More

    ਫਿਰੋਜ਼ਪੁਰ ਤੋ ਮੈਂਬਰ ਪਾਰਲੀਮੈਂਟ ਸਵ: ਜੋਰਾ ਸਿੰਘ ਮਾਨ ਦੇ ਪੁਰਾਣੇ ਸਾਥੀ ਨੰਬਰਦਾਰ ਨਿਰੰਜਨ ਸਿੰਘ ਗਜਨੀ ਵਾਲਾ ਸੈਂਕੜੇ ਸਾਥੀਆ ਸਮੇਤ ਫਿਰ ਅਕਾਲੀ ਦਲ ਵਿੱਚ ਹੋਏ ਸ਼ਾਮਿਲ 

    ਗੁਰੂਹਰਸਹਾਏ ਹਲਕੇ ਵਿੱਚ ਕਾਂਗਰਸ ਨੂੰ ਲੱਗ ਰਹੇ ਆ ਵੱਡੇ ਵੱਡੇ ਝਟਕੇ
    ਮਮਦੋਟ, 29 ਦਸੰਬਰ (ਲਛਮਣ ਸਿੰਘ ਸੰਧੂ) – ਹਲਕਾ ਗੁਰੂਹਰਸਹਾਏ ਤੋ ਸ਼੍ਰੋਮਣੀ ਅਕਾਲੀ ਦਲ ਬਾਦਲ ਪਾਰਟੀ ਨੂੰ ਉਸ ਸਮੇਂ ਬਹੁਤ ਵੱਡੀ ਕਾਮਯਾਬੀ ਮਿਲੀ ਜਦੋਂ ਸਵਰਗਵਾਸੀ ਮਰਹੂਮ ਸਰਦਾਰ ਜੋਰਾ ਸਿੰਘ ਮਾਨ ਦੇ ਬਹੁਤ ਨੇੜਲੇ ਸਾਥੀ ਨੰਬਰਦਾਰ ਨਿਰੰਜਨ ਸਿੰਘ ਪਿੰਡ ਗਜਣੀ ਵਾਲਾ ,ਸਰਪੰਚ ਮਲਕੀਤ ਸਿੰਘ ਸਿੱਧੂ ਮੌਜੂਦਾ ਸਰਪੰਚ ਝੰਡੀਆ ਵਾਲੇ ਝੁੱਗੇ (ਗਜਨੀ ਵਾਲਾ) ਸਲਵਿੰਦਰ ਸਿੰਘ ਬਲਾਕ ਸੰਮਤੀ ਮੈਂਬਰ ਆਪਣੇ ਸੈਂਕੜੇ ਸਾਥੀਆ ਸਮੇਤ ਸਰਦਾਰ ਵਰਦੇਵ ਸਿੰਘ ਨੋਨੀ ਮਾਨ ਦੀ ਅਗਵਾਈ ਵਿੱਚ ਸ੍ਰੋਮਣੀ ਅਕਾਲੀ ਦਲ ਵਿੱਚ ਸ਼ਾਮਿਲ ਹੋਏ ਜਿਸ ਨਾਲ ਗੁਰੂਹਰਸਹਾਏ ਤੋ ਚੋਣ ਲੜ ਰਹੇ ਵਰਦੇਵ ਸਿੰਘ ਮਾਨ ਨੂੰ ਬਹੁਤ ਵੱਡਾ ਹੁੰਗਾਰਾ ਮਿਲਿਆ ਹੈ ਕਿਉਂਕਿ ਨੰਬਰਦਾਰ ਨਿਰੰਜਨ ਸਿੰਘ ਪੂਰੇ ਗੁਰੂਹਰਸਹਾਏ ਹਲਕੇ ਵਿੱਚ ਚੰਗੀ ਜਾਣ ਪਹਿਚਾਣ ਰੱਖਦੇ ਹਨ ਤੇ ਉਹਨਾ ਦੀ ਪੂਰੇ ਬਾਰਡਰ ਪੱਟੀ ਤੇ ਚੰਗੀ ਵੋਟ ਬੈਂਕ ਹੈ ਤੇ ਫਿਰੋਜ਼ਪੁਰ ਤੋ ਸਾਂਸਦ ਰਹੇ ਮਰਹੂਮ ਮੈਂਬਰ ਪਾਰਲੀਮੈਂਟ ਜੋਰਾ ਸਿੰਘ ਮਾਨ ਦੇ ਨੇੜਲੇ ਸਾਥੀਆ ਵਿੱਚੋ ਸਨ ਪਰ ਪਿੱਛਲੇ ਸਮੇ ਵਿੱਚ ਉਹ ਕਾਂਗਰਸ ਵਿੱਚ ਸ਼ਾਮਿਲ ਹੋ ਗਏ ਸਨ ਪਰ ਗੁਰੂਹਰਸਹਾਏ ਇਲਾਕੇ ਵਿੱਚ ਵਰਦੇਵ ਸਿੰਘ ਮਾਨ ਦੇ ਪਿੱਛਲੇ ਪੰਜ ਸਾਲ ਹਰ ਇੱਕ ਦੇ ਦੁੱਖ ਸੁੱਖ ਵਿੱਚ ਸ਼ਰੀਕ ਹੋਣ ਤੇ ਅਤੇ ਕੀਤੇ ਕੰਮਾ ਤੋ ਪ੍ਰਭਾਵਿਤ ਹੋ ਕਿ ਤੇ ਕੈਸ਼ ਮਾਨ ਦੀ ਪ੍ਰੇਰਣਾ ਸਦਕਾc ਅੱਜ ਫਿਰ ਸ੍ਰੋਮਣੀ ਅਕਾਲੀ ਦਲ ਵਿੱਚ ਸ਼ਾਮਿਲ ਹੋ ਗਏ ਹਨ ਇਸ ਮੌਕੇ ਸ਼ਾਮਲ ਹੋਣ ਵਾਲਿਆ ਵਿੱਚ ਸਰਪੰਚ ਮਲਕੀਤ ਸਿੰਘ ਸਿੱਧੂ,ਮੈਂਬਰ ਬਲਾਕ ਸੰਮਤੀ ਸਲਵਿੰਦਰ ਸਿੰਘ,ਬਾਜ ਸਿੰਘ, ਵਜੀਰ ਸਿੰਘ, ਸਰਵਰਨ ਸਿੰਘ ਸਿੱਧੂ, ਅਸ਼ੋਕ ਸਿੰਘ, ਪ੍ਰੇਮ ਸਿੰਘ, ਬਲਜੀਤ ਸਿੰਘ, ਸੁਖਦੇਵ ਸਿੰਘ, ਚਨਾ ਸਿੰਘ, ਚਰਨਜੀਤ ਸਿੰਘ, ਮੰਗਲ ਸਿੰਘ, ਜਗੀਰ ਸਿੰਘ, ਕਰਨੈਲ ਸਿੰਘ ਮੈਂਬਰ, ਮਹਿੰਦਰ ਸਿੰਘ, ਜੈਬਾ ਸਿੰਘ, ਹਰਮੇਸ਼ ਸਿੰਘ, ਪਰਮਜੀਤ ਸਿੰਘ, ਜਗਤਾਰ ਸਿੰਘ ਮੈਂਬਰ, ਤਰਸੇਮ ਸਿੰਘ ਮੈਂਬਰ, ਬਲਵੀਰ ਸਿੰਘ, ਮੰਗਲ ਸਿੰਘ, ਸਵਰਨ ਸਿੰਘ ਸਿੱਧੂ, ਗੁਰਦੇਵ ਸਿੰਘ, ਸ਼ਰਮਾ ਸਿੰਘ ਮੈਂਬਰ, ਬਲਦੇਵ ਸਿੰਘ, ਸੁਖਵਿੰਦਰ ਸਿੰਘ, ਬਲਵਿੰਦਰ ਸਿੰਘ, ਜਸਵਿੰਦਰ ਸਿੰਘ, ਜੱਜ ਸਿੰਘ, ਰਾਜ ਸਿੰਘ, ਹਰਬੰਸ ਸਿੰਘ, ਰਤਨ ਸਿੰਘ, ਨਿਸ਼ਾਨ ਸਿੰਘ, ਅਤੇ ਜਗਵਿੰਦਰ ਸਿੰਘ ਵੀ ਹਾਜ਼ਰ ਹੋਏ।

    MORE ARTICLS

    - Advertisment -spot_img

    ਸਿਆਸਤ

    ਕਾਰੋਬਾਰ

    spot_img