More

    “ਪੰਗੂੜੇ ਤੋਂ ਪਵੇਲੀਅਨ ਤੱਕ”

    ਮਹਾਰਾਸ਼ਟਰ ਦੇ ਸ਼ਹਿਰ ਪੂਨੇ ਚ ਇੱਕ ਅਨਾਥ ਆਸ਼ਰਮ ਹੈ,ਇਸਦਾ ਨਾਮ ਹੈ ,‘ ਸ਼ਰੀਵਾਸਤਵਾ ਅਨਾਥ ਆਸ਼ਰਮ’
    13 ਅਪ੍ਰੈਲ 1978 ਨੂੰ ਸ਼ਹਿਰ ਦੇ ਕਿਸੇ ਗੁਮਨਾਮ ਕੋਨੇ ਚ ਇੱਕ ਕੁੜੀ ਦਾ ਜਨਮ ਹੋਇਆਂ,ਮਾਂ ਬਾਪ ਦੀ ਪਤਾ ਨੀ ਕਿ ਮਜਬੂਰੀ ਸੀ,ਕਿ ਉਹ ਉਹ ਅਪਣੇ ਜਿਗਰ ਦੇ ਟੁਕੜੇ ਨੂੰ ਸਵੇਰੇ ਸਵੇਰੇ ਇਸ ਅਨਾਥ ਆਸ਼ਰਮ ਦੇ ਪੰਘੂੜੇ ਚ ਸੁੱਟ ਗਏ,ਅਨਾਥ ਆਸ਼ਰਮ ਦੀ ਪ੍ਰਬੰਧਕ ਨੇ ਉਸ ਪਿਆਰੀ ਬੱਚੀ ਦਾ ਨਾਮ ‘ਲੈਲਾਂ’ ਰੱਖਿਆਂ।

    ਉਹਨਾ ਦਿਨਾ ਚ ‘ਹੈਰਨ ਅਤੇ ਸੂ( Haren and Sue) ਨਾਮ ਦਾ ਇੱਕ ਅਮਰੀਕੀ ਜੋੜਾ ਭਾਰਤ ਘੁੰਮਣ ਆਇਆ ਹੋਇਆਂ ਸੀ। ਉਹਨਾ ਦੇ ਪਰਿਵਾਰ ਚ ਪਹਿਲਾ ਹੀ ਇੱਕ ਬੱਚੀ ਸੀ, ਭਾਰਤ ਆਉਣ ਦਾ ਉਹਨਾਂ ਦਾ ਮਕਸਦ ਇੱਕ ਮੁੰਡਾ ਗੋਦ ਲੈਣਾ ਸੀ। ਕਿਸੇ ਸੋਹਣੇ ਮੁੰਡੇ ਦੀ ਤਲਾਸ਼ ਵਿੱਚ ਉਹ ਇਸ ਆਸ਼ਰਮ ਵਿੱਚ ਆ ਗਏ। ਉਹਨਾ ਨੂੰ ਮੁੰਡਾ ਤਾ ਨੀ ਮਿਲਿਆਂ,ਪਰ ਸੂ ਦੀ ਨਜ਼ਰ ਲੈਲਾ ਤੇ ਪਈ,ਤੇ ਬੱਚੀ ਦੀਆ ਚਮਕਦਾਰ ਭੁੂਰੀਆ ਅੱਖਾ ਤੇ ਮਾਸੂਮ ਚਿਹਰਾ ਦੇਖਕੇ ਉਹ ਉਸਨੂੰ ਪਿਆਰ ਕਰ ਬੈਠੀ।

