More

    ਪੰਜਾਬੀ ਗੈਂਗਸਟਰ ਅਮਨ ਮੰਝ ਦਾ ਕੈਨੇਡਾ ’ਚ ਗੋਲੀਆਂ ਮਾਰ ਕੇ ਕੀਤਾ ਕਤਲ

    ਵੈਨਕੁਵਰ, 16 ਸਤੰਬਰ (ਬੁਲੰਦ ਆਵਾਜ ਬਿਊਰੋ) – ਕੈਨੇਡਾ ਵਿਚ ਗੈਂਗਸਟਰਾਂ ਵਿਚਾਲੇ ਚੱਲ ਰਹੇ ਟਕਰਾਅ ਦੌਰਾਨ ਯੂਨਾਈਟਡ ਨੇਸ਼ਨਜ਼ ਗਿਰੋਹ ਦੇ ਮੈਂਬਰ ਅਮਨ ਮੰਝ ਦਾ ਗੋਲੀਆਂ ਮਾਰ ਕੇ ਕਤਲ ਕਰ ਦਿਤਾ ਗਿਆ। ਵੈਨਕੂਵਰ ਦੇ ਇਕ ਹੋਟਲ ਦੀ ਅੰਡਰਗ੍ਰਾਊਂਡ ਪਾਰਕਿੰਗ ਵਿਚ ਦਿਨ-ਦਿਹਾੜੇ ਗੋਲੀਆਂ ਚੱਲੀਆਂ ਅਤੇ ਹਮਲਾਵਰ ਮੌਕੇ ਤੋਂ ਫ਼ਰਾਰ ਹੋ ਗਏ। ਹਾਲਾਂਕਿ ਵੈਨਕੂਵਰ ਪੁਲਿਸ ਨੇ ਫ਼ੇਅਰਮੌਂਟ ਪੈਸੇਫ਼ਿਕ ਰਿਮ ਹੋਟਲ ਵਿਚ ਮਾਰੇ ਗਏ ਸ਼ਖਸ ਦੀ ਪਛਾਣ ਜਨਤਕ ਨਹੀਂ ਕੀਤੀ ਪਰ ਵੱਖ-ਵੱਖ ਮੀਡੀਆ ਰਿਪੋਰਟਾਂ ਵਿਚ ਸਾਫ਼ ਤੌਰ ’ਤੇ ਦੱਸਿਆ ਗਿਆ ਕਿ ਮਰਨ ਵਾਲਾ 35 ਸਾਲ ਦਾ ਅਮਨ ਮੰਝ ਸੀ।

    ਅਮਨ ਦੇ ਕਤਲ ਮਗਰੋਂ ਲੋਅਰ ਮੇਨਲੈਂਡ ਵਿਖੇ ਗੋਲੀਬਾਰੀ ਅਤੇ ਕਤਲ ਦੀਆਂ ਵਾਰਦਾਤਾਂ ਵਿਚ ਆਈ ਖੜੋਤ ਮੁੜ ਟੁੱਟ ਗਈ ਹੈ। ਵੈਨਕੂਵਰ ਪੁਲਿਸ ਦੀ ਕਾਂਸਟੇਬਲ ਤਾਨੀਆ ਵਿਜ਼ਇਨਟਿਨ ਨੇ ਕਿਹਾ ਕਿ ਫ਼ਿਲਹਾਲ ਇਸ ਮਾਮਲੇ ਵਿਚ ਕੋਈ ਗ੍ਰਿਫ਼ਤਾਰੀ ਨਹੀਂ ਕੀਤੀ ਗਈ ਅਤੇ ਮੌਜੂਦਾ ਵਰ੍ਹੇ ਦੌਰਾਨ ਸ਼ਹਿਰ ਵਿਚ ਕਤਲ ਦੀ 13ਵੀਂ ਵਾਰਦਾਤ ਹੈ। ਉਧਰ ਵੱਖ-ਵੱਖ ਮੀਡੀਆ ਰਿਪੋਰਟਾਂ ਮੁਤਾਬਕ ਅਮਨ ਮੰਝ ਆਪਣੇ ਕਿਸੇ ਦੋਸਤ ਨਾਲ ਹੋਟਲ ਵਿਚ ਆਇਆ ਸੀ ਅਤੇ ਹਮਲਾਵਰਾਂ ਨੇ ਉਸ ਉਪਰ ਇਕ ਦਰਜਨ ਤੋਂ ਵੱਧ ਗੋਲੀਆਂ ਚਲਾਈਆਂ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਪਾਰਕਿੰਗ ਵਿਚੋਂ ਲੰਘ ਰਹੇ ਕਿਸੇ ਸ਼ਖਸ ਨੇ ਅਮਨ ਨੂੰ ਗੰਭੀਰ ਜ਼ਖ਼ਮੀ ਹਾਲਤ ਵਿਚ ਦੇਖਣ ਮਗਰੋਂ ਪੈਰਾਮੈਡਿਕਸ ਨੂੰ ਸੱਦਿਆ। ਪੈਰਾਮੈਡਿਕਸ ਨੇ ਅਮਨ ਮੰਝ ਨੂੰ ਮੌਕੇ ’ਤੇ ਮ੍ਰਿਤਕ ਕਰਾਰ ਦੇ ਦਿਤਾ।

    MORE ARTICLS

    - Advertisment -spot_img

    ਸਿਆਸਤ

    ਕਾਰੋਬਾਰ

    spot_img