More

    ਫਲੋਰਿਡਾ ਦੀ ਅਪੀਲ ਕੋਰਟ ਨੇ ਮਾਸਕ ਬਾਰੇ ਗਵਰਨਰ ਦੇ ਫੈਸਲੇ ਦੀ ਕੀਤੀ ਪੁਸ਼ਟੀ

    ਸੈਕਰਾਮੈਂਟੋ, 13 ਸਤੰਬਰ (ਬੁਲੰਦ ਆਵਾਜ ਬਿਊਰੋ) – ਫਲੋਰਿਡਾ ਦੀ ਅਪੀਲ ਕੋਰਟ ਨੇ ਗਵਰਨਰ ਰੋਨ ਡੀ ਸੇਨਟਿਸ ਦੇ ਉਸ ਆਦੇਸ਼ ਨੂੰ ਉਚਿੱਤ ਠਹਿਰਾਇਆ ਹੈ ਜਿਸ ਤਹਿਤ ਗਵਰਨਰ ਨੇ ਸਕੂਲਾਂ ਵਿਚ ਮਾਸਕ ਲਾਜ਼ਮੀ ਪਾਉਣ ਉਪਰ ਪਾਬੰਦੀ ਲਾ ਦਿੱਤੀ ਸੀ। ਇਕ ਅਦਾਲਤ ਦੇ ਉਸ ਨਿਰਨੇ ਨੂੰ ਅਪੀਲ ਕੋਰਟ ਵਿਚ ਚੁਣੌਤੀ ਦਿੱਤੀ ਗਈ ਸੀ ਜਿਸ ਵਿਚ ਕਿਹਾ ਗਿਆ ਸੀ ਕਿ ਸਟੇਟ ਜਬਰਨ ਮਾਸਕ ਪਾਬੰਦੀ ਲਾਗੂ ਕਰਨੀ ਬੰਦ ਕਰੇ। ਗਵਰਨਰ ਨੇ ਇਸ ਸਾਲ ਜੁਲਾਈ ਵਿਚ ਇਕ ਆਦੇਸ਼ ਜਾਰੀ ਕਰਕੇ ਫਲੋਰਿਡਾ ਦੇ ਸਿੱਖਿਆ ਵਿਭਾਗ ਤੇ ਸਿਹਤ ਵਿਭਾਗ ਨੂੰ ਕਿਹਾ ਸੀ ਕਿ ਹੰਗਾਮੀ ਨਿਯਮ ਜਾਰੀ ਕੀਤਾ ਜਾਵੇਗਾ ਜਿਸ ਤਹਿਤ ਮਾਸਕ ਪਾਉਣ ਜਾਂ ਨਾ ਪਾਉਣ ਦਾ ਨਿਰਨਾ ਬੱਚਿਆਂ ਦੇ ਮਾਪਿਆਂ ਉਪਰ ਛੱਡ ਦਿੱਤਾ ਜਾਵੇ। ਹੁਣ ਇਹ ਮਾਮਲਾ ਸਟੇਟ ਤੇ ਕੁਝ ਸਥਾਨਕ ਸਕੂਲ ਡਿਸਟ੍ਰਿਕਟਸ ਵਿਚਾਲੇ ਇਜ਼ਤ ਦਾ ਸਵਾਲ ਬਣ ਗਿਆ ਹੈ। ਇਹ ਸਕੂਲ ਚਹੁੰਦੇ ਹਨ ਕਿ ਕੋਵਿਡ ਤੋਂ ਬਚਣ ਲਈ ਬੱਚਿਆਂ ਲਈ ਮਾਸਕ ਪਾਉਣਾ ਲਾਜ਼ਮੀ ਹੈ।

    MORE ARTICLS

    - Advertisment -spot_img

    ਸਿਆਸਤ

    ਕਾਰੋਬਾਰ

    spot_img