More

    ਪੰਜਾਬੀ ਬੋਲੀ, ਸਿੱਖ ਧਰਮ ਤੇ ਸੱਭਿਆਚਾਰ ਉੱਤੇ ਹੋ ਰਹੇ ਹਮਲਿਆਂ ਦੇ ਜਵਾਬ ਵਿੱਚ ‘ਮੇਰਾ ਬਾਬਾ ਨਾਨਕ’ ਫਿਲਮ ਕਾਰਗਰ ਉਪਰਾਲਾ : ਰਣਜੀਤ ਸਿੰਘ ਦਮਦਮੀ ਟਕਸਾਲ

    ਅੰਮ੍ਰਿਤਸਰ, 22 ਮਈ (ਹਰਪਾਲ ਸਿੰਘ) – ਸਿੱਖ ਯੂਥ ਫ਼ੈਡਰੇਸ਼ਨ ਭਿੰਡਰਾਂਵਾਲਾ ਵੱਲੋਂ ਪੰਜਾਬੀ ਫ਼ਿਲਮ ਮੇਰਾ ਬਾਬਾ ਨਾਨਕ ਦਾ ਸਵਾਗਤ ਕਰਦਿਆਂ ਸਿੱਖ ਕੌਮ ਨੂੰ ਇਸ ਫਿਲਮ ਦੀ ਡਟਵੀਂ ਹਮਾਇਤ ਕਰਨ ਦੀ ਅਪੀਲ ਕੀਤੀ ਗਈ ਹੈ ਕਿ ਇਹ ਫਿਲਮ ਪੰਜਾਬੀ ਬੋਲੀ, ਸਿੱਖ ਧਰਮ ਅਤੇ ਸਿੱਖ ਸੱਭਿਆਚਾਰ ਉੱਪਰ ਹੋ ਰਹੇ ਹਮਲਿਆਂ ਦੇ ਜਵਾਬ ਵਿੱਚ ਇੱਕ ਕਾਰਗਰ ਉਪਰਾਲਾ ਹੈ। ਫੈਡਰੇਸ਼ਨ ਦੇ ਪ੍ਰਧਾਨ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਨੇ ਕਿਹਾ ਕਿ ਬੀਤੇ ਸਮੇਂ ਵਿੱਚ ਬੜੀਆਂ ਫਿਲਮਾਂ, ਗੀਤ, ਲੇਖ ਅਤੇ ਕਿਤਾਬਾਂ ਸਿੱਖ ਜਜ਼ਬਾਤਾਂ ਅਤੇ ਸਿੱਖ ਹਿੱਤਾਂ ਦੇ ਖ਼ਿਲਾਫ਼ ਆਈਆਂ ਜਿਨ੍ਹਾਂ ਦਾ ਸਿੱਖ ਸੰਗਤਾਂ ਨੇ ਠੋਕਵਾਂ ਵਿਰੋਧ ਕੀਤਾ ਪਰ ਬੜੇ ਲੰਮੇ ਅਰਸੇ ਬਾਅਦ ਇੱਕ ਫਿਲਮ ਆਈ ਹੈ ਜੋ ਹਰ ਸਿੱਖ ਨੂੰ ਤਾਂ ਪਰਿਵਾਰ ਸਮੇਤ ਵੇਖਣੀ ਚਾਹੀਦੀ ਹੀ ਹੈ ਪਰ ਗੈਰ-ਸਿੱਖ ਵੀ ਲਾਜ਼ਮੀ ਵੇਖਣ ਤਾਂ ਕਿ ਉਨ੍ਹਾਂ ਨੂੰ ਸਿੱਖ ਕੌਮ ਦੇ ਸੱਚੇ -ਸੁੱਚੇ ਪੱਖ ਸਮਝ ਪੈ ਸਕਣ। ਫ਼ੈਡਰੇਸ਼ਨ ਚੀਫ਼ ਰਣਜੀਤ ਸਿੰਘ ਦਮਦਮੀ ਟਕਸਾਲ ਨੇ ਕਿਹਾ ਕਿ ਸਿੱਖਾਂ ਆਪਣੇ ਇਸ਼ਟ ਵਿੱਚ ਭਰੋਸਾ ਜਿਸ ਤਰ੍ਹਾਂ ਇਸ ਫਿਲਮ ਵਿੱਚ ਵਿਖਾਇਆ ਗਿਆ ਹੈ, ਉਹ ਕਮਾਲ ਹੈ ਤੇ ਨਾਲ ਹੀ ਨਸ਼ੇ, ਧੋਖੇ, ਜ਼ਮੀਨ-ਜਾਇਦਾਦ ਲਈ ਹਵਸ ਤੇ ਹੋਰ ਨਾਂਹਵਾਚਕ ਔਗੁਣਾਂ ਬਾਰੇ ਸੁਚੱਜੀ ਮੱਤ ਦਿਤੀ ਗਈ ਹੈ। ਉਨ੍ਹਾਂ ਕਿਹਾ ਕਿ ਜਦ ਸਾਡੀ ਜਵਾਨੀ ਨੂੰ ਕੁਰਾਹੇ ਪਾਉਣ ਲਈ ਮੁਲਕ ਦੀ ਹਕੂਮਤ ਕਰੋੜਾਂ-ਅਰਬਾਂ ਰੁਪਈਆ ਖਰਚ ਰਹੀ ਹੋਵੇ, ਉਸ ਸਮੇਂ ਜੇ ਕੋਈ ਇਸ ਕਹਿਰ ਭਰੇ ਹਮਲੇ ਖਿਲਾਫ ਫਿਲਮ ਬਣਾਉਂਦਾ ਹੈ ਤਾਂ ਸਿੱਖ ਕੌਮ ਨੂੰ ਉਸ ਦਾ ਸਾਥ ਦੇਣਾ ਚਾਹੀਦਾ ਹੈ ਤਾਂ ਕਿ ਇਹੋ ਜਿਹੀਆਂ ਹੋਰ ਫਿਲਮਾਂ ਬਣਨ। ਉਨ੍ਹਾਂ ਕਿਹਾ ਕਿ ਸਿੱਖਾਂ ਕੋਲੋਂ ਸਿੱਖੀ ਛੁਡਵਾ ਕੇ, ਸਿੱਖਾਂ ਨੂੰ ਨਾਸਤਿਕ, ਨਸ਼ੇੜੀ, ਅਯਾਸ਼ ਤੇ ਬਦਮਾਸ਼ ਬਣਨ ਵਾਲੀਆਂ ਫਿਲਮਾਂ ਦੇ ਬਿਲਕੁਲ ਇਹ ਫਿਲਮ ਸਿੱਖਾਂ ਨੂੰ ਸਿੱਖੀ ਵਿਚ ਪ੍ਰਪੱਕ ਹੋਣ ਦਾ ਹੋਕਾ ਦਿੰਦੀ ਹੈ। ਫਿਲਮ ਦੇ ਹਰ ਦ੍ਰਿਸ਼ ਵਿਚ ਗੁਰਦੁਆਰਾ ਸਾਹਿਬ ਦੇ ਦਰਸ਼ਨ ਹੁੰਦੇ ਹਨ, ਬਾਣੀ ਅਤੇ ਸਿੱਖ ਆਦਰਸ਼ਾਂ ਦੀ ਪੇਸ਼ਕਾਰੀ ਹੈ। ਉਨ੍ਹਾਂ ਕਿਹਾ ਕਿ ਫਿਲਮ ਨੇ ਸਾਬਤ ਸੂਰਤ ਹੀਰੋ ਦੀ ਪਿਰਤ ਨੂੰ ਕਾਇਮ ਕਰਦਿਆਂ ਨਵੀਂ ਲੀਹ ਪਾਈ ਹੈ। ਫ਼ੈਡਰੇਸ਼ਨ ਦੇ ਮੁਖੀ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਨੇ ਇਸ ਇਨਕਲਾਬੀ ਕਦਮ ਲਈ ਫਿਲਮ ਦੀ ਸਮੁੱਚੀ ਟੀਮ ਨੂੰ ਮੁਬਾਰਕਬਾਦ ਦਿੱਤੀ ਹੈ।

    MORE ARTICLS

    - Advertisment -spot_img

    ਸਿਆਸਤ

    ਕਾਰੋਬਾਰ

    spot_img