More

    ਫਾਸਟ ਫਰੈਂਡ ਪ੍ਰੋਡਕਸ਼ਨ ਵੱਲੋਂ ਰਿਲੀਜ ਕੀਤੀ ‘ਆਨਲਾਈਨ ਲੁਟੇਰੇ’ ਸੋਸ਼ਲ ਕਲਿੱਪ ਖੂਬ ਧਿਆਨ ਖਿੱਚ ਰਹੀ ਹੈ ਦਰਸ਼ਕਾਂ ਦਾ

    ਚੰਡੀਗੜ, 14 ਮਈ (ਪ੍ਰੀਤਮ ਲੁਧਿਆਣਵੀ) – ਫਾਸਟ ਫਰੈਂਡ ਪ੍ਰੋਡਕਸ਼ਨ ਵੱਲੋਂ ਆਪਣੀ ਪਹਿਲੀ ਸੋਸ਼ਲ ਕਲਿੱਪ ‘ਆਨਲਾਈਨ ਲੁਟੇਰੇ’ ਭਾਗ ਇੱਕ ਪਿਛਲੇ ਦਿਨੀਂ ਯੂ-ਟਿਊਬ ਚੈਨਲ ’ਤੇ ਰਿਲੀਜ ਕੀਤੀ ਗਈ, ਜਿਹੜੀ ਕਿ ਸੋਸ਼ਲ ਨੈੱਟਵਰਕ ’ਤੇ ਹੋ ਰਹੀਆਂ ਠੱਗੀਆਂ ਨੂੰ ਉਜਾਗਰ ਕਰਦੀ ਹੈ। ਕਈ ਭੋਲੇ-ਭਾਲੇ ਲੋਕ ਆਨਲਾਈਨ ਲੁਟੇਰਿਆਂ ਦੇ ਚੱਕਰ ਵਿੱਚ ਫਸ ਜਾਂਦੇ ਹਨ ਤੇ ਤਰਾਂ ਤਰਾਂ ਦੀਆਂ ਪਰੇਸ਼ਾਨੀਆਂ ਦਾ ਸਾਹਮਣਾ ਕਰਦੇ ਹਨ। ਕਿਵੇਂ ਇਹ ਲੁਟੇਰੇ ਫੇਸਬੁੱਕ ਤੇ ਵਟਸਪ ਰਾਹੀਂ ਲੋਕਾਂ ਨੂੰ ਲੁੱਟਦੇ ਹਨ, ਇਸ ਨੂੰ ਪ੍ਰਵਾਸੀ ਨਾਮਵਰ ਕਹਾਣੀਕਾਰ ਤੇ ਗੀਤਕਾਰ ਸੁਰਿੰਦਰ ਜੱਕੋਪੁਰੀ ਨੇ ਛੋਟੀਆਂ ਛੋਟੀਆਂ ਕਹਾਣੀਆਂ ਦੇ ਰੂਪ ਵਿਚ ਲਿਖ ਕੇ ਲੁਟੇਰਿਆਂ ਦਾ ਖੁੱਲ ਕੇ ਪਰਦਾਫਾਸ਼ ਕਰਨ ਦਾ ਸਫ਼ਲ ਯਤਨ ਕੀਤਾ ਹੈ। ਅਮਿਤ ਧਾਰਸੂਲ ਦੀ ਡਾਇਰੈਕਸ਼ਨ ਵਿੱਚ ਬਣੀ ਇਹ ਵੀਡੀਓ ਕਲਿੱਪ ਦਰਸ਼ਕਾਂ ਵੱਲੋਂ ਬੇਹੱਦ ਪਸੰਦ ਕੀਤੀ ਤੇ ਸਲਾਹੀ ਜਾ ਰਹੀ ਹੈ।

