ਅੰਮ੍ਰਿਤਸਰ,10 ਸਤੰਬਰ (ਬੁਲੰਦ ਆਵਾਜ਼):-ਬੇਟੀ ਬਚਾਓ,ਬੇਟੀ ਪੜ੍ਹਾਓ ਦੇ ਨਾਲ ਬੇਟੀਆਂ ਨੂੰ ਖਿਡਾਓਣਾ ਵੀ ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਡੇਕੇਥਲੋਂਨ ਵੱਲੋਂ ਕੰਬੋ ਪਿੰਡ ਵਿਖ਼ੇ ਕਰਵਾਏ ਗਏ 5-ਏ ਸਾਈਡ ਫੁੱਟਬਾਲ ਟੂਰਨਾਮੈਂਟ ਦੇ ਇਨਾਮ ਵੰਡ ਸਮਾਰੋਹ ਵਿੱਚ ਮੁੱਖ ਮਹਿਮਾਨ ਵੱਜੋਂ ਪੁੱਜੇ ਸਰਹੱਦ-ਏ-ਪੰਜਾਬ ਸਪੋਰਟਸ ਕਲੱਬ (ਰਜਿ) ਅੰਮ੍ਰਿਤਸਰ ਦੇ ਪ੍ਰਧਾਨ ਗੁਰਿੰਦਰ ਸਿੰਘ ਮੱਟੂ (ਪ੍ਰਸਿੱਧ ਖੇਡ ਪ੍ਰੋਮੋਟਰ/ਸਮਾਜ ਸੇਵਕ) ਨੇ ਕੀਤਾ ਅਤੇ ਉਹਨਾਂ ਨੇ ਵਿਨਰ ਟ੍ਰੋਫੀ ਜਿੱਤਣ ਵਾਲੀ ਰੋਇਲ ਕੈੰਬਰਿਜ਼ ਸਕੂਲ ਬਿਆਸ ਦੀਆਂ ਲੜਕੀਆਂ ਨੂੰ ਅਤੇ ਉਹਨਾਂ ਦੇ ਕੋਚ ਨਵਕਿਰਨ ਸਿੰਘ ਨੂੰ ਵਧਾਈ ਦਿੱਤੀ ਅਤੇ ਇਹ ਟੂਰਨਾਮੈਂਟ ਦੇ ਪ੍ਰਬੰਧਕ ਕਰਨ ਮਹਾਜਨ ਅਤੇ ਉਹਨਾਂ ਦੀ ਟੀਮ ਦਾ ਧੰਨਵਾਦ ਕੀਤਾ ਕੇ ਜਿੰਨਾ ਨੇ ਬੇਟੀਆਂ ਨੂੰ ਇਹ ਮੰਚ ਦਿੱਤਾ।