More

    ਬੱਸ ਏਕ ਹਿੰਦ ਮੇੰ ਤੀਰਥ ਹੈ ਯਾਤਰਾ ਕੇ ਲੀਏ ਕਟਾਏ ਬਾਪ ਨੇ ਬੱਚੇ ਜਹਾਂ ਖ਼ੁਦਾ ਕੇ ਲੀਏ

    ਉਚੇ ਮੁਨਾਰੇ ਤੇ ਖੜ੍ਹ ਕੇ,ਜਿਸ ਪੁਤ ਨੂੰ ਥਾਪੜਾ ਦੇ ਕਿ ਤੋਰਿਆ, ਉਸਦੇ ਜੌਹਰ ਦੇਖ ਰਿਹਾ ਬਾਪੂ …ਪੁਤ ਵੀ ਜ਼ਾਲਮਾਂ ਦੀਆਂ ਸਾਹ ਰਗਾਂ ਬੰਦ ਕਰਦਾ ਜਾਂਦਾ …..ਅਚਾਨਕ ਇਕ ਵਾਰ ਪੁਤ ਦੀ ਛਾਤੀ ਤੇ ਹੁੰਦਾ ਤੇ ਫਿਰ ਜ਼ਾਲਮਾਂ ਦੀਆਂ ਪਤਾ ਨਹੀ ਕਿੰਨੀਆਂ ਤਲਵਾਰਾਂ ਉਸ ਮਾਸ ਦੇ ਪੋਟਲੇ ਨੂੰ ਰੂੰ ਵਾਂਗ ਪਿੰਜ ਦਿੰਦੀਆਂ ਨੇ ……..ਉਹ ਮੁਨਾਰੇ ਤੇ ਖੜ੍ਹਾ ਮੁੱਛ ਨੂੰ ਤਾਅ ਦਿੰਦਾ ….ਸਰੀਰ ਨੂੰ ਛੰਡਦਾ ….ਇੰਝ ਲੱਗਦਾ ਕਿਸੇ ਖਾਸੇ ਕੰਮ ਨੂੰ ਨਪੇਰੇ ਚਾੜ ਕਿ ਸਤੁੰਸ਼ਟ ਹੋਇਆ ਵਾ

