More

    ਬੋਟਿੰਗ ਕਰ ਰਹੇ ਲੋਕਾਂ ‘ਤੇ ਡਿੱਗੀ ਚੱਟਾਨ, 7 ਦੀ ਮੌਤ, 32 ਜ਼ਖਮੀ

    ਬ੍ਰਾਜ਼ੀਲ, 9 ਜਨਵਰੀ (ਬੁਲੰਦ ਆਵਾਜ ਬਿਊਰੋ) – ਬ੍ਰਾਜ਼ੀਲ ਦੇ ਮਿਨਸ ਗੈਰੇਸ ਸੂਬੇ ਵਿਚ ਸ਼ਨੀਵਾਰ ਨੂੰ ਇੱਕ ਝੀਲ ਵਿਚ ਬੋਟਿੰਗ ਕਰਦਿਆਂ ਪਹਾੜ ਡਿੱਗਣ ਨਾਲ 7 ਲੋਕਾਂ ਦੀ ਮੌਤ ਹੋ ਗਈ, 32 ਲੋਕ ਜ਼ਖਮੀ ਹੋ ਗਏ, 20 ਲੋਕ ਲਾਪਤਾ ਹਨ। ਫਰਨਾਸ ਲੇਕ ‘ਤੇ ਲੋਕ ਬੋਟ ਦੀ ਸਵਾਰੀ ਕਰ ਰਹੇ ਸਨ। ਇਸ ਦੌਰਾਨ ਚੱਟਾਨ ਦਾ ਇੱਕ ਵੱਡਾ ਹਿੱਸਾ ਟੁੱਟ ਕੇ ਬੋਟਸ ‘ਤੇ ਡਿੱਗ ਗਿਆ। ਮਿਸਨ ਗੈਰੇਸ ਫਾਇਰ ਫਾਈਟਰਸ ਦੇ ਕਮਾਂਡਰ ਕਰਨਲ ਐਡਗਾਰਡ ਏਸਟੇਵੋ ਡੀ ਸਿਲਵਾ ਨੇ ਦੱਸਿਆ ਕਿ ਹੁਣ ਤੱਕ 7 ਲੋਕਾਂ ਦੀ ਮੌਤ ਦੀ ਪੁਸ਼ਟੀ ਹੋਈ ਹੈ। ਏਸਟੇਵੋ ਨੇ ਦੱਸਿਆ ਕਿ ਇਹ ਹਾਦਸਾ ਸਾਓ ਜੋਸ ਡਾ ਬਾਰਾ ਅਤੇ ਕੈਪੀਟਲਿਓ ਕਸਬਿਆਂ ਵਿਚ ਹੋਇਆ।

    ਇਹ ਹਾਦਸੇ ਵਿਚ ਸੈਲਾਨੀਆਂ ਦੀਆਂ 3 ਬੋਟਸ ਚਪੇਟ ਵਿਚ ਆ ਗਈਆਂ।ਮਿਸਨ ਗੈਰੇਸ ਦੀ ਗਵਰਨਰ ਰੋਮੂ ਜੇਮਾ ਮੁਤਾਬਕ ਭਾਰੀ ਮੀਂਹ ਕਾਰਨ ਕੈਪੀਟੋਲੀਓ ਵਿਚ ਫਰਨਾਸ ਝੀਲ ‘ਚ ਚੱਟਾਨ ਦਾ ਹਿੱਸਾ ਢਹਿ ਗਿਆ। ਜੇਮਾ ਨੇ ਸੋਸ਼ਲ ਮੀਡੀਆ ‘ਤੇ ਦੱਸਿਆ ਕਿ ਅਸੀਂ ਲੋਕਾਂ ਨੂੰ ਜ਼ਰੂਰੀ ਸੁਰੱਖਿਆ ਤੇ ਸਹਾਇਤਾ ਦੇਣ ਲਈ ਕੰਮ ਕਰਨਾ ਜਾਰੀ ਰੱਖਾਂਗੇ। ਲਾਪਤਾ ਲੋਕਾਂ ਦੀ ਭਾਲ ਜਾਰੀ ਹੈ ਪਰ ਗੋਤਾਖੋਰ ਆਪਣੀ ਸੁਰੱਖਿਆ ਲਈ ਰਾਤ ‘ਚ ਆਪਣੀ ਭਾਲ ਬੰਦ ਕਰ ਦੇਣਗੇ। ਬ੍ਰਾਜ਼ੀਲ ਦੇ ਰਾਸ਼ਟਰਪਤੀ ਬੋਲਸੋਨਾਰੋ ਨੇ ਵੀਡੀਓ ਟਵੀਟ ਕੀਤਾ ਜਿਸ ਵਿਚ ਕਿਹਾ ਗਿਆ ਹੈ ਕਿ ਨੇਵੀ ਨੇ ਖੋਜ ਤੇ ਬਚਾਅ ਕੋਸ਼ਿਸ਼ਾਂ ਵਿਚ ਸ਼ਾਮਲ ਹੋਣ ਲਈ ਇੱਕ ਰਾਹਤ ਬਲ ਦਲ ਤਾਇਨਾਤ ਕੀਤਾ ਹੈ।

    MORE ARTICLS

    - Advertisment -spot_img

    ਸਿਆਸਤ

    ਕਾਰੋਬਾਰ

    spot_img