਾਲ ਹੀ ਡੀਆਰਡੀਓ ਨੇ ਬਹੁਤ ਮੁਸ਼ਕਲ ਟੈਕਨਾਲੋਜੀ ਲਈ ਸਮਰੱਥਾ ਦਾ ਪ੍ਰਦਰਸ਼ਨ ਕੀਤਾ ਹੈ ਜਿਹੜੀ ਅਗੜੀ ਪੀੜ੍ਹੀ ਦੇ ਹਾਈਪਰਸੋਨਿਕ ਵਾਹਨਾਂ ਲਈ ਉਦਯੋਗ ਨਾਲ ਭਾਈਵਾਲੀ ਵਿੱਚ ਮੀਲਪੱਥਰ ਸਾਬਤ ਹੋਵੇਗੀ।