More

    ਭਾਰਤੀ ਜਨਤਾ ਪਾਰਟੀ ਸਰਕਾਰ ਦੇ 9 ਸਾਲ ਪੂਰੇ ਹੋਣ ਮੌਕੇ ਬੀਜੇਪੀ ਦਿਹਾਤੀ ਦੀ ਅਹਿਮ ਮੀਟਿੰਗ

    ਕਾਂਗਰਸ ਨੇ ਸਿਖਾਂ ਦੀ ਨਸਲਕੁਸ਼ੀ ਕਰਨ ਵਿਚ ਨਹੀਂ ਛੱਡੀ ਕੋਈ ਕਸਰ, ਛੀਨਾ

    ਅੰਮ੍ਰਿਤਸਰ, 24 ਮਈ (ਅਮ੍ਰਿਤਾ ਭਗਤ) – ਭਾਰਤੀ ਜਨਤਾ ਪਾਰਟੀ ਦਿਹਾਤੀ ਅੰਮ੍ਰਿਤਸਰ ਕੋਰ ਕਮੇਟੀ ਦੇ ਮੈਂਬਰਾਂ ਦੀ ਅਹਿਮ ਮੀਟਿੰਗ ਜ਼ਿਲ੍ਹਾ ਪ੍ਰਧਾਨ ਮਨਦੀਪ ਸਿੰਘ ਮੰਨਾ ਦੀ ਅਗਵਾਈ ਹੇਠ ਹੋਈ। ਬੀਜੇਪੀ ਸਰਕਾਰ ਦੇ 9 ਸਾਲ ਪੂਰੇ ਹੋਣ ਤੇ ਕੀਤੀ ਗਈ ਇਸ ਵਿਸ਼ੇਸ਼ ਮੀਟਿੰਗ ਵਿੱਚ ਮੁੱਖ ਮਹਿਮਾਨ ਕੇਡੀ ਭੰਡਾਰੀ ਕੋਰ ਕਮੇਟੀ ਮੈਂਬਰ ਬੀ ਜੇ ਪੀ ਪੰਜਾਬ ਤੇ ਸੀਨੀਅਰ ਭਾਜਪਾ ਆਗੂ ਰਜਿੰਦਰ ਮੋਹਨ ਸਿੰਘ ਛੀਨਾ ਵਿਸ਼ੇਸ਼ ਤੌਰ ਤੇ ਸ਼ਾਮਲ ਹੋਏ। ਇਸ ਬੈਠਕ ਵਿਚ ਮੋਦੀ ਸਰਕਾਰ ਵੱਲੋਂ ਕੀਤੇ ਗਏ ਲੋਕ ਭਲਾਈ ਦੇ ਕੰਮਾਂ ਬਾਰੇ ਚਾਨਣਾ ਪਾਇਆ ਗਿਆ ਤੇ ਨਾਲ ਹੀ ਪਿੰਡਾਂ ਦੇ ਬੂਥ ਪੱਧਰ ਤੇ ਪਾਰਟੀ ਨੂੰ ਮਜ਼ਬੂਤ ਕਰਨ ਲਈ ਰੂਪ-ਰੇਖਾ ਤਿਆਰ ਕੀਤੀ ਗਈ। ਵਰਕਰਾਂ ਨੂੰ ਸੰਬੋਧਨ ਕਰਦੇ ਹੋਏ ਰਜਿੰਦਰ ਮੋਹਨ ਸਿੰਘ ਛੀਨਾ ਨੇ ਕਿਹਾ ਕਾਂਗਰਸ ਪਾਰਟੀ ਨੇ ਸਿੱਖਾਂ ਦੀ ਨਸਲਕੁਸ਼ੀ ਕਰਨ ਲਈ ਕੋਈ ਕਸਰ ਬਾਕੀ ਨਹੀਂ ਛੱਡੀ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਨੇ ਸਿੱਖਾਂ ਦੇ ਧਾਰਮਿਕ ਪ੍ਰੋਗਰਾਮ ਵੱਡੇ ਪੱਧਰ ਤੇ ਮਨਾਏ ਹਨ, 84 ਦੇ ਦੰਗੇ ਕਰਵਾਉਣ ਵਾਲਿਆਂ ਤੇ ਐਫ ਆਰ ਐਫ ਦਰਜ ਕਰਵਾ ਕੇ ਉਨ੍ਹਾਂ ਨੂੰ ਸਜਾਵਾਂ ਦਵਾਈਆਂ ਹਨ।

