More

    ਭਾਜਪਾ ਦੇ ਬੁਲਾਰੇ ਹਰਿੰਦਰ ਸਿੰਘ ਕਾਹਲੋਂ ਦੇ ਘਰ ‘ਚ ਕਿਸਾਨਾਂ ਨੇ ਸੁੱਟਿਆ ਗੋਹਾ, ਬਿਜਲੀ ਕੁਨੈਕਸ਼ਨ ਵੀ ਕੱਟਿਆ

    ਜਲੰਧਰ, 16 ਸਤੰਬਰ (ਬੁਲੰਦ ਆਵਾਜ ਬਿਊਰੋ) – ਪੰਜਾਬ ਭਾਜਪਾ ਦੇ ਨਵਨਿਯੁਕਤ ਬੁਲਾਰੇ ਐਡਵੋਕੇਟ ਐਚਐਸ ਕਾਹਲੋਂ ‘ਤੇ ਦੇਰ ਰਾਤ ਕਿਸਾਨਾਂ ਦਾ ਗੁੱਸ ਫੁੱਟਿਆ। ਕਿਸਾਨਾਂ ਨੇ ਉਨ੍ਹਾਂ ਦੇ ਘਰ ਦੀਆਂ ਕੰਧਾਂ ‘ਤੇ ਗੋਹਾ ਸੁੱਟਿਆ। ਉਨ੍ਹਾਂ ਦੇ ਘਰ ਦੇ ਅੰਦਰ ਗੋਹੇ ਦੀਆਂ ਬੋਰੀਆਂ ਸੁੱਟੀਆਂ। ਉਨ੍ਹਾਂ ਦੇ ਘਰ ਦਾ ਬਿਜਲੀ ਕੁਨੈਕਸ਼ਨ ਵੀ ਕੱਟ ਦਿੱਤਾ। ਮੌਕੇ ‘ਤੇ ਖੜ੍ਹੀ ਪੁਲਿਸ ਤਮਾਸ਼ਬੀਨ ਬਣੀ ਰਹੀ। ਇਸ ਤੋਂ ਬਾਅਦ ਕਿਸਾਨਾਂ ਨੇ ਕਾਹਲੋਂ ਦਾ ਪੁਤਲਾ ਵੀ ਸਾੜਿਆ। ਹਾਲਾਂਕਿ ਇਸ ਸਮੇਂ ਐਡਵੋਕੇਟ ਕਾਹਲੋਂ ਘਰ ‘ਤੇ ਨਹੀਂ ਸਨ। ਇਸ ਤੋਂ ਪਹਿਲਾਂ ਕਿਸਾਨਾਂ ਨੇ ਉਨ੍ਹਾਂ ਦੇ ਘਰ ਦਾ ਘਿਰਾਉ ਵੀ ਕੀਤਾ ਸੀ। ਕਿਸਾਨਾਂ ਨੇ ਕਿਹਾ ਕਿ ਇੱਕ ਪਾਸੇ ਭਾਜਪਾ ਦੀ ਅਗਵਾਈ ਸਰਕਾਰ ਨੇ ਖੇਤੀ ਦੇ ਕਾਲੇ ਕਾਨੂੰਨ ਲਿਆ ਕੇ ਕਿਸਾਨਾਂ ਨੂੰ ਬੇਘਰ ਕਰ ਦਿੱਤਾ ਹੈ। ਦੂਜੇ ਪਾਸੇ ਭਾਜਪਾ ਨੇਤਾ ਵਿਵਾਦਤ ਟਿੱਪਣੀਆਂ ਕਰ ਰਹੇ ਹਨ।

    ਅਕਾਲੀ ਦਲ ਛੱਡ ਕੇ ਭਾਜਪਾ ਵਿਚ ਸ਼ਾਮਲ ਹੋਏ ਕਾਹਲੋਂ ਨੇ ਜਲੰਧਰ ਦੀ ਸ਼ੀਤਲਾ ਮਾਤਾ ਮੰਦਰ ਸਥਿਤ ਬੀਜੇਪੀ ਦਫਤਰ ਵਿਚ ਇਹ ਵਿਵਾਦਤ ਬਿਆਨ ਦਿੱਤਾ ਸੀ। ਇੱਥੇ ਕਾਹਲੋਂ ਦਾ ਸਨਮਾਨ ਸਮਾਰੋਹ ਰੱਖਿਆ ਗਿਆ ਸੀ। ਉਸ ਵਿਚ ਕਾਹਲੋਂ ਨੇ ਕਿਹਾ ਸੀ ਕਿ ਜਦ ਉਹ ਬੀਜੇਪੀ ਵਿਚ ਸ਼ਾਮਲ ਹੋਣ ਵਾਲੇ ਸੀ ਤਾਂ ਉਨ੍ਹਾਂ ਇੱਕ ਵਿਅਕਤੀ ਦਾ ਫੋਨ ਆਇਆ। ਉਸ ਨੇ ਕਿਹਾ ਕਿ ਜੇਕਰ ਭਾਜਪਾ ਵਿਚ ਜਾਵੋਗੇ ਤਾਂ ਗੋਹੇ ਦੀ ਟਰਾਲੀ ਤਿਆਰ ਖੜ੍ਹੀ ਹੈ । ਮੈਂ ਪੁਛਿਆ ਕਿ ਕਿਉਂ ਤਾਂ ਉਹ ਬੋਲੇ ਕਿ ਆਪ ਦੇ ਦਰਵਾਜ਼ੇ ‘ਤੇ ਸੁੱਟਣੀ ਹੈ। ਕਾਹਲੋਂ ਨੇ ਕਿਹਾ ਕਿ ਮੈਂ ਇਸ ਦਾ ਜਵਾਬ ਦਿੱਤਾ ਕਿ ਜੇਕਰ ਤੁਸੀਂ ਗੋਹਾ ਲੈ ਕੇ ਆਵੋਗੇ ਤਾਂ ਉਸ ਦੇ ਨਾਲ ਇੱਕ ਮੰਜਾ ਅਤੇ ਚਿੱਟੀ ਚਾਦਰ ਵੀ ਲੈ ਆਉਣਾ। ਉਸ ਨੇ ਪੁਛਿਆ ਕਿਉਂ? ਤਾਂ ਮੈਂ ਕਿਹਾ ਕਿ ਜਿਹੜਾ ਗੋਹੇ ਦੀ ਟਰਾਲੀ ਲੈ ਕੇ ਆਵੇਗਾ ਉਹ ਮੰਜੇ ‘ਤੇ ਪੈ ਕੇ ਜਾਵੇਗਾ। ਸਿੱਧੇ ਤੌਰ ‘ਤੇ ਕਿਸਾਨਾਂ ਨੂੰ ਚੁਣੌਤੀ ਦੇਣ ਨਾਲ ਪੂਰਾ ਮਾਮਲਾ ਭਖ ਗਿਆ ਸੀ। ਜਿਸ ਤੋਂ ਬਾਅਦ ਭੜਕੇ ਕਿਸਾਨਾਂ ਨੇ ਪਹਿਲਾਂ ਕਾਹਲੋਂ ਦੇ ਘਰ ਅੱਗੇ ਪ੍ਰਦਰਸ਼ਨ ਕੀਤਾ ਅਤੇ ਫੇਰ ਘਰ ‘ਤੇ ਗੋਹਾ ਸੁੱਟ ਦਿੱਤਾ।