    ………..ਆਵਾਜ਼ ਆਉਂਦੀ ਆ ਉਸਦੇ ਕੰਨਾਂ ਤਕ …ਬਾਪੂ ਜੀ! ਬਾਪੂ ਜੀ! ਬਾਪੂ ਜੀ! ……ਆਹ ਦੇਖੋ ਭਾਈ ਸਾਹਬ ਮੈਨੂੰ ਬਾਈ ਹੁਣਾਂ ਵਾਂਗ ਮੈਦਾਨ ਚ ਨਹੀ ਜਾਣ ਦਿੰਦੇ ……..ਇਦੋਂ ਪਹਿਲ੍ਹਾਂ ਕਿ ਉਹ ਮਰਦ ਅੰਗਮੜ੍ਹਾ ਬੋਲਦਾ …ਭਾਈ ਸਾਹਬ ਆਖਦੇ ਹਨ…..ਪਾਤਸ਼ਾਹ ਇਹ ਅਜੇ ਬੱਚਾ ਹੈ …….ਉਹ ਭੁਖੇ ਬਘਿਆੜ ਨੇ ……ਉਸੇ ਵਕਤ ਜਵਾਨੀ ਦੀ ਸਰਦਲ ਵਲ ਵਧਦਾ ਜੁਝਾਰ ਸਿੰਘ ਆਖਦਾ …ਭਾਈ ਸਾਹਬ! ਬਾਹਰੋਂ ਸਰੀਰ ਦੇਖ ਕੇ ਬੱਚਾ ਨ ਸਮਝਣਾ …ਇਨ੍ਹਾਂ ਰਗਾਂ ਚ ਬਾਪੂ ਦਾ ਖੂਨ ਵਗਦਾ …..ਇਕ ਵਾਰ ਭੇਜ ਕੇ ਦੇਖੋ …….ਨੀਲੇ ਦਾ ਸ਼ਾਹ ਅਸਵਾਰ ਫਿਰ ਮੁਸਕਰਾਇਆ ….ਦਿਤਾ ਮੁਛਿਹਰੇ ਨੂੰ ਤਾਅ …..ਕੱਢੀ ਕਮਰਕੱਸੇ ਚੋ ਕਿਰਪਾਨ ਤੇ ਆਖਿਆ ..ਲੈ ਪੁਤਰਾ! ਬਣ ਵਡੇ ਬਾਈ ਦਾ ਸਰਵਾਲਾ …..ਸਿੰਘ ਆਖਦੇ ਨੇ ਪਾਤਸ਼ਾਹ ਇਕ ਪਹਿਲ੍ਹਾਂ ਹੀ ਤੁਰ ਗਿਆ ਤੇ ਦੂਜੇ ਦੋਨ੍ਹਾਂ ਦਾ ਪਤਾ ਨਹੀ ਤੇ ਇਸ ਨੂੰ ਤਾਂ ਬਚਾ ਲਉ ….ਅੰਸ਼ ਵੰਸ਼ ਦੀ ਜੜ੍ਹ ਰਹੂ….ਸੁਣ ਕਿ ਗਲ ਉਸਦਾ ਚਿਹਰਾ ਲਾਲ ਸੁਰਖ ਹੋਇਆ ….ਆਖਿਆ ਗੜਕ ਕਿ …ਸਿਂਘੋਂ ਮੇਰਾ ਅੰਸ਼ ਵੰਸ਼ ਤੁਸੀ ਹੀ ਹੋ ….ਮੇਰੇ ਲਈ ਜਿਹੋ ਜਿਹੇ ਤੁਸੀ ਉਹੋ ਜਾ ਜੁਝਾਰ …ਜੇ ਤੁਸੀ ਮੈਦਾਨ ਚ ਜਾ ਸਕਦੇ ਹੋ ਤਾਂ ਇਹ ਕਿਉਂ ਨਹੀ ਜਾ ਸਕਦਾ ….ਮੈ ਪੁਤਰਾ ਚ ਫਰਕ ਨਹੀ ਰਖ ਸਕਦਾ……. .ਹੱਥੀ ਤਿਆਰ ਕੀਤਾ ….ਕਿਸ ਮਿੱਟੀ ਦਾ ਬਣਿਆ ਸੀ ਇਹ ਬਾਪ …..ਵੱਡਾ ਤੁਰ ਗਿਆ ….ਛੋਟੇ ਨੂੰ ਵੀ ਉਸੇ ਦੇ ਕਾਫਲੇ ਚ ਤੋਰਨ ਲੱਗਾ ….ਦਿਤੀ ਥਾਪੀ ….ਖੁਲਿਆ ਦਰਵਾਜ਼ਾ ….ਸਾਹਮਣੇ ਦੂਰ ਦੂਰ ਤਕ ਸਿਰਫ ਸਿਰਫ ਜਰਵਾਣਾ ..ਤੇ ਇਧਰ ਪੰਜ ਮਹਾਬਲੀ …..ਖੜਕਿਆ ਲੋਹੇ ਤੇ ਲੋਹਾ …..ਸਿੰਘਾਂ ਦੀ ਦਲੇਰੀ ਮਾਰਦੀ ਆ ਅੰਗੜਾਈਆਂ …….ਸਰਵਾਲਾ ਬਣਿਆ ਛੈਲ ਛਬੀਲਾ ਮੁੰਡਾ ਗੱਜਦਾ ਬੱਬਰ ਸ਼ੇਰ ਵਾਂਗ ……ਤਕਦਾ ਪਿਆ ਪਿਉ ਚਬੂਤਰੇ ਤੇ ਖੜਾ ……ਆਈ ਇਕ ਬਰਛੀ …..ਮੁੰਡੇ ਦੇ ਸੀਨੇ ਦੇ ਹੋਈ ਆਰ ਪਾਰ …….ਫਿਰ ਤੇ ਮੀਂਹ ਵਰ ਪਿਆ ਉਸਤੇ ਤਲਵਾਰਾਂ, ਨੇਜਿਅਾਂ ਦਾ …….ਦਿੱਤਾ ਫਿਰ ਬਾਪੂ ਨੇ ਮੁਛ ਨੂੰ ਤਾਅ …..ਛੱਡਿਆ ਇਕ ਤੀਰ …….ਨਾਲ ਸ਼ੁਕਰਾਨੇ ਵਿਚ ਉਚੀ ਸਾਰੀ ਜੈਕਾਰਾ ਛੱਡਦਾ …

    .ਬੋਲੇ ਸੋ ਨਿਹਾਲਲਲਲਲਲਲਲਲਲ!
    ਸਤਿ ਸ੍ਰੀ ਅਕਾਲਲਲਲਲਲਲਲਲਲ!

    MORE ARTICLS

    - Advertisment -spot_img

    ਸਿਆਸਤ

    ਕਾਰੋਬਾਰ

    spot_img