    ਕੇਡੀ ਭੰਡਾਰੀ ਨੇ ਕਿਹਾ ਕਿ ਭਾਰਤੀ ਜਨਤਾ ਪਾਰਟੀ ਪੰਜਾਬ ਤੇ ਪੰਜਾਬੀਆਂ ਦੀ ਹਿਤੈਸ਼ੀ ਪਾਰਟੀ ਹੈ, ਰਵਾਇਤੀ ਪਾਰਟੀਆਂ ਨਾਲੋਂ ਭਾਰਤੀ ਜਨਤਾ ਪਾਰਟੀ ਨੂੰ ਲੋਕ ਵੱਡੇ ਪੱਧਰ ਤੇ ਤਰਜੀਹ ਦੇ ਰਹੇ ਹਨ ਤੇ ਪਾਰਟੀ ਦਿਹਾਤੀ ਖੇਤਰਾਂ ਵਿਚ ਮਜ਼ਬੂਤ ਪਕੜ ਬਣਾ ਰਹੀ ਹੈ । ਅਖੀਰ ਵਿੱਚ ਪ੍ਰਧਾਨ ਮਨਦੀਪ ਸਿੰਘ ਮੰਨਾ ਆਈ ਹੋਈ ਲੀਡਰਸ਼ਿਪ ਤੇ ਵਰਕਰਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ। ਇਸ ਮੌਕੇ ਸੁਸ਼ੀਲ ਦੇਵਗਨ , ਬੋਨੀ ਅਜਨਾਲਾ ਇੰਚਾਰਜ ਹਲਕਾ ਅਜਨਾਲਾ, ਡਾਕਟਰ ਦਲਬੀਰ ਸਿੰਘ ਵੇਰਕਾ ਇੰਚਾਰਜ ਹਲਕਾ ਜੰਡਿਆਲਾ ਗੁਰੂ, ਬਲਵਿੰਦਰ ਕੌਰ ਇੰਚਾਰਜ ਹਲਕਾ ਅਟਾਰੀ, ਮੁਖਵਿੰਦਰ ਸਿੰਘ, ਪ੍ਰੋਫੈਸਰ ਸਰਚਾਂਦ ਸਿੰਘ, ਪਰਮਜੀਤ ਵਣੀਏ ਕੇ, ਬਲਵਿੰਦਰ ਕੌਰ ਕੌਰ ਹਲਕਾ ਇੰਚਾਰਜ ਅਟਾਰੀ, ਸੰਤੋਖ ਸਿੰਘ ਗੁੰਮਟਾਲਾ ਤੇ ਸੁਰਿੰਦਰ ਕੰਵਲ ਸਪੋਕਸਮੈਨ ਪੰਜਾਬ ਬੀਜੇਪੀ ਸਮੇਤ ਵੱਡੀ ਗਿਣਤੀ ਵਿਚ ਦਿਹਾਤੀ ਜ਼ਿਲ੍ਹਾ ਦੇ ਪ੍ਰਧਾਨ, ਸਰਕਲ ਪ੍ਰਧਾਨ ਤੇ ਸਾਰੇ ਮੋਰਚਿਆਂ ਦੇ ਪ੍ਰਤੀਨਿਧੀ ਮੌਜੂਦ ਸਨ।

    MORE ARTICLS

    - Advertisment -spot_img

    ਸਿਆਸਤ

    ਕਾਰੋਬਾਰ

    spot_img