More

    ਬਰਤਾਨੀਆ ਵਿਚ ਮੁੜ ਵਧਣ ਲੱਗੇ ਕੋਰੋਨਾ ਦੇ ਮਾਮਲੇ

    ਲੰਡਨ – ਬਰਤਾਨੀਆ ’ਤੇ ਕੋਰੋਨਾ ਦੀ ਤੀਜੀ ਲਹਿਰ ਦਾ ਖ਼ਤਰਾ ਮੰਡਰਾਉਣ ਲੱਗਾ ਹੈ। ਬੀਤੇ ਦਿਨ ਇੱਥੇ 6238 ਲੋਕਾਂ ਵਿਚ ਕੋਰੋਨਾ ਦੀ ਪੁਸ਼ਟੀ ਹੋਈ ਅਤੇ 11 ਮਰੀਜ਼ਾਂ ਦੀ ਜਾਨ ਚਲੀ ਗਈ। ਬੀਤੇ ਦੋ ਮਹੀਨੇ ਵਿਚ ਇਹ ਪਹਿਲੀ ਵਾਰ ਹੈ, ਜਦ ਇੱਥੇ ਇੱਕ ਦਿਨ ਵਿਚ ਮਿਲਣ ਵਾਲੇ ਕੋਰੋਨਾ ਮਰੀਜ਼ਾਂ ਦਾ ਅੰਕੜਾ 6 ਹਜ਼ਾਰ ਦੇ ਪਾਰ ਪਹੁੰਚ ਗਿਆ। ਇਸ ਤੋਂ ਪਹਿਲਾਂ 25 ਮਾਰਚ ਨੂੰ ਇੱਥੇ 6118 ਮਰੀਜ਼ ਮਿਲੇ ਸੀ।

    ਮਾਹਰਾਂ ਨੂੰ ਡਰ ਹੈ ਕਿ ਇਸ ਦੇ ਪਿੱਛੇ ਕੋਰੋਨਾ ਡੈਲਟਾ ਵੈਰੀਅੰਟ ਹੋ ਸਕਦਾ ਹੈ। ਇਹ ਸਭ ਤੋਂ ਪਹਿਲਾਂ ਭਾਰਤ ਵਿਚ ਪਾਇਆ ਗਿਆ ਸੀ। ਇਸੇ ਕਾਰਨ ਭਾਰਤ ਵਿਚ ਕੋਰੋਨਾ ਦੇ ਮਾਮਲਿਆਂ ਵਿਚ ਰਿਕਾਰਡ ਵਾਧਾ ਹੋਇਆ ਸੀ। ਹੁਣ ਇਹ ਪੂਰੇ ਇੰਗਲੈਂਡ ਵਿਚ ਫੈਲ ਰਿਹਾ ਹੈ। ਮਾਹਰਾਂ ਨੇ ਸਰਕਾਰ ਤੋਂ ਅਨਲੌਕ ਨੂੰ ਹੋਲਡ ਕਰਨ ਦੀ ਅਪੀਲ ਵੀ ਕੀਤੀ ਹੈ।

    ਬਰਤਾਨੀਆ ਵਿਚ ਬੀਤੇ ਮਹੀਨੇ ਦੇ ਆਖਰੀ ਹਫਤੇ ਵਿਚ ਕੋਰੋਨਾ ਦੇ ਨਵੇਂ ਕੇਸਾਂ ਵਿਚ ਇੱਕ ਵਾਰ ਮੁੜ ਮਾਮੂਲੀ ਬੜਤ ਦੇਖੀ ਗਈ। ਇੱਥੇ ਮਈ ਦੇ ਸ਼ੁਰੂਆਤ ਵਿਚ ਰੋਜ਼ਾਨਾ ਦੋ ਤੋਂ ਢਾਈ ਹਜ਼ਾਰ ਕੇਸ ਆ ਰਹੇ ਸੀ। ਇਹ ਅੰਕੜਾ 28 ਮਈ ਨੂੰ 4 ਹਜ਼ਾਰ ਦੇ ਪਾਰ ਪਹੁੰਚ ਗਿਆ। ਇਸ ਤੋਂ ਬਾਅਦ ਮਾਮਲਿਆਂ ਵਿਚ ਕੁਝ ਕਮੀ ਦੇਖੀ ਗਈ। ਇਸ ਤੋਂ ਬਾਅਦ 4 ਜੂਨ ਨੂੰ 4330, 3 ਜੂਨ ਨੂੰ 5374 ਮਾਮਲੇ ਆਏ ਸੀ।
    ਬੀਤੇ ਕਈ ਦਿਨਾਂ ਤੋਂ ਦੁਨੀਆ ਵਿਚ ਰੋਜ਼ਾਨਾ ਕੇਸਾਂ ਦੇ ਮਾਮਲਿਆਂ ਵਿਚ ਭਾਰਤ ਨੰਬਰ 1 ’ਤੇ ਹੈ। ਹਾਲਾਂਕਿ ਹੁਣ ਇੱਥੇ ਕੋਰੋਨਾ ਦੀ ਦੂਜੀ ਲਹਿਰ ਕਮਜ਼ੋਰ ਪੈ ਰਹੀ ਹੈ। ਬੀਤੇ ਦਿਨ ਇੱਥੇ 1.21 ਲੱਖ ਕੋਰੋਨਾ ਮਾਮਲਿਆਂ ਦੀ ਪਛਾਣ ਹੋਈ ਅਤੇ 3382 ਲੋਕਾਂ ਦੀ ਜਾਨ ਚਲੀ ਗਈ। ਇਸ ਤੋਂ ਬਾਅਦ ਬਰਾਜ਼ੀਲ ਵਿਚ 38, 482 ਲੋਕਾਂ ਨੂੰ ਕੋਵਿਡ ਰਿਪੋਰਟ ਪਾਜ਼ੇਟਿਵ ਆਈ ਅਤੇ 1184 ਲੋਕਾਂ ਦੀ ਮੌਤ ਹੋਈ।

    MORE ARTICLS

    - Advertisment -spot_img

    ਸਿਆਸਤ

    ਕਾਰੋਬਾਰ

    spot_img