    ਕਾਹਲੋਂ ਨੇ ਪਹਿਲਾਂ ਕਿਹਾ ਸੀ ਕਿ ਇਹ ਤਾਂ ਮੋਦੀ ਸਾਹਬ ਹਨ ਜੋ ਕਿਸਾਨਾਂ ਨੂੰ ਪਿਆਰ ਕਰਦੇ ਹਨ। ਬਦਕਿਸਮਤੀ ਨਾਲ ਮੇਰੇ ਜਿਹਾ ਆਦਮੀ ਹੁੰਦਾ ਤਾਂ ਡੰਡੇ ਮਾਰ ਮਾਰ ਕੇ ਕਿਸਾਨਾਂ ਨੂੰ ਜੇਲ੍ਹ ਵਿਚ ਡੱਕ ਦਿੰਦਾ। ਕਾਹਲੋਂ ਦਾ ਇੱਕ ਹੋਰ ਬਿਆਨ ਸਾਹਮਣੇ ਆਇਆ ਕਿ ਸੰਯੁਕਤ ਕਿਸਾਨ ਮੋਰਚੇ ‘ਤੇ ਲਾਲ ਝੰਡੇ ਵਾਲੇ ਹਾਵੀ ਹੋ ਚੁੱਕੇ ਹਨ। ਮੇਰਾ ਉਨ੍ਹਾਂ ਦੇ ਨਾਲ ਟਕਰਾਅ ਰਿਹਾ ਹੈ। ਇਹ ਲਾਲ ਝੰਡੇ ਵਾਲੇ ਜਿਸ ਦੇ ਘਰ ਵਿਚ ਵੜ ਜਾਣ ਉਸ ਦਾ ਘਰ ਉਜੜ ਜਾਂਦਾ। ਕਾਹਲੋਂ ਨੇ ਕਿਹਾ ਕਿ ਮੈਨੂੰ ਇੱਕ ਪੁਰਾਣਾ ਕਮਾਰੇਡ ਸਾਥੀ ਮਿਲਿਆ। ਮੈਂ ਉਨ੍ਹਾਂ ਪੁਛਿਆ ਤਾਂ ਉਹ ਬੋਲੇ ਭੁੱਖ ਨਾਲ ਟੱਕਰਾਂ ਮਾਰਦੇ ਸੀ, ਬੜੀ ਮੁਸ਼ਕਲ ਨਾਲ ਦੁਕਾਨਦਾਰੀ ਸ਼ੁਰੂ ਹੋਈ ਹੈ। ਪੈਸੇ ਬਣਨ ਲੱਗੇ ਹਨ, ਸਾਨੂੰ ਤਾਂ ਰੋਟੀ ਖਾਣ ਦਿਓ। ਹਾਲਾਂਕਿ ਕਿਸਾਨ ਮੋਰਚੇ ਦੇ ਨੇਤਾ ਬਲਬੀਰ ਰਾਜੇਵਾਲ ਨੇ ਇਸ ਦਾ ਜਵਾਬ ਦਿੱਤਾ ਸੀ ਕਿ ਜੇਕਰ ਉਹ ਇਸੇ ਤਰ੍ਹਾਂ ਬਕਵਾਸ ਕਰਨਗੇ ਤਾਂ ਅਜਿਹਾ ਸਬਕ ਸਿਖਾਵਾਂਗੇ ਕਿ ਨਾਨੀ ਯਾਦ ਆ ਜਾਵੇਗੀ।

    MORE ARTICLS

    - Advertisment -spot_img

    ਸਿਆਸਤ

    ਕਾਰੋਬਾਰ

    spot_img