More

    ਪੁਲਿਸ ਵਾਹਨ ਚੋਰ ਗ੍ਰਿੋਹ ਦੇ 5 ਮੈਬਰ ਕਾਬੂ ਕਰਕੇ 5 ਚੋਰੀਸ਼ੁਦਾ ਮੋਟਰਸਾਈਕਲ ਕੀਤੇ ਬ੍ਰਾਮਦ

    ਤਰਨ ਤਾਰਨ, 3 ਅਗਸਤ (ਬੁਲੰਦ ਆਵਾਜ ਬਿਊਰੋ) – ਮੁੱਖ ਅਫਸਰ ਸ੍ਰੀ ਵਰਿੰਦਰ ਸਿੰਘ ਖੋਸਾ ਅੰਡਰ ਟਰੇਨਿੰਗ ਡੀ.ਐਸ.ਪੀ ਪੀ.ਪੀ.ਐਸ ਥਾਣਾ ਸਿਟੀ ਤਰਨ ਤਾਰਨ ਦੀ ਨਿਗਰਾਨੀ ਹੋਣ ਏ. ਐਸ ਆਈ ਹਰਪਾਲ ਸਿੰਘ ਇੰਚਾਰਜ ਚੌਕੀ ਟਾਊਨ ਤਰਨ ਤਾਰਨ ਪਾਸ ਮੁਖਬਰ ਖਾਸ ਨੇ ਇਤਲਾਹ ਦਿੱਤੀ ਕਿ ਦੋਸੀਆਨ ਵਿਕਰਮਜੀਤ ਸਿੰਘ ਉਰਫ ਵਿੱਕੀ ਪੁੱਤਰ ਪਰਮਜੀਤ ਸਿੰਘ ਵਾਸੀ SDM ਦਫਤਰ ਦੇ ਸਾਹਮਣੇ ਇੰਦਰ ਸਿੰਘ ਵਾਲੀ ਗਲੀ ਤਰਨ ਤਾਰਨ , ਸੰਦੀਪ ਸਿੰਘ ਉਰਫ਼ ਕਾਲਾ ਪੁੱਤਰ ਪਰਮਜੀਤ ਸਿੰਘ ਵਾਸੀ ਐਸ.ਡੀ.ਐਮ ਦਫਤਰ ਦੇ ਸਾਹਮਣੇ ਇੰਦਰ ਸਿੰਘ ਵਾਲੀ ਗਲੀ ਤਰਨ ਤਾਰਨ , ਗੁਰਭੇਜ ਸਿੰਘ ਉਰਵ ਭੇਜਾ ਪੁੱਤਰ ਬਚਨ ਸਿੰਘ ਵਾਸੀ ਪੱਖੋਪੁਰ ਥਾਣਾ ਚੋਹਲਾ ਸਾਹਿਬ , ਜਤਿੰਦਰ ਸਿੰਘ ਉਰਫ ਮੰਤਰੀ ਪੁੱਤਰ ਮੱਖਣ ਸਿੰਘ ਪੱਖੋਪੁਰ ਥਾਣਾ ਚੋਹਲਾ ਸਾਹਿਬ ਅਤੇ ਅਮਨਪ੍ਰੀਤ ਸਿੰਘ ਪੁੱਤਰ ਕਰਮ ਸਿੰਘ ਵਾਸੀ ਸੇਰੋ ਨੇ ਇੱਕ ਗਰੋਹ ਬਣਾਇਆ ਹੋਇਆ ਹੈ ਜੋ ਮਾਰੂ ਹਥਿਆਰਾਂ ਨਾਲ ਲੈਸ ਹੋ ਕੇ ਰਾਹਗੀਰਾ ਪਾਸੋ ਸਮੇਤ ਮੋਟਰ ਸਾਈਕਲਾ ਦੀਆ ਲੁੱਟਾ ਖੋਹਾ ਕਰਦੇ ਹਨ ਜੋ ਅੱਜ ਵੀ ਇਹ ਪੰਜੇ ਜਾਣੇ ਜਰਮਸਤਪੁਰਾ ਰੋਡ ਨੇੜੇ ਹੀ ਪੁੱਲ ਭਰਨ ਤਾਰਨ ਦਰੱਖਤਾਂ ਪਟੜੀ ਉਪਰ ਬੈਠੇ ਕਿਸੇ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਲਈ ਯੋਜਨਾ ਬਣਾ ਰਹੇ ਹਨ ।

    ਜੋ ਉਕਤਾਨ ਦੋਸੀਆਨ ਨੂੰ ਏ. ਐਸ ਆਈ ਹਰਪਾਲ ਸਿੰਘ ਇੰਚਾਰਜ ਚੋਕੀ ਟਾਊਨ ਤਰਨ ਤਾਰਨ ਨੇ ਸਾਥੀ ਕਰਮਚਾਰੀਆਂ ਦੀ ਮੱਦਦ ਨਾਲ ਕਾਬੂ ਕੀਤਾ ਗਿਆ ਜੋ ਉਕਤਾਨ ਦੋਸੀਆਨ ਪਾਸ ਤਿੰਨ ਦਾਤਰ ਤੇ 05 ਚੋਰੀ ਦੇ ਮੋਟਰ ਸਾਇਕਲ ਬਰਾਮਦ ਕੀਤੇ ਗਏ ਮੁਕਦਮਾ ਨੰਬਰ 192 ਮਿਤੀ 31.7.2021 ਜੁਰਮ 399/402/379/411 IPC ਥਾਣਾ ਸਿਟੀ ਤਰਨ ਤਾਰਨ ਦਰਜ ਰਜਿਸਟਰ ਕਰਕੇ ਦੋਸ਼ੀਆਨ ਉਕਤਾਨ ਦਾ ਪੁਲਿਸ ਰਿਮਾਂਡ ਹਾਸਲ ਕਰਕੇ ਹੋਰ ਦੋਸੀਆਨ ਪਾਸ ਪੁੱਛਗਿੱਛ ਕੀਤੀ ਜਾ ਰਹੀ ਹੈ ਕਿ ਹੋਰ ਜੋ ਵੀ ਲੁੱਟਾ ਖੋਹਾ ਤੇ ਹੋਰ ਵਾਰਦਾਤਾਂ ਕੀਤੀਆਂ ਗਈਆਂ ਹਨ ।

    MORE ARTICLS

    - Advertisment -spot_img

    ਸਿਆਸਤ

    ਕਾਰੋਬਾਰ

    spot_img