More

    ਪ੍ਰਧਾਨ ਅਜੈ ‌ਸਿੱਧੂ ਦੀ ਦੇਖ-ਰੇਖ ਵਿੱਚ ਪੰਛੀਆਂ ਨੂੰ ਦਾਣਾ ਪਾਣੀ ਪਾਉਣ ਦੀ ਚਲਾਈ ਗਈ ਮੁਹਿੰਮ ਸ਼ਲਾਘਾਯੋਗ ਕਦਮ – ਚੇਅਰਮੈਨ ਸ਼ਰਨ ਪਾਲ ਸਿੰਘ ਮੱਕੜ

    ਲੁਧਿਆਣਾ 24 ਮਈ (ਹਰਮਿੰਦਰ ਮੱਕੜ) – ਧਾਰਮਿਕ ਏਕਤਾ ਵੈਲਫੇਅਰ ਸੁਸਾਇਟੀ ਰਜਿ ਦੇ ਪ੍ਰਧਾਨ ਸ੍ਰੀ ਅਜੈ ਕੁਮਾਰ ਸਿੱਧੂ ਦੀ ਅਗਵਾਈ ਹੇਠ ਉਨ੍ਹਾਂ ਦੀ ਟੀਮ ਵਲੋਂ ਵਾਰਡ ਨੰਬਰ 85 ਗਾਂਧੀ ਨਗਰ ਚਾਂਦ ਸਿਨੇਮਾ ਦੇ ਸਾਹਮਣੇ ਪੰਛੀ ਪਾਰਕ ਵਿੱਚ ਪੰਛੀਆਂ ਨੂੰ ਦਾਣਾ ਪਾਣੀ ਪਾਉਣ ਦਾ ਲੱਗਭਗ 2 ਸਾਲਾਂ ਤੋਂ ਅਭਿਆਨ ਸ਼ੁਰੂ ਕੀਤਾ ਹੋਇਆ ਹੈ। ਇਸ ਸਬੰਧ ਦੇ ਵਿੱਚ ਪੰਛੀਆਂ ਨੂੰ ਦਾਣਾ ਪਾਣੀ ਪਾਉਣ ਲਈ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ/ਚੇਅਰਮੈਨ ਵਿੱਤ ਅਤੇ ਯੋਜਨਾ ਕਮੇਟੀ ਸ਼ਰਨਪਾਲ ਸਿੰਘ ਮੱਕੜ ਮੁੱਖ ਮਹਿਮਾਨ ਦੇ ਤੌਰ ਤੇ ਪਹੁੰਚੇ ਤੇ ਉਨ੍ਹਾਂ ਨੇ ਪੰਛੀਆਂ ਨੂੰ ਦਾਣਾ ਪਾਣੀ ਪਾ ਕੇ ਸਮਾਗਮ ਦਾ ਸ਼ੁਭ ਆਰੰਭ ਕੀਤਾ‌ ਅਤੇ ਮੁਹਿੰਮ ਨੂੰ ਹੋਰ ਅੱਗੇ ਤੋਰਿਆ। ਇਸ ਮੌਕੇ ਤੇ ਵੈਲਫੇਅਰ ਸੁਸਾਇਟੀ ਵਲੋਂ ਭੁਪਿੰਦਰ ਸਿੰਘ ਵੈਦ, ਦਿਨਕਰ ਸੂਦ, ਮਹਿੰਦਰ ਪਾਲ, ਸੰਜੀਵ ਕੁਮਾਰ, ਗੁਲਸ਼ਨ ਕੁਮਾਰ, ਗੁਰਮੀਤ ਸਿੰਘ ਬਾਘਾਂ ਅਤੇ ਆਮ ਆਦਮੀ ਪਾਰਟੀ ਵੱਲੋਂ ਮਹਿੰਦਰ ਸਿੰਘ ਪਾਲੀ, ਇੰਸਪੈਕਟਰ ਸੁਰਿੰਦਰ ਸਿੰਘ ਸ਼ਿੰਦਾ , ਦੀਪਕ ਬਾਂਸਲ, ਮੰਗਲ ਸਿੰਘ, ਸੁਨੀਲ ਕੁਮਾਰ, ਸੁਮਨ ਧਵਨ, ਮਨਜੀਤ ਸਿੰਘ, ਵਿਜੇ ਕੁਮਾਰ, ਅਸ਼ੋਕ ਕੁਮਾਰ, ਸੋਨੂੰ ਧਵਨ, ਪਰਮਜੀਤ ਸਿੰਘ ਅਤੇ ਚਰਨਪ੍ਰੀਤ ਸਿੰਘ ਲਾਂਬਾ ਨੇ ਵੀ ਪੰਛੀਆਂ ਦੀ ਸੇਵਾ ਕੀਤੀ ਤੇ ਮੱਕੜ ਦਾ ਸੁਸਾਇਟੀ ਦੇ ਮੈਂਬਰਾਂ ਵੱਲੋਂ ਰੰਗ-ਬਰੰਗੇ ਗੁਲਦਸਤੇ ਤੇ ਫੂਲ ਮਾਲਾ ਪਾ ਕੇ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ ਗਿਆ। ਸਮਾਗਮ ਨੂੰ ਸੰਬੋਧਨ ਕਰਦੇ ਹੋਏ ਸ: ਮੱਕੜ ਨੇ ਕਿਹਾ ਕਿ ਦਾਣਾ ਪਾਣੀ ਪਾਉਣ ਦੀ ਚਲਾਈ ਗਈ ਮੁਹਿੰਮ ਸ਼ਲਾਘਾਯੋਗ ਕਦਮ ਹੈ ਅਤੇ ਸਾਨੂੰ ਇੰਨਾ ਪਿਆਸੇ ਪੰਛੀਆਂ ਲਈ ਖਾਸਕਰਕੇ ਗਰਮੀਆਂ ਵਿੱਚ ਪਾਣੀ ਦਾ ਇੰਤਜ਼ਾਮ ਕਰਨਾ ਚਾਹੀਦਾ ਹੈ।

    MORE ARTICLS

    - Advertisment -spot_img

    ਸਿਆਸਤ

    ਕਾਰੋਬਾਰ

    spot_img