More

    ਫਾਈਜ਼ਰ ਦਾ ਦੂਸਰਾ ਟੀਕਾ ਲਵਾਉਣ ਉਪਰੰਤ 13 ਸਾਲਾ ਲੜਕੇ ਦੀ ਮੌਤ

    ਸੈਕਰਾਮੈਂਟੋ, 6 ਜੁਲਾਈ (ਬੁਲੰਦ ਆਵਾਜ ਬਿਊਰੋ) – ਮਿਸ਼ੀਗਨ ਦੇ ਇਕ 13 ਸਾਲਾ ਲੜਕੇ ਦੀ ਕੋਵਿਡ-19 ਦੀ ਫਾਈਜ਼ਰ ਵੈਕਸੀਨ ਦਾ ਦੂਸਰਾ ਟੀਕਾ ਲਵਾਉਣ ਤੋਂ ਤਿੰਨ ਦਿਨਾਂ ਬਾਅਦ ਹੋਈ ਮੌਤ ਦੀ ਜਾਂਚ ‘ਡਸੀਜ਼ ਫਾਰ ਕੰਟਰੋਲ ਐਂਡ ਪ੍ਰੀਵੈਨਸ਼ਨ ਸੈਂਟਰ’ (ਸੀ ਡੀ ਸੀ) ਕਰ ਰਿਹਾ ਹੈ। ਇਸ ਲੰਬੇ ਉੱਚੇ ਰਿਸ਼ਟ ਪੁਸ਼ਟ ਲੜਕੇ ਦੀ ਮੌਤ ਸੁੱਤਿਆਂ ਪਿਆਂ ਹੀ ਹੋ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਲੜਕੇ ਦਾ ਪੋਸਟ ਮਾਰਟਮ ਕੀਤਾ ਗਿਆ ਹੈ ਤੇ ਮੌਤ ਬਾਰੇ ਰਿਪੋਰਟ ਰਾਜ ਦੇ ਸਿਹਤ ਵਿਭਾਗ ਤੇ ਸੀ ਡੀ ਸੀ ਨੂੰ ਭੇਜ ਦਿੱਤੀ ਗਈ ਹੈ। ਸਾਗੀਨਾਅ ਕਾਊਂਟੀ ਦੇ ਸਿਹਤ ਵਿਭਾਗ ਦੇ ਮੈਡੀਕਲ ਡਾਇਰੈਕਟਰ ਡਾ ਡੇਲੀਸੀਆ ਤੇ ਸਿਹਤ ਅਧਿਕਾਰੀ ਕ੍ਰਿਟੀਨਾ ਹੈਰਿੰਗਟਨ ਨੇ ਇਕ ਸਾਂਝੇ ਬਿਆਨ ਵਿਚ ਕਿਹਾ ਹੈ ਕਿ ਲੜਕੇ ਦੀ ਮੌਤ ਤੇ ਵੈਕਸੀਨ ਵਿਚਾਲੇ ਕੋਈ ਪ੍ਰਸਪਰ ਸਬੰਧ ਹੋਣ ਬਾਰੇ ਜਾਂਚ ਕੀਤੀ ਜਾ ਰਹੀ ਹੈ। ਇਹ ਮਾਮਲਾ ਹੁਣ ਸੰਘੀ ਪੱਧਰ ਉਪਰ ਸੀ ਡੀ ਸੀ ਦੇ ਸਪੁਰਦ ਕਰ ਦਿੱਤਾ ਗਿਆ ਹੈ। ਮ੍ਰਿਤਕ ਲੜਕੇ ਦੀ ਪਛਾਣ ਜੈਕੋਬ ਕਲੀਨਿਕ ਵਜੋਂ ਹੋਈ ਹੈ ਤੇ ਉਸ ਨੇ ਹਾਲ ਹੀ ਵਿਚ 8 ਵੀਂ ਕਲਾਸ ਮੁਕੰਮਲ ਕੀਤੀ ਸੀ। ਉਸ ਦੀ ਚਾਚੀ ਟੈਮੀ ਬੁਰੇਜਸ ਨੇ ਦਸਿਆ ਕਿ ਜੈਕੋਬ ਨੇ ਵਾਲਗਰੀਨ ਸਟੋਰ ਵਿਖੇ ਫਾਈਜ਼ਰ ਦਾ ਦੂਸਰਾ ਟੀਕਾ ਲਵਾਇਆ ਸੀ। ਇਸੇ ਦੌਰਾਨ ਸਿਹਤ ਵਿਭਾਗ ਨੇ ਪਰਿਵਾਰਾਂ ਨੂੰ ਕਿਹਾ ਹੈ ਕਿ ਉਹ ਵੈਕਸੀਨੇਸ਼ਨ ਦੇ ਜੋਖਮ ਤੇ ਫਾਇਦੇ ਬਾਰੇ ਆਪਣੇ ਡਾਕਟਰ ਨਾਲ ਖੁਲ ਕੇ ਗੱਲ ਕਰਨ ਕਿਉਂਕਿ ਕੋਵਿਡ-19 ਤੋਂ ਬਚਾਅ ਲਈ ਵੈਕਸੀਨੇਸ਼ਨ ਹੀ ਇਕੋ ਇਕ ਹੱਲ ਹੈ। ਹਰ ਅਮਰੀਕੀ ਨੂੰ ਕੋਵਿਡ ਟੀਕਾ ਲਵਾਉਣ ਲਈ ਅੱਗੇ ਆਉਣ ਚਾਹੀਦਾ ਹੈ।

    MORE ARTICLS

    - Advertisment -spot_img

    ਸਿਆਸਤ

    ਕਾਰੋਬਾਰ

    spot_img