More

    ਫੀਫਾ ਵਰਲਡ ਕੱਪ : ਬੈਲਜੀਅਮ ਦੀ ਹਾਰ ਤੋਂ ਬਾਅਦ ਗੁੱਸੇ ਚ ਆਏ ਲੋਕਾਂ ਨੇ ਕਾਰਾਂ ਤੇ ਸਕੂਟਰਾਂ ਨੂੰ ਲਾਈ ਅੱਗ

    ਬਰੱਸਲਜ਼, 28 ਨਵੰਬਰ (ਬੁਲੰਦ ਅਵਾਜ਼ ਬਿਊਰੋ) -ਕਤਰ ’ਚ ਚੱਲ ਰਹੇ ਫੀਫਾ ਵਿਸ਼ਵ ਕੱਪ ਦੇ ਮੈਚ ’ਚ ਐਤਵਾਰ ਨੂੰ ਬੈਲਜੀਅਮ ’ਤੇ ਮੋਰੱਕੋ ਦੀ ਜਿੱਤ ਤੋਂ ਬਾਅਦ ਹਿੰਸਾ ਭੜਕ ਗਈ। ਇਸ ਤੋਂ ਬਾਅਦ ਬੈਲਜੀਅਮ ਪੁਲਿਸ ਨੇ ਇੱਕ ਦਰਜਨ ਲੋਕਾਂ ਨੂੰ ਹਿਰਾਸਤ ਵਿੱਚ ਲੈ ਲਿਆ ਅਤੇ ਇੱਕ ਨੂੰ ਗ੍ਰਿਫਤਾਰ ਕਰ ਲਿਆ। ਇਸ ਦੇ ਨਾਲ ਹੀ ਪ੍ਰਦਰਸ਼ਨਕਾਰੀਆਂ ਨੇ ਬ੍ਰੱਸਲਜ਼ ’ਚ ਇਕ ਕਾਰ ਅਤੇ ਕੁਝ ਇਲੈਕਟ੍ਰਿਕ ਸਕੂਟਰਾਂ ਨੂੰ ਅੱਗ ਲਗਾ ਦਿੱਤੀ। ਬੈਲਜੀਅਮ ਦੀ ਰਾਜਧਾਨੀ ਬ੍ਰੱਸਲਜ਼ ’ਚ ਕਈ ਥਾਵਾਂ ’ਤੇ ਦੰਗੇ ਹੋਏ। ਹਿੰਸਾ ਵਿੱਚ ਸ਼ਾਮਲ ਕਈ ਫੁੱਟਬਾਲ ਪ੍ਰਸ਼ੰਸਕਾਂ ਨੇ ਮੋਰੱਕੋ ਦੇ ਝੰਡੇ ਚੁੱਕੇ ਹੋਏ ਸਨ। ਇਸ ਦੇ ਨਾਲ ਹੀ ਲੋਕਾਂ ਨੂੰ ਕਾਬੂ ਕਰਨ ਲਈ ਪੁਲਿਸ ਨੇ ਜਲ ਤੋਪਾਂ ਅਤੇ ਅੱਥਰੂ ਗੈਸ ਦੇ ਗੋਲੇ ਛੱਡੇ। ਬੈਲਜੀਅਮ ਦੀ ਕਰਾਰੀ ਹਾਰ ਤੋਂ ਬਾਅਦ, ਪ੍ਰਸ਼ੰਸਕਾਂ ਨੇ ਭੰਨਤੋੜ ਕੀਤੀ ਅਤੇ ਹੰਗਾਮਾ ਕੀਤਾ। ਹੰਗਾਮੇ ਤੋਂ ਬਾਅਦ ਪੁਲਿਸ ਨੂੰ ਕਈ ਇਲਾਕਿਆਂ ਵਿਚ ਸਖ਼ਤ ਨਾਕਾਬੰਦੀ ਕਰਨੀ ਪਈ ਅਤੇ ਹਿੰਸਕ ਹੋ ਗਏ ਲੋਕਾਂ ਨੂੰ ਖਿੰਡਾਉਣ ਲਈ ਅੱਥਰੂ ਗੈਸ ਅਤੇ ਪਾਣੀ ਦੀਆਂ ਤੋਪਾਂ ਦੀ ਵਰਤੋਂ ਕੀਤੀ। ਮੋਰੋਕੋ ਦੇ ਖਿਲਾਫ ਅਚਾਨਕ ਮਿਲੀ ਹਾਰ ਤੋਂ ਗੁੱਸੇ ’ਚ ਆਏ ਲੋਕਾਂ ਨੇ ਅੱਗ ਲਗਾ ਦਿੱਤੀ ਅਤੇ ਕਾਰਾਂ ’ਤੇ ਪੱਥਰ ਸੁੱਟੇ। ਅਜੇ ਤੱਕ ਇਹ ਪਤਾ ਨਹੀਂ ਲੱਗ ਸਕਿਆ ਹੈ ਕਿ ਪੁਲਿਸ ਨੇ ਕਿੰਨੇ ਲੋਕਾਂ ਨੂੰ ਹਿਰਾਸਤ ਵਿੱਚ ਲਿਆ ਹੈ। ਦਰਅਸਲ ਮੋਰੱਕੋ ਮੂਲ ਦੇ ਕੁਝ ਸਮਰਥਕਾਂ ਨੇ ਉਨ੍ਹਾਂ ਦੀ ਜਿੱਤ ਦਾ ਜਸ਼ਨ ਮਨਾਉਣਾ ਸ਼ੁਰੂ ਕਰ ਦਿੱਤਾ, ਜਿਸ ਤੋਂ ਬਾਅਦ ਹਿੰਸਾ ਭੜਕ ਗਈ। ਮੋਰੱਕੋ ਦੀ ਟੀਮ ਨੇ ਬੈਲਜੀਅਮ ਨੂੰ ਹਰਾ ਕੇ ਇਸ ਵਿਸ਼ਵ ਕੱਪ ਦਾ ਤੀਜਾ ਵੱਡਾ ਉਲਟ ਫੇਰ ਕੀਤਾ।

    MORE ARTICLS

    - Advertisment -spot_img

    ਸਿਆਸਤ

    ਕਾਰੋਬਾਰ

    spot_img