    ਸੁਰਿੰਦਰ ਜੱਕੋਪੁਰੀ ਨੇ ਫੋਨ ਤੇ ਗੱਲਬਾਤ ਕਰਦਿਆਂ ਦੱਸਿਆ ਕਿ ਫਾਸਟ ਫਰੈਂਡ ਟੀਮ ਭਾਵੇਂ ਅਜੇ ਨਵੀਂ ਹੈ ਪਰ ਹੌਲੀ ਹੌਲੀ ਕਾਮਯਾਬੀਆਂ ਦੇ ਰਾਹ ’ਤੇ ਪੈ ਜਾਵੇਗੀ। ਹਰਿਆਣਾ ਸਟੇਟ ਦੇ ਪਿੰਡ ਧਾਰਸੂਲ ਦੇ ਨੌਜਵਾਨਾਂ ਨੇ ਸਮਾਜਿਕ ਸੁਨੇਹੇ ਦੇਣ ਲਈ ਫਾਸਟ ਫਰੈਂਡ ਪ੍ਰੋਡਕਸ਼ਨ ਸੁਰੂ ਕੀਤੀ ਹੈ। ਫਾਸਟ ਫਰੈਂਡ ਪ੍ਰੋਡਕਸ਼ਨ ਦੀ ਇਸ ਪਹਿਲੀ ਪੇਸ਼ਕਸ਼ ਵਿੱਚ ਅਮਿਤ ਧਾਰਸੂਲ, ਜੇ ਸੀ ਧਾਰਸੂਲ, ਆਕਾਸ਼ ਸ਼ਰਮਾ ਤੇ ਅਜੇ ਭਾਰਦਵਾਜ ਨੇ ਕੰਮ ਕੀਤਾ ਹੈ। ਇਸ ਵਿਚ ਡੀ ਓ ਪੀ ਦੀ ਭੂਮਿਕਾ ਸਤਵੀਰ ਠਾਕੁਰ ਸੁਮਿਤ ਮੰਦਰ ਤੇ ਐਡੀਟਰ ਅਮਿਤ ਧਾਰਸੂਲ ਨੇ ਬਾਖੂਬੀ ਨਿਭਾਈ ਹੈ। ਕਹਾਣੀਕਾਰ ਸ੍ਰੀ ਸੁਰਿੰਦਰ ਜੱਕੋਪੁਰੀ ਨੇ ਦੱਸਿਆ ਕਿ ਆਨਲਾਈਨ ਲੁਟੇਰੇ ਦਾ ਅਗਲਾ ਭਾਗ ਵੀ ਫਾਸਟ ਫਰੈਂਡ ਪ੍ਰੋਡਕਸ਼ਨ ਵੱਲੋਂ ਤਿਆਰ ਕਰ ਲਿਆ ਗਿਆ ਹੈ, ਜਿਸ ਨੂੰ ਬਹੁਤ ਜਲਦ ਹੀ ਫਾਸਟ ਫਰੈਂਡ ਪ੍ਰੋਡੈਕਸ਼ਨ ਦੇ ਯੂ-ਟਿਊਬ ਚੈਨਲ ’ਤੇ ਰਿਲੀਜ ਕੀਤਾ ਜਾਵੇਗਾ। ਪੂਰੀ ਟੀਮ ਨੂੰ ਆਸ ਹੈ ਕਿ ਪਹਿਲੇ ਭਾਗ ਵਾਂਗ ਦੂਸਰੇ ਭਾਗ ਨੂੰ ਵੀ ਯੂ-ਟਿਊਬ ਚੈਨਲ ਤੇ ਪਿਆਰ ਮਿਲੇਗਾ। ਇਸ ਸੁਭਾਗੇ ਅਵਸਰ ’ਤੇ ਸੁਰਿੰਦਰ ਜੱਕੋਪੁਰੀ ਨੇ ਧਾਰਸੂਲ ਪਿੰਡ ਦੇ ਸਮੁੱਚੇ ਵਾਸੀਆਂ ਦਾ ਧੰਨਵਾਦ ਕੀਤਾ ਤੇ ਫਾਸਟ ਫਰੈਂਡ ਟੀਮ ਨੂੰ ਸ਼ੁਭਕਾਮਨਾਵਾਂ ਦਿੱਤੀਆਂ।

    MORE ARTICLS

    - Advertisment -spot_img

    ਸਿਆਸਤ

    ਕਾਰੋਬਾਰ

    spot_img