More

    ਪੰਜਾਬ ਭਰ ‘ਚ ਸਰਗੀ ਅਤੇ ਇਫਤਾਰ ਦੇ ਸਮੇਂ ਪਾਵਰ ਕੱਟ ਨਾ ਲਾਏ ਜਾਣ : ਸ਼ਾਹੀ ਇਮਾਮ ਪੰਜਾਬ

    ਲੁਧਿਆਣਾ ਜਾਮਾ ਮਸਜਿਦ ਵੱਲੋਂ ਡਿਪਟੀ ਕਮਿਸ਼ਨਰ, ਨਿਗਮ ਕਮਿਸ਼ਨਰ ਅਤੇ ਪੁਲਿਸ ਕਮਿਸ਼ਨਰ ਨੂੰ ਮੰਗ ਪੱਤਰ

    ਲੁਧਿਆਣਾ, 21 ਮਾਰਚ (ਹਰਮਿੰਦਰ ਮੱਕੜ) – 23 ਮਾਰਚ ਤੋਂ ਰਮਜਾਨ ਦਾ ਪਵਿੱਤਰ ਮਹੀਨਾ ਸ਼ੁਰੂ ਹੋਣ ‘ਤੇ ਮੁਸਲਮਾਨਾਂ ਵਿਚ ਭਾਰੀ ਉਤਸ਼ਾਹ ਹੈ ਅਤੇ ਮੁਸਲਿਮ ਭਾਈਚਾਰੇ ਵਲੋਂ ਇਸ ਲਈ ਸਾਰੀਆਂ ਤਿਆਰੀਆਂ ਮੁਕੰਮਲ ਕਰ ਲੀਤੀਆਂ ਗਈਆਂ ਹਨ ਕਿਉਂਕਿ ਰਮਜਾਨ ਦਾ ਮਹੀਨਾ ਮੁਸਲਮਾਨਾਂ ਲਈ ਬੜੀਆਂ ਰਹਿਮਤਾਂ ਵਾਲਾ ਹੁੰਦਾ ਹੈ| ਇਸ ਸੰਬੰਧ ‘ਚ ਅੱਜ ਇਤਿਹਾਸਿਕ ਜਾਮਾ ਮਸਜਿਦ ਦੇ ਪ੍ਰਧਾਨ ਮੁਹੰਮਦ ਮੁਸਤਕੀਮ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸ਼ਾਹੀ ਇਮਾਮ ਪੰਜਾਬ ਮੌਲਾਨਾ ਮੁਹੰਮਦ ਉਸਮਾਨ ਰਹਿਮਾਨੀ ਲੁਧਿਆਣਵੀ ਨੇ ਜਾਮਾ ਮਸਜਿਦ ਵੱਲੋਂ ਨਗਰ ਨਿਗਮ ਲੁਧਿਆਣਾ ਦੀ ਕਮਿਸ਼ਨਰ ਸ਼ੇਨਾ ਅਗਰਵਾਲ ਨੰੂ ਈਮੇਲ ਰਾਹੀਂ ਇੱਕ ਮੰਗ ਪੱਤਰ ਭੇਜ ਕੇ ਮੰਗ ਕੀਤੀ ਕਿ 23 ਮਾਰਚ ਤੋਂ ਸ਼ੁਰੂ ਹੋ ਰਹੇ ਰਮਜਾਨ ਸ਼ਰੀਫ ਦੇ ਮੱਦੇਨਜ਼ਰ ਇਕ ਮਹੀਨੇ ਤੱਕ ਰੋਜ਼ਾਨਾ ਸਵੇਰੇ 3 ਵਜੇ ਤੋਂ ਹੀ ਪਾਣੀ ਦੀ ਸਪਲਾਈ ਸ਼ੁਰੂ ਕਰਨ ਦੇ ਲਈ ਸ਼ਹਿਰ ਦੇ ਸਾਰੇ ਟਿਊਬਵੈਲ ਚਲਾਏ ਜਾਣ ਤਾਂ ਜੋ ਸਵੇਰੇ ਰੋਜ਼ਾ ਰੱਖਣ ਵਾਲਿਆਂ ਨੰੂ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ ਅਤੇ ਸ਼ਹਿਰ ਦੀਆਂ ਸਾਰੀਆਂ ਮਸਜਿਦਾਂ ਦੇ ਬਾਹਰ ਸਫਾਈ ਦੇ ਪ੍ਰਬੰਧ ਵੀ ਕਰਵਾਏ ਜਾਣ|

