More

    ਬਸਪਾ ਆਗੂਆਂ ਵੱਲੋਂ ਭੈਣ ਕੁਮਾਰੀ ਮਾਇਆਵਤੀ ਜੀ ਦਾ ਮਨਾਇਆ ਸਤਾਠਵਾ ਜਨਮ ਦਿਨ 

    ਅਮ੍ਰਿਤਸਰ 15 ਜਨਵਰੀ (ਵਿਨੋਦ ਕੁਮਾਰ) – ਬਹੁਜਨ ਸਮਾਜ ਪਾਰਟੀ ਦੀ ਰਾਸ਼ਟਰੀ ਪ੍ਰਧਾਨ ਸਾਬਕਾ ਮੁੱਖ ਮੰਤਰੀ ਉਤਰ ਪ੍ਰਦੇਸ਼ ਮੈਂਬਰ ਪਾਰਲੀਮੈਂਟ ਭੈਣ ਕੁਮਾਰੀ ਮਾਇਆਵਤੀ ਦਾ ਸਤਾਠਵਾ ਜਨਮਦਿਨ ਬਸਪਾ ਅੰਮ੍ਰਿਤਸਰ ਵਲੋਂ ਆਈਡੀਅਲ ਮਾਡਲ ਸਕੂਲ ਪੁਤਲੀਘਰ ਵਿਚ ਸ੍ਰੀ ਬਲਦੇਵ ਸਿੰਘ ਪ੍ਰਧਾਨ ਦੀ ਪ੍ਰਧਾਨਗੀ ਹੇਠ ਮਨਾਇਆ ਗਿਆ ਜਿਸ ਵਿੱਚ ਮੁੱਖ ਮਹਿਮਾਨ ਸੂਬਾ ਜਨਰਲ ਸਕੱਤਰ ਤੇ ਮੈਂਬਰ ਜ਼ਿਲ੍ਹਾ ਸਕਾਇਤ ਨਿਵਾਰਨ ਕਮੇਟੀ ਸ੍ਰੀ ਤਾਰਾ ਚੰਦ ਭਗਤ ਪਹੁੰਚੇ ਵਿਸ਼ੇਸ਼ ਮਹਿਮਾਨ ਸੀ੍ ਜਗਦੀਸ਼ ਦੂਗਲ ਬਸਪਾ ਸਕੱਤਰ ਪੰਜਾਬ ਬਲਵੰਤ ਕਹਿਰਾਂ ਸੁਰਜੀਤ ਸਿੰਘ ਭੈਲ ਭਗਤ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਭੈਣ ਕੁਮਾਰੀ ਮਾਇਆਵਤੀ ਨੇ ਉਤਰ ਪ੍ਰਦੇਸ਼ ਵਿਚ ਜਦੋਂ ਬਸਪਾ ਦੀ ਸਰਕਾਰ ਸੀ ਤਾਂ ਬੇਜ਼ਮੀਨੇ ਲੋਕਾਂ ਨੂੰ ਜ਼ਮੀਨਾਂ ਵੰਡੀਆਂ ਲੱਖਾਂ ਬੇਘਰੇ ਲੋਕਾਂ ਨੂੰ ਮਕਾਨ ਬਣਾ ਕੇ ਦਿੱਤੇ ਬੇਰੁਜ਼ਗਾਰ ਨੌਜਵਾਨਾਂ ਨੂੰ ਨੋਕਰੀਆ ਦਿੱਤੀਆਂ ਉਨ੍ਹਾਂ ਦੇਸ਼ ਵਾਸੀਆਂ ਨੂੰ ਭੈਣਜੀ ਦੇ ਜਨਮ ਦਿਨ ਦੀ ਵਧਾਈ ਦਿੰਦਿਆਂ ਅਪੀਲ ਕੀਤੀ ਕਿ ਜੇਕਰ ਸਵੀਧਾਨ ਨੂੰ ਬਚਾਉਣਾ ਹੈ ਤਾਂ ਬਸਪਾ ਦਾ ਸਾਥ ਦਿਉ ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਸ੍ਰੀ ਵੱਸਣ ਸਿੰਘ ਕਾਲਾ ਲਲਿਤ ਗੋਤਮ ਲਲਿਤ ਲੱਲਾ ਬੂਟਾ ਸਿੰਘ ਲਖਬੀਰ ਸਿੰਘ ਖੱਟੀ ਆਸ਼ੀਸ਼ ਦੂਗਲ ਦੀਪਕ ਕੁਮਾਰ ਰਾਜ ਕੁਮਾਰ ਪਿੰਕੀ ਪ੍ਰਧਾਨ ਸੰਤੋਖ ਸਿੰਘ ਹਰਪਿੰਦਰ ਸਿੰਘ ਫੋਜੀ ਬਲਜੀਤ ਸਿੰਘ ਸ਼ਵਿੰਦਰ ਸਿੰਘ ਜੋਬਨ ਜੀਤ ਨਿਸ਼ਾਨ ਸਿੰਘ ਗੁਰਦੀਪ ਸਿੰਘ ਆਦਿ ਹਾਜ਼ਰ ਸਨ

    MORE ARTICLS

    - Advertisment -spot_img

    ਸਿਆਸਤ

    ਕਾਰੋਬਾਰ

    spot_img