More

    ਪੁਲਿਸ ਨੇ ਦੋ ਘੰਟਿਆਂ ਦੇ ਅੰਦਰ ਅੰਦਰ ਦੋ ਕਾਤਲ ਭਰਾ ਕੀਤੇ ਕਾਬੂ

    ਅੰਮ੍ਰਿਤਸਰ, 30 ਜੁਲਾਈ (ਗਗਨ) – ਥਾਣਾਂ ਕੋਟ ਖਾਲਸਾ ਦੇ ਖੇਤਰ ਵਿੱਚ ਆਂਉਦੇ ਇਲਾਕੇ ਵਿੱਚ ਇਕ ਕਰਮਜੀਤ ਸਿੰਘ ਨਾਮੀ ਵਿਆਕਤੀ ਦੇ ਹੋਏ ਕਤਲ ਦੇ ਮਾਮਲੇ ਵਿੱਚ ਥਾਣਾਂ ਕੋਟ ਖਾਲਸਾ ਵਿਖੇ ਮਕੁੱਦਮਾ ਦਰਜ ਹੋਣ ਤੋ ਬਾਅਦ ਪੁਲਿਸ ਵਲੋ ਦੋ ਘੰਟਿਆਂ ਦੇ ਅੰਦਰ ਅੰਦਰ ਕਾਤਲ ਦੋਵਾਂ ਭਰਾਵਾਂ ਕਾਬੂ ਕਰਕੇ ਉਨਾਂ ਪਾਸੋ ਕਤਲ ਲਈ ਵਰਤੀ ਕਿਰਚ ਤੇ ਛੋਟੀ ਗੰਡਾਸੀ ਬਰਾਮਦ ਕੀਤੇ ਜਾਣ ਬਾਰੇ ਜਾਣਕਾਰੀ ਦੇਦਿਆ

    ਏ.ਸੀ.ਪੀ ਸ੍ਰੀ ਸੰਜੀਵ ਕੁਮਾਰ ਨੇ ਦੱਸਿਆ ਕਿ ਮ੍ਰਿਤਕ ਕਰਮਜੀਤ ਸਿੰਘ ਦੇ ਪਿਤਾ ਅਵਤਾਰ ਸਿੰਘ ਨੇ ਪੁਲਿਸ ਨੂੰ ਦੱਸਿਆ ਕਿ 26 ਜੁਲਾਈ ਨੂੰ ਆਪਣੀ ਗਲੀ ਦੇ ਬਾਹਰ ਪੈ ਰਹੇ ਰੌਲੇ ਨੂੰ ਸੁਣਕੇ ਜਦ ਉਹ ਬਾਹਰ ਆਇਆ ਤਾਂ ਉਸ ਨੇ ਵੇਖਿਆ ਕਿ ਗਰਪ੍ਰੀਤ ਸਿੰਘ ਉਰਫ ਲੱਕੀ ਅਤੇ ਮਨਪ੍ਰੀਤ ਸਿੰਘ ਉਰਫ ਮਨੀ ਪੁੱਤਰ ਕੁਲਦੀਪ ਸਿੰਘ ਵਾਸੀ ਗਲੀ ਨੰ: 6 ਗੁਰੂ ਨਾਨਕ ਪੁਰਾ ਜਿੰਨਾ ਕੋਲ ਕਿਰਚ ਅਤੇ ਛੋਟੀ ਗੰਡਾਸੀ ਸੀ ਉਸ ਨਾਲ ਮੇਰੇ ਲੜਕੇ ਉਪਰ ਵਾਰ ਕਰ ਰਹੇ ਸਨ ਅਤੇ ਧਮਕੀਆਂ ਦੇ ਰਹੇ ਸਨ ਕਿ ਇਸ ਨੂੰ ਜਿਊਦਾਂ ਨਹੀ ਛੱਡਣਾ। ਦੋਵੇ ਭਰਾ ਉਸ ਦੇ ਲੜਕੇ ਨੂੰ ਗੰਭੀਰ ਜਖਮੀ ਕਰਕੇ ਲੋਕਾਂ ਦਾ ਇਕੱਠ ਹੁੰਦਾ ਵੇਖਕੇ ਫਰਾਰ ਹੋ ਗਏ ਜਿਸ ਨੂੰ ਇਲਾਜ ਲਈ ਹਸਪਤਾਲ ਲਜਾਇਆ ਜਿਥੇ ਉਸ ਦੀ ਮੌਤ ਹੋ ਗਈ।ਥਾਣਾਂ ਮੁੱਖੀ ਇੰਸ਼: ਗੁਰਬਿੰਦਰ ਸਿੰਘ ਨੇ ਕੇਸ ਦਰਜ ਕਰਨ ਤੋ ਬਾਅਦ ਦਰਬਾਰ ਸਾਹਿਬ ਦੀ ਸਰਾਂ ਦੇ ਨੇੜਿਓ ਦੋਵਾਂ ਭਰਾਵਾਂ ਨੂੰ ਦੋ ਘੰਟਿਆ ਦੇ ਅੰਦਰ ਅੰਦਰ ਗ੍ਰਿਫਤਾਰ ਕਰਕੇ ਉਨਾਂ ਪਾਸੋ ਕਤਲ ਲਈ ਵਰਤੀ ਕਿਰਚ ਅਤੇ ਗੰਡਾਸੀ ਬਰਾਮਦ ਕਰਕੇ ਪੇਸ਼ ਅਦਾਲਤ ਕੀਤਾ ਗਿਆ ਹੈ। ਜਿੰਨਾ ਦਾ ਰਿਮਾਂਡ ਹਾਸਿਲ ਕਰਕੇ ਹੋਰ ਪੁਛਗਿਛ ਕੀਤੀ ਜਾਏਗੀ।

    MORE ARTICLS

    - Advertisment -spot_img

    ਸਿਆਸਤ

    ਕਾਰੋਬਾਰ

    spot_img