More

    ਬੇ-ਵਤਨੇ ਲੋਕਾਂ ਦੇ ਮੁਲਕ ਦਰ ਮੁਲਕ ਭਟਕਣ ਦਾ ਦਰਦ ਪੇਸ਼ ਕਰਦੀ ਫਿਲਮ ‘ਜਗਮੇ ਤੰਦੀਰਮ’

    ਮਹਿਕਮਾ ਪੰਜਾਬੀ

    ਜਗਮੇ ਤੰਦੀਰਮ, (ਜਗਤ ਇਕ ਛਲਾਵਾ) ਤਾਮਿਲ ਫਿਲਮ ਕਲਾਕਾਰ ਧਾਨੁਸ਼ ਦਾ ਇਕ ਹੋਰ ਸ਼ਾਹਕਾਰ ਹੈ। ਫਿਲਮ ਇਕ ਸਧਾਰਨ ਮੁਕਾਮੀ ਬਦਮਾਸ਼ (ਗੈੰਗਸਟਰ) ਦੀ ਚੇਤਨਾ ਨੂੰ ਉਸਦੀ ਕੌਮ ਦੇ ਦਰਦ ਨਾਲ ਜੋੜਨ ਦਾ ਸਫਰ ਹੈ। ਫਿਲਮ ਵਿਚ ਤਾਮਿਲੀ ਮਸਾਲਾ ਤੇ ਐਕਸ਼ਨ ਤਾਂ ਹੋਰ ਫਿਲਮਾਂ ਵਾਂਗ ਹੀ ਹੈ ਪਰ ਫਿਲਮ ਦਾ ਕਰਾਫਟ ਸ਼੍ਰੀ ਲੰਕਾ ਦੇ ਇਕ ਤਾਮਿਲ ਪਿੰਡ ਤੋੰ ਇੰਗਲੈੰਡ ਦੀ ਵਾਇਟ ਸੁਪਰਮੇਸੀ, ਗੋਰਿਆਂ ਤੇ ਤਾਮਿਲ ਸ਼ਰਨਾਰਥੀਆਂ ਦੇ ਗੈੰਗਸਟਰਾਂ ਨਾਲ ਜੋੜ ਕੇ “ਬੇ-ਵਤਨੇ” ਲੋਕਾਂ ਤੇ ਸ਼ਰਨਾਰਥੀਆਂ ਦੀ ਹੋਣੀ ਬਿਆਨ ਕਰਦਾ ਹੈ। ਕਮਾਲ ਗੱਲ ਇਹ ਹੈ ਕਿ ਫਿਲਮ ਵਿਚ ਸ੍ਰੀ ਲੰਕਨ ਕੁੜੀ ਭਾਰਤੀ ਤਾਮਿਲ ਨੂੰ ਕਹਿੰਦੀ ਹੈ, “ਤੇਰਾ ਭਾਰਤ ਕਿਹੜਾ ਸਾਨੂੰ ਝੱਲਦਾ!” ਬੰਬਾਰੀ ਤੇ ਹਿਜਰਤ ਦੌਰਾਨ ਬੇ ਵਤਨੇ ਤਾਮਿਲਾਂ ਦਾ ਇਕ ਗੀਤ ਏਨਾ ਕਰੁਨਾ ਭਰਭੂਰ ਹੈ ਕਿ ਕਿਸੇ ਗ਼ੈਰ ਤਾਮਿਲ ਨੂੰ ਇਕ ਅੱਖਰ ਵੀ ਸਮਝ ਨਹੀੰ ਲੱਗਦਾ ਪਰ ਬੇ ਵਤਨੇ ਹੋਣ ਦੀ ਚੀਸ ਦਿਲ ਵਿਚ ਉੱਤਰ ਜਾਂਦੀ ਹੈ। ਹਾਲਾਂਕਿ ਫਿਲਮ ਧਾਨੁਸ਼ ਦੀਆਂ ਪਿਛਲੀਆ ਫਿਲਮਾਂ ਨਾਲੋੰ ਘੱਟ ਸਲਾਹੀ ਗਈ ਤੇ ਰੇਟਿੰਗ ਵੀ ਠੀਕ ਠਾਕ ਹੈ ਪਰ ਇਸ ਦਾ ਕਾਰਨ ਸ਼ਾਇਦ ਫਿਲਮ ਦਾ ਗੰਭੀਰ ਸਿਆਸੀ ਮਸਲੇ ਨਾਲ ਜੁੜਿਆ ਹੋਣਾ ਹੈ।

    ਇਕ ਪੰਜਾਬੀ ਬੰਦਾ ਫਿਲਮ ਵੇਖਦਿਆਂ ਇਹ ਮਹਿਸੂਸ ਕਰਦਾ ਹੈ ਕਿ ਇਹ ਸਾਰੇ ਕਾਰਕ (ਗੈੰਗਸਟਰ, ਬੇ-ਵਤਨੀ, ਸਰਕਾਰੀ ਜਬਰ, ਹਿਜਰਤ, ਸ਼ਰਨਾਰਥੀ ਜੀਵਨ, ਚਿੱਟਾ ਨਸਲਵਾਦ) ਇਹ ਸਾਰਾ ਕੁਝ ਅਸੀੰ ਵੀ ਹੰਢਾ ਰਹੇ ਹਾਂ। ਪਰ ਸਾਡੀਆਂ ਫਿਲਮਾਂ ‘ਚ ਕੋਈ ਇਹ ਤੰਦ ਕਿਉੰ ਨਹੀੰ ਛੇੜਦਾ..?

    MORE ARTICLS

    - Advertisment -spot_img

    ਸਿਆਸਤ

    ਕਾਰੋਬਾਰ

    spot_img