More

    ਫੈਡਰੇਸ਼ਨ ( ਮਹਿਤਾ ) ਦੀ ਚਿਤਾਵਨੀ ਤੋਂ ਬਾਅਦ ਪ੍ਰਸ਼ਾਸ਼ਨ ਨੇ ਅਰੁਣ ਕੁਮਾਰ ਪੋਪਾ ਨੂੰ ਭੇਜਿਆ ਜੇਲ੍ਹ

    24 ਘੰਟਿਆਂ ਵਿੱਚ ਕਾਰਵਾਈ ਲਈ ਫੈਡਰੇਸ਼ਨ ਨੇ ਪ੍ਰਸ਼ਾਸ਼ਨ ਦਾ ਕੀਤਾ ਧੰਨਵਾਦ

    ਅੰਮ੍ਰਿਤਸਰ, 9 ਜੁਲਾਈ (ਗਗਨ) – ਸਿੱਖ ਸਟੂਡੈਂਟਸ ਫੈਡਰੇਸ਼ਨ (ਮਹਿਤਾ) ਦੀ ਚੇਤਾਵਨੀ ਤੋਂ ਬਾਅਦ ਜ਼ਿਲ੍ਹਾ ਪ੍ਰਸ਼ਾਸ਼ਨ ਨੇ ਤੁਰੰਤ ਹਰਕਤ ਵਿੱਚ ਆਉਂਦਿਆਂ ਸੈਨਿਕ ਸੁਧੀਰ ਸੂਰੀ ਦੇ ਸਾਥੀ ਅਰੁਣ ਕੁਮਾਰ ਪੋਪਾ ਦੇ ਖਿਲਾਫ ਕਾਰਵਾਈ ਕਰਦਿਆਂ ਜੇਲ੍ਹ ਵਿਚ ਭੇਜ ਦਿੱਤਾ ਗਿਆ। ਜਿਸ ਤੇ ਫੈਡਰੇਸ਼ਨ ਵੱਲੋਂ ਜ਼ਿਲ੍ਹਾ ਪ੍ਰਸ਼ਾਸ਼ਨ ਦਾ ਧੰਨਵਾਦ ਕੀਤਾ ਗਿਆ। ਫੈਡਰੇਸ਼ਨ ਮਹਿਤਾ ਨੇ ਲਿਖਤ ਪੱਤਰ ਰਾਹੀਂ ਪ੍ਰਸ਼ਾਸ਼ਨ ਨੂੰ ਚੇਤਾਵਨੀ ਦਿਤੀ ਸੀ ਕਿ ਅਗਰ ਸਿੱਖ ਮਰਿਆਦਾ,ਸ਼ਹੀਦ ਸਿੰਘਾਂ ਅਤੇ ਗੁਰੂ ਸਾਹਿਬਾਨ ਦੇ ਖਿਲਾਫ ਬੋਲਣ ਵਾਲੇ ਸ਼ਿਵ ਸੈਨਿਕ ਸੁਧੀਰ ਸੂਰੀ ਦੇ ਸਾਥੀ ਅਰੁਣ ਕੁਮਾਰ ਪੋਪਾ ਦੇ ਖ਼ਿਲਾਫ਼ ਕਾਰਵਾਈ ਨਾ ਕੀਤੀ ਗਈ ਤਾਂ ਫੈਡਰੇਸ਼ਨ ਅਜਿਹੇ ਅਨਸਰਾਂ ਨੂੰ ਸੋਧਾ ਲਗਾਵੇਗੀ। ਇਸ ਸਬੰਧ ਵਿੱਚ ਸਿੱਖ ਸਟੂਡੈਂਟਸ ਫੈਡਰੇਸ਼ਨ ਮਹਿਤਾ ਦੇ ਪ੍ਰਧਾਨ ਅਮਰਬੀਰ ਸਿੰਘ ਢੋਟ ਨੇ ਕਿਹਾ ਕਿ ਸ਼ਹੀਦ ਸਿੰਘਾਂ,ਗੁਰੂ ਸਾਹਿਬਾਨ,ਸ੍ਰੀ ਦਰਬਾਰ ਸਾਹਿਬ,ਕਿਸਾਨ ਜਥੇਬੰਦੀਆਂ, ਧੀਆਂ-ਭੈਣਾਂ ਦੇ ਖਿਲਾਫ ਹਿੰਦੂ ਸਿੱਖ ਵਿਚ ਤਰੇੜਾਂ ਪਾਉਣ ਵਾਲੀ ਭੜਕਾਊ ਅਤੇ ਅਸਹਿਯੋਗ ਸ਼ਬਦਾਵਲੀ ਦੀ ਵਰਤੋਂ ਕਰੇਗਾ ਉਸ ਨੂੰ ਫੈਡਰੇਸ਼ਨ ਕਦੇ ਵੀ ਸਹਿਣ ਨਹੀਂ ਕਰੇਗੀ।

