More

    ਭਾਰਤੀ ਮੂਲ ਦਾ ਅਮਰੀਕੀ ਨੌਜਵਾਨ ਆਪਣੇ ਪਿਤਾ ਦੀ ਹੱਤਿਆ ਦੇ ਦੋਸ਼ ਵਿੱਚ ਗ੍ਰਿਫਤਾਰ

    ਸੈਕਰਾਮੈਂਟੋ, 24 ਜੁਲਾਈ (ਬੁਲੰਦ ਆਵਾਜ ਬਿਊਰੋ) – ਅਸਹਿਣਸ਼ੀਲਤਾ ਕਿਸ ਹੱਦ ਤੱਕ ਵਧ ਗਈ ਹੈ ਉਸ ਦਾ ਅੰਦਾਜਾ ਜਾਰਜੀਆ, ਫੋਰਸਿਥ ਕਾਊਂਟੀ, ਵਿਚ ਵਾਪਰੀ ਘਟਨਾ ਤੋਂ ਲੱਗਦਾ ਜਿਸ ਵਿਚ ਇਕ ਭਾਰਤੀ ਮੂਲ ਦੇ 25 ਸਾਲਾ ਨੌਜਵਾਨ ਨੇ ਤਕਰਾਰ ਤੋਂ ਬਾਅਦ ਕਥਿੱਤ ਤੌਰ ‘ਤੇ ਆਪਣੇ ਪਿਤਾ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿਤੀ। 25 ਸਾਲਾ ਰਾਜੀਵ ਕੁਮਾਰਾਸਵਾਮੀ ਨੂੰ ਪੁਲਿਸ ਨੇ ਹੱਤਿਆ ਦੇ ਦੋਸ਼ ਵਿਚ ਗ੍ਰਿਫਤਾਰ ਕਰ ਲਿਆ ਹੈ। ਅਪਰਾਧ ਸ਼ਾਖਾ ਜੋ ਘਟਨਾ ਦੀ ਜਾਂਚ ਕਰ ਰਹੀ ਹੈ, ਅਨੁਸਾਰ ਪਿਓ-ਪੁਤਰ ਵਿਚਾਲੇ ਕਿਸੇ ਗੱਲ ਨੂੰ ਲੈ ਕੇ ਬਹਿਸ ਹੋਈ ਜਿਸ ਉਪਰੰਤ ਰਾਜੀਵ ਕੁਮਾਰਾਸਵਾਮੀ ਨੇ ਆਪਣੇ ਕਮਰੇ ਵਿਚੋਂ ਗੰਨ ਲੈ ਕੇ ਆਪਣੇ ਪਿਤਾ ਦੇ ਕਈ ਗੋਲੀਆਂ ਮਾਰੀਆਂ। ਉਸ ਦੀ ਮੌਕੇ ਉਪਰ ਹੀ ਮੌਤ ਹੋ ਗਈ। ਫੋਰਸਿਥ ਕਾਊਂਟੀ ਦੀ ਜਨ ਸੂਚਨਾ ਅਧਿਕਾਰੀ ਬੀਬੀ ਸਟੈਸੀ ਮਿਲਰ ਨੇ ਦੱਸਿਆ ਕਿ ਇਕ ਪਰਿਵਾਰਕ ਮੈਂਬਰ ਤੇ ਗਵਾਂਢੀ ਵੱਲੋਂ 911 ਨੰਬਰ ਉਪਰ ਗੋਲੀ ਚੱਲਣ ਦੀ ਜਾਣਕਾਰੀ ਦੇਣ ਉਪਰੰਤ ਪੁਲਿਸ ਤੁਰੰਤ ਘਟਨਾ ਸਥਾਨ ‘ਤੇ ਪੁੱਜੀ ਤੇ ਉਸ ਨੇ ਸ਼ੱਕੀ ਦੋਸ਼ੀ ਰਾਜੀਵ ਕੁਮਾਰਾਸਵਾਮੀ ਨੂੰ ਮੌਕੇ ਉਪਰ ਗ੍ਰਿਫਤਾਰ ਕਰ ਲਿਆ। ਗ੍ਰਿਫਤਾਰੀ ਸਮੇ ਸ਼ੱਕੀ ਦੋਸ਼ੀ ਨੇ ਕੋਈ ਵਿਰੋਧ ਨਹੀਂ ਕੀਤਾ। ਉਸ ਨੂੰ ਫੋਰਸਿਥ ਕਾਊਂਟੀ ਜੇਲ ਵਿਚ ਰਖਿਆ ਗਿਆ ਹੈ। ਪੁਲਿਸ ਅਨੁਸਾਰ ਇਸ ਪਰਿਵਾਰ ਦਾ ਅਪਰਾਧੀ ਪਿਛੋਕੜ ਨਹੀਂ ਹੈ। ਇਹ ਪਰਿਵਾਰ ਇਸ ਸਾਲ ਹੀ ਫੋਰਸਿਥ ਕਾਊਂਟੀ ਵਿਚ ਆਇਆ ਸੀ।

    MORE ARTICLS

    - Advertisment -spot_img

    ਸਿਆਸਤ

    ਕਾਰੋਬਾਰ

    spot_img