More

    ਬਾਬਾ ਜੀਵਨ ਸਿੰਘ ਸੇਵਕ ਜਥਾ ਵੱਲਾ ਵੱਲੋਂ ਠੰਡੇ ਮਿੱਠੇ ਜਲ ਦੀ ਛਬੀਲ ਲਗਾਈ ਤੇ 500 ਤੋਂ ਜਿਆਦਾ ਵੰਡੇ ਪੌਦੇ

    ਅੰਮ੍ਰਿਤਸਰ, 15 ਜੂਨ (ਅੰਮ੍ਰਿਤਾ ਭਗਤ):-ਅਮਰ ਸ਼ਹੀਦ ਬਾਬਾ ਜੀਵਨ ਸਿੰਘ ਸੇਵਕ ਜੱਥਾ ਵੱਲਾ ਵੱਲੋਂ ਮਹਿਤਾ ਰੋਡ ‘ਤੇ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਠੰਡੇ ਮਿੱਠੇ ਜਲ ਦੀ ਛਬੀਲ ਲਗਾਈ ਅਤੇ ਸੰਗਤਾਂ ਨੂੰ 500 ਪੌਦੇ ਵੰਡੇ ਅਤੇ ਲੰਗਰ ਲਗਾਇਆ । ਮੁਖ਼ਤਿਆਰ ਸਿੰਘ ਖ਼ਾਲਸਾ ਦੀ ਅਗਵਾਈ ਹੇਠ ਪਿੰਡ ਦੇ ਨੌਜਵਾਨਾਂ ਨੇ ਬੜੇ ਪਿਆਰ ਨਾਲ ਰਾਹਗੀਰਾਂ ਨੂੰ ਠੰਡੇ ਮਿੱਠੇ ਜਲ ਪਿਲਾਉਣ ਦੀ ਸੇਵਾ ਕੀਤੀ ਅਤੇ ਵਾਤਾਵਰਨ ਨੂੰ ਸ਼ੁੱਧ ਕਰਨ ਲਈ ਬਹੁਤ ਸਾਰੇ ਪੌਦੇ ਵੀ ਵੰਡੇ । ਇਸ ਮੌਕੇ ਹਰਵਿੰਦਰ ਸਿੰਘ ਧੂਲਕਾ ਤੇ ਹੋਰ ਕਈ ਸ਼ਖਸ਼ੀਅਤਾਂ ਮੌਜੂਦ ਸਨ ਜਿਨ੍ਹਾਂ ਨੂੰ ਅਮਰ ਸ਼ਹੀਦ ਬਾਬਾ ਜੀਵਨ ਸਿੰਘ ਸੇਵਕ ਜੱਥਾ ਦੇ ਨੌਜਵਾਨਾਂ ਵੱਲੋਂ ਸਨਮਾਨਿਤ ਕੀਤਾ ਗਿਆ।

    MORE ARTICLS

    - Advertisment -spot_img

    ਸਿਆਸਤ

    ਕਾਰੋਬਾਰ

    spot_img