More

    ਪੰਜਾਬ ਦੀ ਸ਼ਾਲੀਜਾ ਧਾਮੀ ਨੇ ਰਚਿਆ ਇਤਿਹਾਸ, ਲੜਾਕੂ ਕਮਾਂਡ ਸੰਭਾਲਣ ਵਾਲੀ ਬਣੀ ਪਹਿਲੀ ਮਹਿਲਾ ਅਫ਼ਸਰ

    ਨਵੀ ਦਿੱਲੀ, 8 ਮਾਰਚ (ਬੁਲੰਦ ਅਵਾਜ਼ ਬਿਊਰੋ) – ਭਾਰਤੀ ਹਵਾਈ ਸੈਨਾ ਦੇ ਇਤਿਹਾਸ ਵਿੱਚ ਸ਼ਾਲਿਜ਼ਾ ਧਾਮੀ ਨੂੰ ਪਹਿਲੀ ਅਜਿਹੀ ਮਹਿਲਾ ਅਧਿਕਾਰੀ ਹੋਣ ਦਾ ਮਾਣ ਹਾਸਲ ਹੋਇਆ ਹੈ ਜਿਨ੍ਹਾਂ ਨੂੰ ਪੱਛਮੀ ਸੈਕਟਰ ਵਿੱਚ ਮੂਹਰਲੀ ਕਤਾਰ ਦੀ ਲੜਾਕੂ ਯੂਨਿਟ ਦੀ ਕਮਾਂਡ ਸੰਭਾਲੀ ਗਈ ਹੈ। ਕੌਮਾਂਤਰੀ ਮਹਿਲਾ ਦਿਵਸ ਤੋਂ ਇਕ ਦਿਨ ਪਹਿਲਾਂ ਭਾਰਤੀ ਹਵਾਈ ਸੈਨਾ ਦੀ ਗਰੁੱਪ ਕੈਪਟਨ ਸ਼ਾਲਿਜ਼ਾ ਨੇ ਵੱਡੀ ਪ੍ਰਾਪਤੀ ਆਪਣੇ ਨਾਂ ਕੀਤੀ ਹੈ। ਹਵਾਈ ਸੈਨਾ ਨੇ ਉਨ੍ਹਾਂ ਨੂੰ ਪੱਛਮੀ ਸੈਕਟਰ ਵਿੱਚ ਮੂਹਰਲੀ ਕਤਾਰ ਦੀ ਲੜਾਕੂ ਯੂਨਿਟ ਦੀ ਕਮਾਂਡ ਸੰਭਾਲਣ ਲਈ ਚੁਣਿਆ ਹੈ। ਸੂਤਰਾਂ ਮੁਤਾਬਕ ਪੰਜਾਬ ਵਿੱਚ ਭਾਰਤ-ਪਾਕਿਸਤਾਨ ਸਰਹੱਦ ਨੇੜੇ ਧਾਮੀ ਮਿਜ਼ਾਈਲ ਯੂਨਿਟ ਦੀ ਕਮਾਂਡ ਸੰਭਾਲਣਗੇ।

     

    ਜ਼ਿਕਰਯੋਗ ਹੈ ਕਿ ਲੁਧਿਆਣਾ ਵਿੱਚ ਜੰਮੀ ਧਾਮੀ ਨੇ 2003 ਵਿੱਚ ਐਚਏਏਐਲ ਐਚਪੀਟੀ 32 ਦੀਪਕ ਤੋਂ ਪਹਿਲੀ ਵਾਰ ਇਕੱਲਿਆਂ ਉਡਾਣ ਭਰੀ ਸੀ। ਇਸੇ ਸਾਲ ਉਨ੍ਹਾਂ ਨੂੰ ਭਾਰਤੀ ਹਵਾਈ ਸੈਨਾ ਵਿੱਚ ਫਲਾਇੰਗ ਅਫਸਰ ਨਿਯੁਕਤ ਕੀਤਾ ਗਿਆ ਸੀ। ਉਨ੍ਹਾਂ ਕੋਲ 2800 ਘੰਟਿਆਂ ਦਾ ਹਵਾਈ ਤਜਰਬਾ ਹੈ। ਉਹ ਪੱਛਮੀ ਸੈਕਟਰ ਵਿੱਚ ਹੈਲੀਕਾਪਟਰ ਦੇ ਫਲਾਈਟ ਕਮਾਂਡਰ ਵਜੋਂ ਵੀ ਸੇਵਾਵਾਂ ਨਿਭਾਅ ਚੁੱਕੇ ਹਨ। ਇਹ ਅਧਿਕਾਰੀ ਮੌਜੂਦਾ ਸਮੇਂ ਫਰੰਟਲਾਈਨ ਕਮਾਂਡ ਹੈੱਡਕੁਆਰਟਰ ਦੀ ਅਪਰੇਸ਼ਨ ਬਰਾਂਚ ਵਿੱਚ ਤਾਇਨਾਤ ਹੈ।

    MORE ARTICLS

    - Advertisment -spot_img

    ਸਿਆਸਤ

    ਕਾਰੋਬਾਰ

    spot_img