More

    ਪ੍ਰਦਰਸ਼ਨ ਕਰ ਰਹੇ ਪਹਿਲਵਾਨਾਂ ਦੇ ਹੱਕ ਚ ਨਿੱਤਰੀ ਕੁੱਲ ਹਿੰਦ ਕਿਸਾਨ ਸਭਾ

    ਧਰਮਕੋਟ, 25 ਮਈ (ਅਮਰੀਕ ਸਿੰਘ ਛਾਬੜਾ) – ਭਾਰਤੀ ਕੁਸ਼ਤੀ ਸੰਘ ਦੇ ਪ੍ਰਧਾਨ ਰਹੇ ਸਸਦ ਮੈਂਬਰ ਬਿ੍ਜਭੂਸ਼ਨ ਸਿੰਘ ਖਿਲਾਫ ਸਰੀਰਕ ਸ਼ੋਸ਼ਣ ਦੇ ਕਥਿਤ ਦੋਸ਼ਾਂ ਤਹਿਤ ਪਿਛਲੇ 4 ਹਫ਼ਤਿਆਂ ਤੋਂ ਇਨਸਾਫ਼ ਦੀ ਮੰਗ ਨੂੰ ਲੈਕੇ ਦਿੱਲੀ ਦੇ ਜੰਤਰ ਮੰਤਰ ਵਿੱਚ ਸੰਘਰਸ਼ ਕਰ ਰਹੇ ਪਹਿਲਵਾਨਾਂ ਦੇ ਹੱਕ ਵਿੱਚ ਸਾਥੀ ਸੁਰਤ ਸਿੰਘ ਦੀ ਅਗਵਾਈ ਵਿੱਚ ਕੁੱਲ ਹਿੰਦ ਕਿਸਾਨਾਂ ਦਾ ਜਥਾ ਮੋਗਾ ਰੇਲਵੇ ਸਟੇਸ਼ਨ ਤੋਂ ਦਿੱਲੀ ਦੇ ਲਈ ਹੋਇਆਂ ਇਹ ਜਥਾ ਦਿੱਲੀ ਦੇ ਜੰਤਰ ਮੰਤਰ ਵਿਖੇ ਚੱਲ ਰਹੇ ਪਹਿਲਵਾਨਾਂ ਧਰਨੇ ਦੇ ਵਿਚ ਸ਼ਾਮਿਲ ਹੋ ਕੇ ਪਹਿਲਵਾਨਾਂ ਨੂੰ ਇਨਸਾਫ ਦਿਵਾਉਣ ਦੇ ਲਈ ਇਸ ਦੇ ਵਿਚ ਸ਼ਾਮਿਲ ਹੋਵੇਗਾ ਤਾਂ ਕਿ ਦੇਸ਼ ਦਾ ਨਾਮ ਰੌਸ਼ਨ ਕਰਨ ਵਾਲੇ ਇਹਨਾਂ ਪਹਿਲਵਾਨਾਂ ਨੂੰ ਇਨਸਾਫ ਮਿਲ ਸਕੇ ਸਾਥੀ ਸੁਰਤ ਸਿੰਘ ਨੇ ਕਿਹਾ ਕਿ ਅੱਜ ਭਾਰਤ ਦੀ BJP ਦੀ ਅੰਨ੍ਹੀ ਬੋਲੀ ਸਰਕਾਰ ਦੇਸ਼ ਦਾ ਨਾਮ ਰੌਸ਼ਨ ਕਰਨ ਵਾਲੇ ਇਹਨਾਂ ਪਹਿਲਵਾਨਾਂ ਦੀ ਗੱਲ ਵੀ ਸੁਣਨ ਨੂੰ ਤਿਆਰ ਨਹੀਂ ਹੈ ਮੋਗਾ ਰੇਲਵੇ ਸਟੇਸ਼ਨ ਤੋਂ ਦਿੱਲੀ ਰਵਾਨਾ ਹੋਣ ਸਮੇਂ ਉਹਨਾਂ ਦੇ ਨਾਲ ਜਥੇ ਦੇ ਵਿਚ ਹਰਦਿਆਲ ਸਿੰਘ ਘਾਲੀ ਕਰਨੈਲ ਸਿੰਘ ਪ੍ਰਗਟ ਸਿੰਘ ਤਾਰੇਵਾਲਾ ਤਰਸੇਮ ਸਿੰਘ ਨਰੰਜਣ ਸਿੰਘ ਮੋਜਗੜ ਮੇਲ ਅਤੇ ਗੁਰਮੇਲ ਸਿੰਘ ਰੱਜੀਵਾਲਾ ਅਮਰਜੀਤ ਸਿੰਘ ਸ਼ੇਰਪੁਰੀ ਕਿਸ਼ਨ ਕੁਮਾਰ ਕਿਸ਼ਨਪੁਰਾ ਸੂਬੇਗ ਸਿੰਘ ਪ੍ਰਧਾਨ ਬਲਜੀਤ ਸਿੰਘ ਸੀਨੀਅਰ ਆਗੂ ਜਗਸੀਰ ਸਿੰਘ ਧੂੜ ਕੋਟ ਕੈਵਲ ਸਿੰਘ ਰਾਉਕੇ ਬਲਜਿੰਦਰ ਸਿੰਘ ਗੁਰਮੇਲ ਸਿੰਘ ਬੈਂਡ ਫੋਰਡ ਸਿੰਦਰਪਾਲ ਸਿੰਘ ਠਾਣਾ ਸਿੰਘ ਲਿਖਾਰੀ ਪਿਆਰਾ ਸਿੰਘ ਗੁਰਸੇਵਕ ਸਿੰਘ ਜਲਾਲਾਬਾਦ ਆਦਿ ਪਹਿਲਵਾਨ ਧੀਆ ਦੇ ਹੱਕ ਵਿੱਚ ਹਾ ਦਾ ਨਾਹਰਾ ਮਾਰਨ ਦੇ ਲਈ ਜੰਤਰ ਮੰਤਰ ਦਿੱਲੀ ਵੱਲ ਨੂੰ ਕੂਚ ਕਰ ਗਏ

    MORE ARTICLS

    - Advertisment -spot_img

    ਸਿਆਸਤ

    ਕਾਰੋਬਾਰ

    spot_img