More

    ਬੂਟਾ ਸਿੰਘ ਤੇ ਮਨਿੰਦਰ ਸਿੰਘ ਦੀ ਹੋਈ ਜ਼ਮਾਨਤ

    ਨਵੀਂ ਦਿੱਲੀ, 10 ਜੁਲਾਈ (ਬੁਲੰਦ ਆਵਾਜ ਬਿਊਰੋ) – ਦਿੱਲੀ ਦੀ ਅਦਾਲਤ ਨੇ ਇਸ ਸਾਲ ਗਣਤੰਤਰ ਦਿਵਸ ‘ਤੇ ਕਿਸਾਨ ਰੋਸ ਰੈਲੀ ਦੌਰਾਨ ਲਾਲ ਕਿਲ੍ਹੇ ‘ਤੇ ਹੋਈ ਹਿੰਸਾ ਅਤੇ ਭੰਨਤੋੜ ‘ਚ ਕਥਿਤ ਤੌਰ ‘ਤੇ ਸ਼ਾਮਿਲ ਦੋ ਵਿਅਕਤੀਆਂ ਨੂੰ ਜ਼ਮਾਨਤ ਦੇ ਦਿੱਤੀ ਹੈ। ਵਧੀਕ ਸੈਸ਼ਨ ਜੱਜ ਕਾਮਿਨੀ ਨੇ ਕਥਿਤ ਦੋਸ਼ੀ ਬੂਟਾ ਸਿੰਘ ਤੇ ਮਨਿੰਦਰ ਸਿੰਘ ਨੂੰ 50 ਹਜ਼ਾਰ ਰੁਪਏ ਦੇ ਨਿੱਜੀ ਮੁਚੱਲਕੇ ਅਤੇ ਏਨੀ ਹੀ ਰਾਸ਼ੀ ਦੀ ਇਕ ਸਥਾਨਕ ਜ਼ਮਾਨਤ ‘ਤੇ ਜ਼ਮਾਨਤ ਦੇ ਦਿੱਤੀ। ਦਿੱਲੀ ਪੁਲਿਸ ਅਨੁਸਾਰ ਗਣਤੰਤਰ ਦਿਵਸ ‘ਤੇ ਲਾਲ ਕਿਲ੍ਹੇ ‘ਤੇ ਬੂਟਾ ਨੇ ਭੰਨਤੋੜ ਕੀਤੀ ਅਤੇ ਪੁਲਿਸ ਕਰਮੀਆਂ ‘ਤੇ ਹਮਲਾ ਕੀਤਾ, ਜਦਕਿ ਮਨਿੰਦਰ ਨੇ ਸਮਾਰਕ ਦੀਆਂ ਦੋ ਤਲਵਾਰਾਂ ਲਈਆਂ ਅਤੇ ਉਸ ਨਾਲ ਡਿਊਟੀ ‘ਤੇ ਤੈਨਾਤ ਪੁਲਿਸ ਕਰਮੀਆਂ ‘ਤੇ ਹਮਲਾ ਕੀਤਾ ਸ਼ ਜੱਜ ਨੇ ਰਾਹਤ ਦਿੰਦਿਆਂ ਕਿਹਾ ਕਿ ਮਾਮਲੇ ‘ਚ ਸਰਕਾਰੀ ਪੱਖ ਵਲੋਂ ਪੇਸ਼ ਕੀਤੀਆਂ ਤਸਵੀਰਾਂ ਤੇ ਵੀਡੀਓ ‘ਚ ਮਨਿੰਦਰ ਦਾ ਚਿਹਰਾ ਸਪਸ਼ਟ ਨਹੀਂ ਹੋ ਰਿਹਾ ਹੈ। ਬੂਟਾ ਦੇ ਮਾਮਲੇ ‘ਚ ਅਦਾਲਤ ਨੇ ਕਿਹਾ ਕਿ ਵੀਡੀਓ ਤੇ ਤਸਵੀਰਾਂ ‘ਚ ਕੇਵਲ ਲਾਲ ਕਿਲ੍ਹੇ ‘ਚ ਉਸ ਦੀ ਮੌਜੂਦਗੀ ਦਿਖਾਈ ਦੇ ਰਹੀ ਹੈ ਪਰ ਕੋਈ ਸਬੂਤ ਨਹੀਂ ਹੈ ਕਿ ਉਹ ਕਿਸੇ ਤਰ੍ਹਾਂ ਦੀ ਹਿੰਸਾ ਜਾਂ ਪੁਲਿਸ ਕਰਮੀਆਂ ‘ਤੇ ਹਮਲਾ ਕਰਨ ‘ਚ ਸ਼ਾਮਿਲ ਸੀ।

    MORE ARTICLS

    - Advertisment -spot_img

    ਸਿਆਸਤ

    ਕਾਰੋਬਾਰ

    spot_img