More

    ਭਾਕਿਯੂ ਉਗਰਾਹਾਂ ਦੇ ਵੱਲੋਂ ਜ਼ੀਰਾ ਸਰਾਬ ਫੈਕਟਰੀ ਤੇ ਆਪ ਸਰਕਾਰ ਦੇ ਫੂਕੇ ਗਏ ਪੁਤਲੇ 

    ਸ੍ਰੀ ਮੁਕਤਸਰ ਸਾਹਿਬ 4 ਜਨਵਰੀ (ਅਵਤਾਰ ਮਰਾੜ੍ਰ) – ਭਾਕਿਯੂ ਏਕਤਾ ਉਗਰਾਹਾਂ ਦੇ ਵੱਲੋਂ ਪੰਜਾਬ ਸੂਬਾ ਕਮੇਟੀ ਦੇ ਦਿਸ਼ਾ ਨਿਰਦੇਸ਼ਾਂ ਦੇ ਤਹਿਤ ਜ਼ੀਰਾ ਸਰਾਬ ਫੈਕਟਰੀ ਖਿਲਾਫ਼ ਧਰਤੀ ਹੇਠਲੇ ਪਾਣੀ ਵਾਤਾਵਰਣ ਨੂੰ ਪ੍ਰਦੂਸ਼ਤ ਹੋਣ ਤੋਂ ਬਚਾਉਣ ਲਈ ਚੱਲ ਰਹੇ ਪੱਕੇ ਮੋਰਚੇ ਦੇ ਸੰਘਰਸ਼ ਦੀ ਲੜੀ ਤਹਿਤ ਸਾਂਝੇ ਮੋਰਚੇ ਵੱਲੋਂ ਸੰਘਰਸ਼ ਨੂੰ ਹੋਰ ਤਿੱਖਾ ਕਰਨ ਲਈ ਅਤੇ ਫੈਕਟਰੀ ਦੇ ਮਾਲਕਾਂ ਤੇ ਪੰਜਾਬ ਸਰਕਾਰ ਦੇ ਲੋਕ ਵਿਰੋਧੀ ਰੱਵਈਏ ਖਿਲਾਫ ਉਠੀ ਲੋਕ ਆਵਾਜ਼ ਨੂੰ ਸੂਬੇ ਦੇ ਹਰ ਨਾਗਰਿਕ ਤੱਕ ਪਹੁੰਚਣ ਲਈ 3 ਤੇ 4 ਜਨਵਰੀ ਨੂੰ ਪਿੰਡ ਪੱਧਰੀ ਅਰਥੀ ਫੂਕ ਮੁਜ਼ਾਹਰੇ ਕਰਨ ਦੇ ਸੱਦੇ ਨੂੰ ਲਾਗੂ ਕਰਦਿਆਂ ਜਿਸ ਤਹਿਤ ਅੱਜ ਜ਼ਿਲ੍ਹਾ ਪ੍ਰਧਾਨ ਹਰਬੰਸ ਸਿੰਘ ਕੋਟਲੀ ਅਬਲੂ ਜਨਰਲ ਸਕੱਤਰ ਗੁਰਭਗਤ ਸਿੰਘ ਭਲਾਈਆਣਾ ਨੇ ਸਾਂਝੇ ਬਿਆਨ ਜਾਰੀ ਕਰਦਿਆਂ ਦੱਸਿਆ ਕਿ ਅੱਜ ਗਿੱਦੜਬਾਹਾ ਬਲਾਕ ਦੇ ਪਿੰਡ ਮੱਲਣ¿; ਧੂਲਕੋਟ ਅਤੇ ਕੋਠੇ ਨਾਈਵਾਲਾ ਕੋਟਲੀ ਅਬਲੂ¿; ਆਦਿ ਪਿੰਡਾਂ ਵਿੱਚ ਭਗਵੰਤ ਮਾਨ ਸਰਕਾਰ ਦੇ ਪੁਤਲੇ ਫੂਕੇ ਗਏ ਹਨਉਨ੍ਹਾਂ ਦੋਸ਼ ਲਾਇਆ ਹੈ ਕਿ ਕਈ ਸਾਲਾਂ ਤੋਂ ਇਲਾਕੇ ਦੇ ਲੋਕਾਂ ਵੱਲੋਂ ਇਸ ਜਾਨਲੇਵਾ ਫੈਕਟਰੀ ਨੂੰ ਬੰਦ ਕਰਨ ਦੀ ਵਾਰ ਵਾਰ ਕੀਤੀ ਜਾ ਰਹੀ ਮੰਗ ਨੂੰ ਅਤੇ ਪੱਕੇ ਜਨਤਕ ਮੋਰਚੇ ਨੂੰ ਵੀ ਪੰਜ ਮਹੀਨਿਆਂ ਤੱਕ ਨਜਰ ਅੰਦਾਜ਼ ਕਰਕੇ ਕਿਸੇ ਸਰਕਾਰ ਨੇ ਇਸ ਗੰਭੀਰ ਮਸਲੇ ਦੀ ਸੰਜੀਦਗੀ ਨਾਲ ਪੜਤਾਲ ਕਰਨ ਦੀ ਲੋੜ ਨਹੀਂ ਸਮਝੀ ਕਮਾਲ ਦੀ ਗੱਲ ਤਾਂ ਇਹ ਹੈ ਕਿ ਮਾਣਯੋਗ ਹਾਈਕੋਰਟ ਅਦਾਲਤ ਨੇ ਵੀ ਬੱਚਿਆਂ ਸਮੇਤ ਅਣਗਿਣਤ ਮੌਤਾਂ ਅਤੇ ਭਾਰੀ ਜਾਨੀ -ਮਾਨੀ ਨੁਕਸਾਨ ਦੇ ਸ਼ਿਕਾਰ ਬੇਗੁਨਾਹ ਲੋਕਾਂ ਦੇ ਵਕੀਲ ਦੀਆਂ ਦਲੀਲਾਂ ਨੂੰ ਅਣਗੌਲਿਆਂ ਕਰ ਕੇ ਇਨ੍ਹਾਂ ਕਤਲਾਂ ਦੇ ਦੋਸ਼ੀ ਬਣਦੇ ਫੈਕਟਰੀ ਮਾਲਕ ਨੂੰ ਸਜ਼ਾ ਦੇਣ ਦੀ ਬਜਾਏ 20 ਕਰੋੜ ਰੁਪਏ ਮੁਆਵਜ਼ਾ ਦੇਣ ਦਾ ਹੁਕਮ ਦੇ ਦਿੱਤਾ ਇਸ ਤੋਂ ਅੱਗੇ ਇਹ ਮੁਆਵਜ਼ਾ ਇਨਸਾਫ਼ ਦੀ ਗੁਹਾਰ ਲਗਾ ਰਹੇ ਲੋਕ ਆਗੂਆਂ ਤੋਂ ਵਸੂਲਣ ਲਈ ਉਨ੍ਹਾਂ ਦੀਆਂ ਜਾਇਦਾਦਾਂ ਕੁਰਕ ਕਰਨ ਦੇ ਹੁਕਮ ਵੀ ਚਾੜ੍ਹ ਦਿੱਤੇ ਸਨ ਇਸ ਬਹਾਨੇ ਫੈਕਟਰੀ ਚਾਲੂ ਕਰਨ ਮਗਰੋਂ ਹੀ ਪੜਤਾਲਾਂ ਕਰਨ ਲਈ ਸਰਕਾਰ ਵੱਲੋਂ ਪੁਲਿਸ ਜ਼ਬਰ ਢਾਹਿਆ ਗਿਆ ਯਾਨੀ ਅਦਾਲਤ ਅਤੇ ਸਰਕਾਰ ਦੋਨਾਂ ਦੀ ਕਾਰਪੋਰੇਟ ਪੱਖੀ ਲੋਕ ਵਿਰੋਧੀ ਖਸਲਤ ਨੰਗੀ ਹੋ ਰਹੀ ਹੈ ਭਾਵੇਂ ਲੋਕ ਵਿਰੋਧ ਕਾਰਣ ਸਰਕਾਰ ਪਿੱਛੇ ਹਟੀ ਹੈ ਇਸ ਲਈ ਕਿਸਾਨ ਆਗੂਆਂ ਨੇ ਇਲਾਕੇ ਭਰ ਦੇ ਪੀੜਤ ਲੋਕਾਂ ਅਤੇ ਪੰਜਾਬ ਦੇ ਇਨਸਾਫ਼ ਪਸੰਦ ਲੋਕਾਂ ਨੂੰ ਇਨਸਾਫ਼ ਲੈਣ ਖਾਤਰ ਹਰ ਕੁਰਬਾਨੀ¿; ਲਈ ਤਿਆਰ ਹੋ ਕੇ ਮੋਰਚੇ ਵਿੱਚ ਬੇਖੌਫ ਡਟੇ ਰਹਿਣ ਦੀ ਅਪੀਲ ਕੀਤੀ ਇਹ ਵੀ ਐਲਾਨ ਕੀਤਾ ਹੈ ਕਿ ਇਸ ਧੱਕੇਸ਼ਾਹੀ ਵਿਰੁੱਧ ਪੀੜਤ ਲੋਕਾਂ ਦੇ ਜਨਤਕ ਸੰਘਰਸ਼ ਵਿੱਚ ਜਥੇਬੰਦੀ ਵੱਲੋਂ ਡਟਵਾਂ ਸਮਰਥਨ ਹੋਰ ਵੀ ਵੱਡੀ ਪੱਧਰ ਤੇ ਜੁਟਾਇਆ ਜਾਵੇਗਾ ਇਹ ਲੋਕ ਵਿਰੋਧੀ ਫੈਕਟਰੀ ਬੰਦ ਕਰਾਉਣ ਤੱਕ ਸੰਘਰਸ਼ ਜਾਰੀ ਰਹੇਗਾ ਇਸ ਮੌਕੇ ਜ਼ਿਲ੍ਹਾ ਪ੍ਰਧਾਨ ਹਰਬੰਸ ਸਿੰਘ ਕੋਟਲੀ ਸਹਾਇਕ ਸਕੱਤਰ ਗੁਰਮੀਤ ਸਿੰਘ ਬਿੱਟੂ ਮੱਲਣ ਕਾਲਾ ਕਰਮ ਸਿੰਘ ਖਾਲਸਾ ਸਿੰਘ ਮੱਲਣ ਮੰਦਰ ਸਿੰਘ ਗੁਰਦੀਪ ਸਿੰਘ ਕੋਟਲੀ ਅਬਲੂ ਹਰਪਾਲ ਸਿੰਘ ਚੀਮਾ ਧੂਲਕੋਟ ਆਦਿ ਭਾਰੀ ਗਿਣਤੀ ਕਿਸਾਨ ਹਾਜ਼ਰ ਸਨ।

    MORE ARTICLS

    - Advertisment -spot_img

    ਸਿਆਸਤ

    ਕਾਰੋਬਾਰ

    spot_img