More

    ਬਾਸਰਕੇ ਨੇ ਸੰਘਰਸ਼ਸ਼ੀਲ ਜ਼ਿੰਦਗੀ ਤੇ ਸਾਹਿਤ ਬਾਰੇ ਕੀਤੀਆਂ ਵਿਚਾਰਾਂ

    ਸ੍ਰੀ ਅੰਮ੍ਰਿਤਸਰ ਸਾਹਿਬ, 2 ਦਸੰਬਰ (ਜਤਿੰਦਰ ਸਿੰਘ ਬੇਦੀ, ਸਾਹਿਲ ਸ਼ਰਮਾ) – ਪ੍ਰਸਿੱਧ ਲੇਖਕ ਮਨਮੋਹਨ ਸਿੰਘ ਬਾਸਰਕੇ ਨੇ ਆਪਣੀ ਸੰਘਰਸ਼ਸ਼ੀਲ ਜ਼ਿੰਦਗੀ ਅਤੇ ਸਾਹਿਤਕ ਸਫ਼ਰ ਬਾਰੇ ਦੋ ਟੀ.ਵੀ ਚੈਨਲਾਂ ਨਾਲ ਗੱਲਬਾਤ ਕਰਕੇ ਰਿਕਾਰਡਿੰਗ ਕਰਵਾਈ। ਟਰਾਂਟੋ ਤੋਂ ਚੱਲਣ ਵਾਲੇ ਵਿਰਾਸਤ ਟੀ.ਵੀ ਦੇ ਪ੍ਰੋਗਰਾਮ ‘ਸਾਹਿਤ ਅਤੇ ਸਾਹਿਤਕਾਰ’ ਲਈ ਮਨਮੋਹਨ ਸਿੰਘ ਬਾਸਰਕੇ ਨਾਲ ਐਂਕਰ ਇਕਵਾਕ ਸਿੰਘ ਪੱਟੀ ਨੇ ਗੱਲਬਾਤ ਕੀਤੀ ਅਤੇ ਸਾਹਿਤਕ ਪ੍ਰਾਪਤੀਆਂ ਬਾਰੇ ਜਾਣਿਆ, ਜਦਕਿ ਮਾਝਾ ਵਰਲਡ ਵਾਈਡ ਚੈਨਲ ਲਈ ਪ੍ਰੋਗਰਾਮ ‘ਗੁਫ਼ਤਗੂ’ ਲਈ ਉਨ੍ਹਾਂ ਦੀ ਸੰਘਰਸ਼ ਜ਼ਿੰਦਗੀ ਅਤੇ ਸਾਹਿਤਕ ਪ੍ਰਾਪਤੀਆਂ ਬਾਰੇ ਮਨਮੋਹਨ ਸਿੰਘ ਬਾਸਰਕੇ ਨਾਲ ਐਂਕਰ ਮਨਬੀਰ ਕੌਰ ਨੇ ਵਿਸ਼ੇਸ਼ ਗੱਲਬਾਤ ਕੀਤੀ। ਯਾਦ ਰਹੇ ਕਿ ਮਨਮੋਹਨ ਸਿੰਘ ਬਾਸਰਕੇ ਪੋਲੀਓ ਤੋਂ ਪੀੜ੍ਹਤ ਹਨ, ਪਰ ਇਸ ਦੇ ਬਾਵਜ਼ੂਦ ਉਨ੍ਹਾਂ ਨੇ ਆਪਣੀ ਮਿਹਨਤ ਲਗਾਤਾਰ ਜਾਰੀ ਰੱਖਦਿਆਂ ਸਾਹਿਤ ਜਗਤ ਦੀ ਝੋਲੀ ਵਿਚ 15 ਪੁਸਤਕਾਂ ਪਾ ਚੁੱਕੇ ਹਨ ਅਤੇ ਉਹ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ‘ਚੋਂ ਬਤੌਰ ਸੁਪਰਡੈਂਟ ਸੇਵਾ ਮੁਕਤ ਹੋਏ ਹਨ ਤੇ ਹੁਣ ਉਹ ਸਮਾਜ ਭਲਾਈ ਦੇ ਕਾਰਜ ਕਰਨ ਤੋਂ ਇਲਾਵਾ ਸਾਹਿਤ ਦੇ ਖੇਤਰ ਵਿਚ ਵੀ ਆਪਣਾ ਨਾਮਣਾ ਖੱਟ ਰਹੇ ਹਨ।

    MORE ARTICLS

    - Advertisment -spot_img

    ਸਿਆਸਤ

    ਕਾਰੋਬਾਰ

    spot_img