    ਕਾਨੂੰਨੀ ਕਾਰਵਾਈ ਕਰਨ ਤੋ ਬਾਅਦ ਬੱਚੀ ਨੂੰ ਗੋਦ ਲੈ ਲਿਆ ਗਿਆ, ਸੂ ਨੇ ਉਹਦਾ ਨਾਮ ਲੈਲਾ ਤੋ ‘ਲਿਜਾਂ’ ਕਰ ਦਿੱਤਾ,ਉਹ ਵਾਪਿਸ ਅਮਰੀਕਾ ਗਏ,ਪਰ ਕੁੱਝ ਸਾਲਾ ਬਾਅਦ ਪੱਕੇ ਤੌਰ ਤੇ ਸਿਡਨੀ ਵੱਸ ਗਏ।

    ਪਿੳ ਨੇ ਅਪਣੀ ਧੀ ਨੂੰ ਕ੍ਰਿਕਟ ਖੇਡਣਾ ਸਿਖਾਇਆ, ਘਰ ਦੇ ਪਾਰਕ ਤੋ ਸ਼ੁਰੂ ਹੋਇਆਂ ਇਹ ਸਫਰ,ਗਲੀ ਦੇ ਮੁੰਡਿਆ ਨਾਲ ਖੇਡਣ ਤੱਕ ਚਲਾ ਗਿਆ। ਕ੍ਰਿਕਟ ਪ੍ਰਤੀ ਉਸਦਾ ਜਾਨੂੰਨ ਬਕਮਾਲ ਦਾ ਸੀ, ਪਰ ਨਾਲ ਨਾਲ ਉਹਨੇ ਅਪਣੀ ਪੜਾਈ ਵੀ ਪੂਰੀ ਕੀਤੀ। ੳਹ ਕਿਸੇ ਚੰਗੇ ਜੌਹਰੀ ਦੀ ਨਜਰ ਪਈ,ਪੜਾਈ ਖ਼ਤਮ ਕਰਕੇ ‘ਲਿਜਾ’ ਅੱਗੇ ਵਧੀ। ਪਹਿਲਾ ਉਹ ਬੋਲਦੀ ਸੀ, ਫਿਰ ਉਹਦਾ ਬੱਲਾ ਬੋਲਣ ਲੱਗਿਆ ਤੇ ਫਿਰ ਬੋਲਣ ਲੱਗੇ ਉਹਦੇ ਰਿਕਾਰਡ।

    1997- ਨਿਊ-ਸਾਊਥ ਵੇਲਜ ਵੱਲੋ ਪਹਿਲਾ ਮੈਚ
    2001- ਆਸਟਰੇਲੀਆ ਵੱਲੋਂ ਪਹਿਲਾ ਵਨ ਡੇ
    2003- ਆਸਟਰੇਲੀਆ ਵੱਲੋਂ ਪਹਿਲਾ ਟੈਸਟ
    2005- ਆਸਰਰੇਲੀਆ ਵੱਲੋਂ ਪਹਿਲਾ ਟੀ-20

    ਅੱਠ ਟੈਸਟ ਮੈਚ, 416 ਰਨ,23 ਵਿਕਟਾ
    125 ਵੰਨ ਡੇ,2728 ਰਨ, 146 ਵਿਕਟਾਂ
    54 ਟੀ-20, 769 ਰਨ,60 ਵਿਕਟਾਂ

    ਵੰਨ ਡੇ ਵਿੱਚ 1000 ਰਨ ਅਤੇ 100 ਵਿਕਟਾਂ ਲੈਣ ਵਾਲੀ ਪਹਿਲੀ ਔਰਤ ਕ੍ਰਕਿਟਰ
    ਜਦੋਂ ICC ਦਾ ਰੈਕਿੰਗ ਸਿਸਟਮ ਸ਼ੁਰੂ ਹੋਇਆਂ ਤਾ ਉਹ ਦੁਨੀਆ ਦੀ ਪਹਿਲੇ ਦਰਜੇ ਦੀ ਆਲਰਾਊਡਰ ਸੀ।

