More

    ਬਟਾਲਾ: ਸਰਵਿਸ ਰਿਵਾਲਵਰ ਤੋਂ ਗੋਲੀ ਚੱਲਣ ਕਾਰਨ ਜ਼ਖ਼ਮੀ ਹੋਏ ASI ਨੇ ਇਲਾਜ ਦੌਰਾਨ ਤੋੜਿਆ ਦਮ

    ਬਟਾਲਾ, 21 ਮਾਰਚ (ਬੁਲੰਦ ਅਵਾਜ਼ ਬਿਊਰੋ) – ਬਟਾਲਾ ਪੁਲਿਸ ਦੇ ਪੀਸੀਆਰ ਵਿੱਚ ਤਾਇਨਾਤ ਏਐੱਸਆਈ ਦੇ ਆਪਣੇ ਸਰਵਿਸ ਰਿਵਾਲਵਰ ਤੋਂ ਅਚਾਨਕ ਗੋਲੀ ਚੱਲ ਗਈ ਸੀ, ਜਿਸ ਨਾਲ ਉਹ ਗੰਭੀਰ ਜ਼ਖ਼ਮੀ ਹੋ ਗਿਆ ਸੀ, ਜਿਸ ਨੂੰ ਇਲਾਜ ਲਈ ਅੰਮ੍ਰਿਤਸਰ ਦੇ ਇੱਕ ਨਿੱਜੀ ਹਸਪਤਾਲ ‘ਚ ਦਾਖ਼ਲ ਕਰਵਾਇਆ ਗਿਆ। ਜਿੱਥੇ ਬੀਤੇ ਦਿਨ ਉਕਤ ਥਾਣੇਦਾਰ ਜ਼ਖਮਾਂ ਦੀ ਤਾਬ ਨਾ ਸਹਿੰਦਾ ਹੋਇਆ ਇਲਾਜ ਦੌਰਾਨ ਦਮ ਤੋੜ ਗਿਆ।ਜਾਣਕਾਰੀ ਦਿੰਦੇ ਹੋਏ ਪੀਸੀਆਰ ਇੰਚਾਰਜ ਐੱਸਆਈ ਉਂਕਾਰ ਸਿੰਘ ਨੇ ਦੱਸਿਆ ਕਿ ਐਤਵਾਰ ਨੂੰ ਪੀਸੀਆਰ ਵਿੱਚ ਤਾਇਨਾਤ ਏਐੱਸਆਈ ਅਜਾਇਬ ਸਿੰਘ (52) ਜੋ ਕਿਸੇ ਕਾਰਨ ਡਿਊਟੀ ਦੌਰਾਨ ਆਪਣੇ ਘਰ ਮੂਲਿਆਂਵਾਲ ਗਿਆ ਤੇ ਅਚਾਨਕ ਉਸ ਦੇ ਸਰਵਿਸ ਰਿਵਾਲਵਰ ਤੋਂ ਗੋਲੀ ਚੱਲ ਗਈ, ਜੋ ਉਸ ਦੇ ਸਿਰ ਦੇ ਸੱਜੇ ਪਾਸੇ ਲੱਗ ਗਈ। ਉਸ ਨੂੰ ਇਲਾਜ ਲਈ ਅੰਮ੍ਰਿਤਸਰ ਦੇ ਹਸਪਤਾਲ ‘ਚ ਦਾਖਲ ਕਰਵਾਇਆ ਗਿਆ, ਜਿੱਥੇ ਸੋਮਵਾਰ ਨੂੰ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਮ੍ਰਿਤਕ ਏਐੱਸਆਈ ਅਜਾਇਬ ਸਿੰਘ ਦਾ ਪੋਸਟਮਾਰਟਮ ਕਰਵਾਉਣ ਉਪਰੰਤ ਉਸ ਦਾ ਅੰਤਿਮ ਸਸਕਾਰ ਉਸਦੇ ਪਿੰਡ ਮੂਲਿਆਂਵਾਲ ਕਰ ਦਿੱਤਾ ਗਿਆ ਹੈ।

    MORE ARTICLS

    - Advertisment -spot_img

    ਸਿਆਸਤ

    ਕਾਰੋਬਾਰ

    spot_img