    ਮੁਹੰਮਦ ਮੁਸਤਕੀਮ ਨੇ ਦੱਸਿਆ ਕਿ ਸ਼ਾਹੀ ਇਮਾਮ ਪੰਜਾਬ ਮੌਲਾਨਾ ਉਸਮਾਨ ਰਹਿਮਾਨੀ ਲੁਧਿਆਣਵੀ ਨੇ ਡਿਪਟੀ ਕਮਿਸ਼ਨਰ ਲੁਧਿਆਣਾ ਸੁਰਭੀ ਮਲਿਕ ਦੇ ਰਾਹੀਂ ਪੰਜਾਬ ਦੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਨੰੂ ਵੀ ਅਪੀਲ ਕੀਤੀ ਹੈ ਕਿ ਪਵਿੱਤਰ ਰਮਜਾਨ ਦੇ ਮਹੀਨੇ ‘ਚ ਪੰਜਾਬ ਭਰ ਵਿਚ ਸਵੇਰੇ ਸਰਗੀ ਦੇ ਸਮੇਂ ਅਤੇ ਸ਼ਾਮ ਨੰੂ ਅਫ਼ਤਾਰੀ ਦੇ ਸਮੇਂ ਬਿਜਲੀ ਕੱਟ ਨਾ ਲਗਾਏ ਜਾਣ|ਜਾਮਾ ਮਸਜਿਦ ਦੇ ਪ੍ਰਧਾਨ ਮੁਹੰਮਦ ਮੁਸਤਕੀਮ ਨੇ ਦੱਸਿਆ ਕਿ ਸ਼ਾਹੀ ਇਮਾਮ ਪੰਜਾਬ ਮੌਲਾਨਾ ਮੁਹੰਮਦ ਉਸਮਾਨ ਰਹਿਮਾਨੀ ਲੁਧਿਆਣਵੀ ਦੇ ਹੁਕਮਾਨੁਸਾਰ ਅੱਜ ਪੁਲਿਸ ਕਮਿਸ਼ਨਰ ਲੁਧਿਆਣਾ ਮਨਦੀਪ ਸਿੰਘ ਸਿੱਧੂ ਨੂੰ ਵੀ ਇੱਕ ਮੰਗ ਪੱਤਰ ਦਿੱਤਾ ਗਿਆ ਅਤੇ ਮੰਗ ਕੀਤੀ ਕਿ ਰਮਜਾਨ ਦੇ ਮੱਦੇਨਜ਼ਰ ਮਹਾਂਨਗਰ ਵਿਚ ਸੁਰੱਖਿਆ ਪ੍ਰਬੰਧਾਂ ਨੂੰ ਪੂਰੀ ਤਰ੍ਹਾਂ ਚੁਸਤ-ਦਰੁਸਤ ਬਣਾਇਆ ਜਾਵੇ ਅਤੇ ਪੀਸੀਆਰ ਦੀ ਗਸ਼ਤ ਵੀ ਮਸਜਿਦਾਂ ਦੇ ਨੇੜੇ ਵਧਾਈ ਜਾਵੇ ਤਾਂ ਜੋ ਸਵੇਰੇ 3 ਵਜੇ ਤੋਂ 6 ਵਜੇ ਤੱਕ ਮਸਜਿਦਾਂ ਨੰੂ ਜਾਣ ਵਾਲੇ ਲੋਕਾਂ ਨੂੰ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਪੇਸ਼ ਨਾ ਆਏ | ਇਸ ‘ਤੇ ਪੁਲਿਸ ਕਮਿਸ਼ਨਰ ਵਲੋਂ ਮੁਹੰਮਦ ਮੁਸਤਕੀਮ ਨੂੰ ਭਰੋਸਾ ਦਿੱਤਾ ਗਿਆ ਕਿ ਰਮਜਾਨ ਉਲ ਮੁਬਾਰਕ ਦੇ ਮਹੀਨੇ ‘ਚ ਕਿਸੇ ਵੀ ਰੋਜਦਾਰ ਨੰੂ ਕਿਸੇ ਤਰ੍ਹਾਂ ਦੀ ਪ੍ਰਸ਼ਾਸਨ ਵਲੋਂ ਪਰੇਸ਼ਾਨੀ ਦਾ ਸਾਹਮਣਾ ਨਹੀਂ ਕਰਨਾ ਪਵੇਗਾ | ਇਸ ਲਈ ਲਿਖਤੀ ਤੌਰ ‘ਤੇ ਸਾਰੇ ਸੰਬੰਧਤ ਪੁਲਿਸ ਅਧਿਕਾਰੀਆਂ ਨੂੰ ਸੂਚਿਤ ਕਰ ਦਿੱਤਾ ਗਿਆ ਹੈ |

    MORE ARTICLS

    - Advertisment -spot_img

    ਸਿਆਸਤ

    ਕਾਰੋਬਾਰ

    spot_img