    ਆਸਟਰੇਲੀਆ ਦੀ ਕਪਤਾਨ ! ਵਾਹ !
    ਵੰਨ ਡੇ ਅਤੇ T-20 – ਚਾਰ ਵਰਲਡ ਕੱਪਾਂ ਦਾ ਹਿੱਸਾ ਬਣੀ।

    2013 ਵਿੱਚ ਉਸਦੀ ਟੀਮ ਨੇ ਕ੍ਰਿਕਟ ਦਾ ਵਿਸ਼ਵ ਕੱਪ ਜਿੱਤਿਆ,ਉਸਤੋਂ ਅਗਲੇ ਦਿਨ ਇਸ ਖਿਡਾਰਨ ਨੇ ਅੰਤਰਰਾਸ਼ਟਰੀ ਕ੍ਰਿਕਟ ਨੂੰ ਅਲਵਿਦਾ ਆਖ ਦਿੱਤਾ ।

    ਕੱਲ ‘ਲਿਜਾ ਸਥਾਲੇਜਰ’ ਨੂੰ ਅੰਤਰਰਾਸ਼ਟਰੀ ਕਿ੍ਰਕਿਟ ਕੌਂਸਲ (ICC) ਨੇ ਅਪਣੇ ‘Hall of Fame’ ਚ ਸਾਮਿਲ ਕਰਕੇ ਲਿਜਾ ਨੂੰ ਹਮੇਸਾ ਵਾਸਤੇ ਕ੍ਰਕਿਟ ਜਗਤ ਦਾ ਅਣਮੁੱਲਾ ਤੋਹਫ਼ਾ ਦਿੱਤਾ ਹੈ।

    “ਲੈਲਾ” ਤੋ ‘ਲਿਜਾਂ’ ਬਣਨ ਦਾ ਸ਼ਫਰ ਧੀਆਂ ਨੂੰ ਕੁੱਖ ਚ ਕਤਲ ਕਰ ਦੇਣ ਵਾਲੇ ਸਮਾਜ ਨੂੰ ਪਤਾ ਨੀ ਸਮਾਜ ਆਵੇ ਜਾ ਨਾ,ਪਰ ਅਪਣੇ ਅਪਣੇ ਖੇਤਰ ਚ ਕੰਮ ਕਰਦੀਆਂ ਮਾਂਵਾ,ਭੈਣਾ,ਧੀਆ ਨੂੰ ਹੌਸਲਾ ਜ਼ਰੂਰ ਦੇਵੇਗਾ, ਕਿ ਧੀਆ ,ਬੋਝ ਨਹੀਂ, ਬਰਕਤ ਹੁੰਦੀਆਂ।

    ਕਿਸੇ ਸ਼ਾਇਰ ਦੇ ਬੋਲ,
    “ਛੱਡ ਸ਼ਰਾਬਾਂ ਪੀਣੀਆਂ ਸੂਟੇ ਅਤੇ ਸਮੈਕਾਂ ਨੂੰ
    ਦੁਨੀਆਂ ਚ ਕੋਈ ਮੂੰਹ ਨਾ ਲਾਵੇ ਬੰਦੇ ਨਲੈਕਾਂ ਨੂੰ
    ਅੱਕਾਂ ਨੂੰ ਵੀ ਫੁੱਲ ਲੱਗ ਜਾਂਦੇ ਰੁੱਤਾਂ ਬਦਲਣ ਤੇ
    ਸਿਰੜੀ ਬੰਦੇ ਪੱਥਰਾਂ ਚੋਂ ਵੀ ਨਹਿਰ ਲੰਘਾ ਲੈਂਦੇ
    ਹਿੰਮਤਾਂ ਵਾਲੇ ਬੁਰੇ ਵਕਤ ਨੂੰ ਵਾਹਣੀਂ ਪਾ ਲੈਂਦੇ”

    #ਮੱਖਣਬੇਗਾ

    MORE ARTICLS

    - Advertisment -spot_img

    ਸਿਆਸਤ

    ਕਾਰੋਬਾਰ

    spot_img