    ਅੱਗੇ ਤੋਂ ਜੁਬਾਨ ਤੇ ਲਗਾਮ ਰੱਖਣ ਨਹੀਂ ਤਾਂ ਸੋਧੇ ਲਈਸ਼ ਤਿਆਰ ਰਹਿਣ ਰਾਰਤੀ ਲੋਕ-ਅਮਰਬੀਰ ਸਿੰਘ ਢੋਟ ਉਹਨਾਂ ਨੇ ਕਿਹਾ ਅਰੁਣ ਕੁਮਾਰ ਪੋਪਾ ਵਰਗੇ ਪੈਸਿਆਂ ਦੇ ਲਾਲਚ ਵਿਚ ਆ ਕੇ ਮਾੜੀ ਭਾਸ਼ਾ ਦਾ ਪ੍ਰਯੋਗ ਕਰਦੇ ਹਨ ਜਿਵੇਂ ਗੁਰੂਦੁਆਰਿਆਂ,ਗੁਰੂ ਸਾਹਿਬਾਨ ਅਤੇ ਸ਼ਹੀਦ ਸਿੰਘਾਂ ਦੇ ਖਿਲਾਫ ਗਲਤ ਬਿਆਨਬਾਜੀ ਕਰਕੇ ਪੰਜਾਬ ਦਾ ਮਾਹੌਲ ਖਰਾਬ ਕਰਨ ਦਾ ਯਤਨ ਕਰਦੇ ਹਨ ਅਜਿਹੇ ਲੋਕਾਂ ਨੂੰ ਸੋਧਾ ਲਗਾਉਣ ਲਈ ਫੈਡਰੇਸ਼ਨ ਹਮੇਸ਼ਾ ਤਿਆਰ-ਬਰ-ਤਿਆਰ ਰਹੇਗੀ। ਸਿੱਖ ਕੌਮ,ਧਰਮ, ਗੁਰਦੁਆਰਿਆਂ ਅਤੇ ਗੁਰੂ ਸਾਹਿਬਾਂ ਲਈ ਸ਼ਬਦ ਨਹੀਂ ਸੁਣ ਸਕਦੀ,ਇਸ ਲਈ ਚਾਹੇ ਕੋਈ ਵੀ ਕੁਰਬਾਨੀ ਕਿਉਂ ਨਾ ਦੇਣੀ ਜਾਂ ਲੈਣੀ ਪਵੇ। ਇਸ ਲਈ ਫੈਡਰੇਸ਼ਨ ਕਦੇ ਵੀ ਪਿੱਛੇ ਨਹੀਂ ਹਟੇਗੀ। ਅਜਿਹੇ ਮਾੜੇ ਲੋਕ ਦੂਸਰੇ ਧਰਮ ਦੇ ਖਿਲਾਫ ਉਲ-ਜਲੂਲ ਬਕਵਾਸ ਕਰਦੇ ਹਨ। ਜਿਨ੍ਹਾਂ ਨੂੰ ਪਹਿਲਾਂ ਕਾਫੀ ਮੌਕੇ ਦਿੱਤੇ ਜਾ ਚੁੱਕੇ ਹਨ। ਆਉਣ ਵਾਲੇ ਸਮੇਂ ਵਿੱਚ ਅਜਿਹੇ ਮਾੜੇ ਅਨਸਰ ਫਿਰ ਵੀ ਬਾਜ਼ ਨਾ ਆਏ ਤਾਂ ਉਹ ਆਪਣਾ ਪੜ੍ਹਿਆ ਆਪੇ ਹੀ ਵਿਚਾਰ ਲੈਣ, ਫੈਡਰੇਸ਼ਨ ਉਨ੍ਹਾਂ ਨੂੰ ਕਿਸੇ ਵੀ ਹਾਲਤ ਵਿੱਚ ਨਹੀਂ ਬਖਸ਼ੇਗੀ। ਕਿਉਂਕਿ ਇਹਨਾਂ ਦੀ ਬਿਆਨਬਾਜ਼ੀ ਦੇ ਨਾਲ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਕਾਫੀ ਠੇਸ ਲੱਗਦੀ ਹੈ। ਅਜਿਹੀਆਂ ਹਰਕਤਾਂ ਦੇ ਨਾਲ ਪੰਜਾਬ ਦਾ ਮਾਹੌਲ ਖਰਾਬ ਹੋ ਸਕਦਾ ਹੈ ਜਿਸ ਦੇ ਚਲਦਿਆਂ ਸਰਕਾਰਾਂ ਅਤੇ ਪ੍ਰਸ਼ਾਸ਼ਨ ਨੂੰ ਧਿਆਨ ਦੇਣ ਦੀ ਜ਼ਰੂਰਤ ਹੈ।

    ਢੋਟ ਨੇ ਕਿਹਾ ਕਿ ਫੈਡਰੇਸ਼ਨ ਵੱਲੋਂ ਕਾਰਵਾਈ ਸਬੰਧੀ ਲਿਖਤ ਪੱਤਰ ਦੇਣ ਦੇ 24 ਘੰਟੇ ਦੇ ਅੰਦਰ ਅੰਦਰ ਪ੍ਰਸ਼ਾਸ਼ਨ ਵੱਲੋਂ ਭੜਕਾਉ ਬਿਆਨਬਾਜੀ ਕਰਨ ਵਾਲਿਆਂ ਤੇ ਖਿਲਾਫ ਕਾਰਵਾਈ ਕਰਦਿਆਂ ਉਹਨਾਂ ਨੂੰ ਜੇਲ੍ਹ ਅੰਦਰ ਸੁੱਟਣ ਤੇ ਫੈਡਰੇਸ਼ਨ ਪ੍ਰਸ਼ਾਸ਼ਨ ਦਾ ਧੰਨਵਾਦ ਕਰਦੀ ਹੈ। ਇਸ ਮੌਕੇ ਤੇ ਗਗਨਦੀਪ ਸਿੰਘ,ਲਖਬੀਰ ਸਿੰਘ ਸੇਖੋਂ, ਯੁਵਰਾਜ ਸਿੰਘ ਚੌਹਾਨ, ਸਿਮਰਨਜੀਤ ਸਿੰਘ ਭੁੱਲਰ, ਜਗਪ੍ਰੀਤ ਸਿੰਘ ਮੱਨੀ ,ਜਗਜੀਤ ਸਿੰਘ ਖਾਲਸਾ, ਗੁਰਮੁੱਖ ਸਿੰਘ ਮੋਹਨਭੱਡਾਰੀਆ ,ਬਲਵਿੰਦਰ ਸਿੰਘ ਰਾਜੋਕੇ, ਮਨਜੀਤ ਸਿੰਘ ਜੌੜਾ ਫਾਟਕ,ਸਤਿੰਦਰਪਾਲ ਸਿੰਘ ਜੋਨੀ,ਸਰਬਜੀਤ ਸਿੰਘ ਸ਼ੱਬਾ, ਸਤਨਾਮ ਸਿੰਘ ਭਾਟੀਆ ਕਰਨਦੀਪ ਸਿੰਘ ਸੰਧੂ ਤੋਂ ਇਲਾਵਾ ਕਈ ਫੈਡਰੇਸ਼ਨ ਦੇ ਆਗੂ ਅਤੇ ਮੈਂਬਰ ਮੌਜੂਦ ਸਨ।

    MORE ARTICLS

    - Advertisment -spot_img

    ਸਿਆਸਤ

    ਕਾਰੋਬਾਰ

    spot_img